ਆਕਸੀਜਨ ਕਾਲਾਬਾਜਾਰੀ ਕੇਸ : ਕਾਰੋਬਾਰੀ ਨਵਨੀਤ ਕਾਲੜਾ ਦੀ ਜਮਾਨਤ ਪਟੀਸ਼ਨ ਖਾਰਜ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਵਿਚ ਆਕਸੀਜਨ ਸਬੰਧੀ ਹਾਹਾਕਾਰ ਮੱਚਿਆ ਹੋਇਆ ਹੈ। ਆਕਸੀਜਨ ਦੀ ਘਾਟ ਕਾਰਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਲੋਕਾਂ ਦੇ ਸਾਹ ਰੁੱਕ ਰਹੇ ਹਨ। ਇਸੇ ਦੌਰਾਨ ਸਾਕੇਤ ਅਦਾਲਤ ਨੇ ਆਕਸੀਜਨ ਬਲੈਕ ਮਾਰਕੀਟਿੰਗ ਮਾਮਲੇ ਵਿੱਚ ਕਾਰੋਬਾਰੀ ਨਵਨੀਤ ਕਾਲੜਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਬੁੱਧਵਾਰ ਨੂੰ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਵਿੱਚ ਬਹਿਸ ਹੋਈ। ਜਿਸ ਤੋਂ ਬਾਅਦ ਕੋਰਟ ਨੇ ਅਗਾਊਂ ਜਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
ਕੀ ਹੈ ਪੂਰਾ ਮਾਮਲਾ
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੀ ਖਾਨ ਮਾਰਕਿਟ ਸਥਿਤ ਇੱਕ ਮਸ਼ਹੂਰ ਰੈਸਟੋਰੈਂਟ ਖਾਨ ਚਾਚਾ ਕੇ ਦੀ ਦੁਕਾਨ ‘ਤੇ ਛਾਪਾ ਮਾਰਿਆ ਤਾਂ ਉਥੋਂ ਕਈ ਆਕਸੀਜਨ ਕੰਨਸੰਟ੍ਰੇਟਰ ਬਰਾਮਦ ਕੀਤੇ। ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਖਾਨ ਚਾਚਾ ਰੈਸਟੋਰੈਂਟ (ਨਵਨੀਤ ਕਾਲੜਾ) ਵਰਗਾ ਮਸ਼ਹੂਰ ਵਪਾਰੀ ਅਜਿਹਾ ਘਟੀਆ ਕੰਮ ਕਰੇਗਾ। ਕਾਲਰਾ ਦੇ ਖਾਨ ਚਾਚਾ ਰੈਸਟੋਰੈਂਟ ਤੇ ਵੀ ਛਾਪੇਮਾਰੀ ਕੀਤੀ ਗਈ ਅਤੇ ਪੁਲਿਸ ਨੇ ਇਥੋਂ ਹੋਰ 96 ਕੰਨਸੇਟ੍ਰੇਟਰ ਬਰਾਮਦ ਕੀਤੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।