ਟਿਕੈਤ ਨੇ ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ’ਤੇ ਕੀਤਾ ਵਿਅੰਗ
ਨਵੀਂ ਦਿੱਲੀ (ਏਜੰਸੀ)। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਨੂੰ ਭਾਜਪਾ ਦੀ ਪਾਰਟੀ ਦਾ ਚਾਚਾਜਾਨ ਦੱਸਿਆ ਹੈ। ਓਵੈਸੀ ’ਤੇ ਵਿਅੰਗ ਕੱਸਦਿਆਂ ਰਾਕੇਸ਼ ਟਿਕੈਤ ਨੇ ਬਾਗਪਤ ’ਚ ਇੱਕ ਬੈਠਕ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਉਨ੍ਹਾਂ ਕਿਹਾ ਕਿ ਭਾਜਪਾ ਦੇ ਚਾਚਾਜਾਨ ਓਵੈਸੀ ਹੁਣ ਉੱਤਰ ਪ੍ਰਦੇਸ਼ ’ਚ ਆ ਗਏ ਹਨ, ਉਹ ਜੇਕਰ ਉਨ੍ਹਾਂ ਨੂੰ ਗਾਲੀ ਵੀ ਦੇਣਗੇ, ਤਾਂ ਭਾਜਪਾ ਉਨ੍ਹਾਂ ’ਤੇ ਮੁਕੱਦਮਾ ਦਰਜ ਨਹੀਂ ਹੋਣ ਦੇਵੇਗੀ ਟਿਕੈਤ ਨੇ ਕਿਹਾ ਕਿ ਭਾਜਪਾ ਨੂੰ ਯੂਪੀ ਚੋਣਾਂ ’ਚ ਹੁਣ ਕੋਈ ਮੁਸ਼ਕਲ ਨਹੀਂ ਆਉਣ ਵਾਲੀ ਕਿਉਕਿ ਉਨ੍ਹਾਂ ਦੇ ਚਾਚਾ ਜਾਨ ਯੂੁਪੀ ’ਚ ਆ ਚੁੱਕੇ ਹਨ। ਜਿਕਰਯੋਗ ਹੈ ਕਿ ਟਿਕੈਤ ਦਾ ਇਹ ਬਿਆਨ ਉਸ ਬਿਆਨ ਤੋਂ ਬਾਅਦ ਆਇਆ, ਜਿਸ ’ਚ ਮੁੱਖ ਮੰਤਰੀ ਯੋਗੀ ਨੇ ‘ਅੱਬਾ ਜਾਨ’ ਸ਼ਬਦ ਦੀ ਵਰਤੋਂ ਕੀਤੀ ਸੀ।
ਅੱਜ ਏਆਈਐਮਆਈ ਮੁਖੀ ਅਸਦੁਦੀਨ ਓਵੈਸੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਉਹ ਯੁਪੀ ਦੀ 403 ਸੀਟਾਂ ’ਚੋਂ ਲਗਭਗ 100 ਸੀਟਾਂ ’ਤੇ ਉਮੀਦਵਾਰ ਉਤਾਰਨ ਦੀ ਯੋਜਨਾ ਬਣਾ ਰਹੇ ਹਨ। ਜਦੋਂ ਉਨ੍ਹਾਂ ਦਾ ਧਿਆਨ ਅਤੀਕ ਅਹਿਮਦ ਵਰਗੇ ਅਪਰਾਧਿਕ ਇਤਿਹਾਸ ਵਾਲੇ ਲੋਕਾਂ ਨੂੰ ਪਾਰਟੀ ’ਚ ਸ਼ਾਮਲ ਕੀਤੇ ਜਾਣ ’ਤੇ ਹੋ ਰਹੀ ਨਿਖੇਧੀ ਵੱਲੋਂ ਖਿੱਚਿਆ ਗਿਆ ਤਾਂ ਉਨਾਂ ਕਿਹਾ ਕਿ ਕੀ ਪ੍ਰੱਗਿਆ ਠਾਕੁਰ ਦੁੱਧ ਦੀ ਧੋਤੀ ਹੈ? ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪਾਰਟੀ ਜਦਯੂ, ਭਾਜਪਾ ਤੇ ਉਸਦੇ ਸਹਿਯੋਗੀ ਦਲਾਂ ਦੇ ਕਈ ਵਿਧਾਇਕਾਂ ਦਾ ਅਪਰਾਧਿਕ ਰਿਕਾਰਡ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ