ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News ਸਸਤੇ ਸਰਕਾਰੀ ਅ...

    ਸਸਤੇ ਸਰਕਾਰੀ ਅਨਾਜ ਦੇ ਕੱਟੇ ਜਾ ਰਹੇ ਕਾਰਡਾਂ ਕਾਰਨ ਹਲਕਾ ਨਾਭਾ ’ਚ ਹਾਹਾਕਾਰ

    Government Grain
    ਨਾਭਾ ਦੇ ਫੂਡ ਐਂਡ ਸਪਲਾਈ ਦਫਤਰ ਵਿਖੇ ਗਰੀਬ ਪਰਿਵਾਰਾਂ ਤੋਂ ਮੰਗ ਪੱਤਰ ਲੈਂਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ। (ਤਸਵੀਰ ਸ਼ਰਮਾ)

    ਗਰੀਬ ਪਰਿਵਾਰਾਂ ਦੇ ਕੱਟੇ ਜਾ ਰਹੇ ਕਾਰਡ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਨੇ ਸ਼ੁਰੂ | Government Grain

    • ਬਿਨ੍ਹਾਂ ਠੋਸ ਯੋਜਨਾ ਗਰੀਬਾਂ ਪਰਿਵਾਰਾਂ ਦੀ ਮੱਦਦ ਲਈ ਸਿਆਸੀ ਆਗੂਆਂ ਅੱਗੇ ਆਉਣੇ ਸ਼ੁਰੂ

    ਨਾਭਾ (ਤਰੁਣ ਕੁਮਾਰ ਸ਼ਰਮਾ)। ਪੰਜਾਬ ਸਰਕਾਰ ਵੱਲੋਂ ਸਸਤੇ (Government Grain) ਅਨਾਜ ਦੀ ਸਹੂਲਤ ਲੈਂਦੇ ਗਰੀਬ ਪਰਿਵਾਰਾਂ ਲਈ ਮੁਸੀਬਤ ਖੜੀ ਕਰ ਦਿੱਤੀ ਗਈ ਹੈ। ਸਰਵੇ ਦੇ ਹਵਾਲੇ ਨਾਲ ਕੱਟੇ ਜਾ ਰਹੇ ਗਰੀਬ ਪਰਿਵਾਰਾਂ ਦੇ ਕਾਰਡਾਂ ਨੇ ਖੁਰਾਕ ਸਪਲਾਈ ਵਿਭਾਗ ਨਾਲ ਸੰਬੰਧਤ ਗਰੀਬ ਪਰਿਵਾਰਾਂ ਦੀਆਂ ਔਕੜਾਂ ਵਧਾ ਦਿੱਤੀਆ ਹਨ ਅਤੇ ਗਰੀਬ ਪਰਿਵਾਰਾਂ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਦਿਲਚਸਪ ਹੈ ਕਿ ਸਰਕਾਰ ਵੱਲੋਂ ਇਹ ਕੰਮ ਉਸ ਸਮੇਂ ਕੀਤਾ ਗਿਆ ਹੈ।

    ਜਦੋਂ ਮੰਡੀਆਂ ’ਚੋ ਕਣਕ ਦੀ ਫਸਲ ਖਤਮ ਹੋ ਚੁੱਕੀ ਹੈ ਜਿਸ ਕਾਰਨ ਸੰਭਵ ਹੈ ਕਿ ਸੱਸਤੇ ਅਨਾਜ ਤੋਂ ਸੱਖਣੇ ਹੋਏ ਗਰੀਬ ਪਰਿਵਾਰਾਂ ਨੂੰ ਆਉਂਦੇ ਸਮੇਂ ’ਚ ਮਹਿੰਗੇ ਭਾਅ ਦਾ ਆਟਾ ਖਰੀਦਣਾ ਪੈ ਜਾਵੇ। ਰੋਜ਼ਾਨਾ ਪੱਧਰੀ ਸੈਂਕੜੇ ਗਰੀਬ ਪਰਿਵਾਰ ਰਾਸ਼ਨ ਡਿੱਪੂ ਹੋਲਡਰਾਂ ਕੋਲ ਆਪਣੇ ਨਾਮ ਕੱਟੇ ਜਾਣ ਦੀ ਪੁਸ਼ਟੀ ਕਰਨ ਬਾਦ ਖੁਰਾਕ ਅਤੇ ਸਪਲਾਈ ਵਿਭਾਗ ਵਿਖੇ ਕਾਰਡ ਨਾ ਕੱਟਣ ਦੀ ਅਪੀਲ ਨੁਮਾ ਬੇਨਤੀ ਪੱਤਰ ਦਾਖਲ ਕਰਵਾ ਰਹੇ ਹਨ ਹਾਲਾਂਕਿ ਫਿਲਹਾਲ ਸਪੱਸ਼ਟ ਨਹੀਂ ਹੋਇਆ ਕਿ ਉਪਰੋਕਤ ਪਰਿਵਾਰਾਂ ਨੂੰ ਰਾਹਤ ਕਿਵੇ ਮਿਲੇਗੀ? ਦੂਜੇ ਪਾਸੇ ਬਿਨਾਂ ਕਿਸੇ ਠੋਸ ਯੋਜਨਾ ਜਾਂ ਉਪਰਾਲੇ ਹਲਕੇ ਦੇ ਸਿਆਸੀ ਆਗੂ ਇਨ੍ਹਾਂ ਗਰੀਬ ਪਰਿਵਾਰਾਂ ਦੇ ਹੱਕ ’ਚ ਨਿਤਰਨੇ ਸ਼ੁਰੂ ਹੋ ਗਏ ਹਨ। ਅਕਾਲੀ ਕੌਂਸਲਰ ਖੁਸ਼ਹਾਲ ਬਬਲੂ ਦੀ ਅਗਵਾਈ ’ਚ ਮਾਮਲਾ ਹਲਕਾ ਵਿਧਾਇਕ ਤੱਕ ਪਹੁੰਚਾਇਆ ਗਿਆ।

    ਇਹ ਵੀ ਪੜ੍ਹੋ : ਇਨ੍ਹਾਂ ਸੂਬਿਆਂ ’ਚ ਅਗਲੇ 2 ਦਿਨ ਭਾਰੀ ਮੀਂਹ ਦੀ ਸੰਭਾਵਨਾ

    ਜਿੱਥੋਂ ਵਿਧਾਇਕ ਦੇਵ ਮਾਨ ਗਰੀਬ ਪਰਿਵਾਰਾਂ ਨੂੰ ਭਰੋਸਾ ਦੇ ਰਹੇ ਹਨ ਕਿ ਯੋਗ ਲਾਭਪਾਤਰੀਆ ਦੇ ਕਾਰਡ ਨਹੀਂ ਕੱਟੇ ਜਾਣਗੇ। ਭਾਜਪਾ ਐਸਸੀ ਜ਼ਿਲ੍ਹਾ ਮੋਰਚਾ ਪ੍ਰਧਾਨ ਬਰਿੰਦਰ ਬਿੱਟੂ ਅਨੁਸਾਰ ਸੱਤਾ ਦਾ ਆਨੰਦ ਮਾਣਦੀ ਆਪ ਸਰਕਾਰ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਪੰਜਾਬ ਸਰਕਾਰ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਜਾ ਰਹੀ ਹੈ ਜਿਸ ਨਾਲ ਇੱਕ ਪਾਸੇ ਗਰੀਬ ਪਰਿਵਾਰਾਂ ਦੇ ਕਾਰਡ ਕੱਟਣਗੇ ਤਾਂ ਦੂਜੇ ਪਾਸੇ ਉਨ੍ਹਾਂ ਨੂੰ 600 ਯੂਨਿਟ ਤੋਂ ਵੱਧ ਖਪਤ ’ਤੇ ਵਾਧੂ ਬਿਜਲੀ ਬਿੱਲ ਦੀ ਸਹੂਲਤ ਤੋ ਵੀ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਲਾਂਭੇ ਕਰਨ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ।

    ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀ ਗਰੀਬਾਂ ਨੂੰ ਰਾਹਤ ਨਹੀਂ ਦੇ ਸਕਦੇ ਤਾਂ ਗਰੀਬਾਂ ਨੂੰ ਕਣਤਾਉ ਨਾ। ਉਨ੍ਹਾਂ ਆਪ ਵਿਧਾਇਕਾਂ ਨੂੰ ਕਿਹਾ ਕਿ ਇਨ੍ਹਾਂ ਗਰੀਬ ਪਰਿਵਾਰਾਂ ਨੇ ਤੁਹਾਨੂੰ ਸੱਤਾ ਦਿਵਾਈ ਹੈ ਪਰੰਤੂ ਤੁਸੀ ਤਾਂ ਉਨ੍ਹਾਂ ਦੀ ਰੋਟੀ ਖੋਹਣ ਲੱਗ ਪਏ। ਉਨ੍ਹਾਂ ਕਿਹਾ ਕਿ ਹੁਣ ਇਹ ਗਰੀਬ ਪਰਿਵਾਰ ਹੀ ਤੁਹਾਨੂੰ ਘਰ ਬੈਠਾਉਣਗੇ। ਉਨ੍ਹਾਂ ਗਰੀਬ ਪਰਿਵਾਰਾਂ ਦੇ ਹੱਕ ’ਚ ਖੜਨ ਦੀ ਵਕਾਲਤ ਕਰਦਿਆਂ ਕਿਹਾ ਕਿ ਕਿਸੇ ਗਰੀਬ ਪਰਿਵਾਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਲੋੜ ਪੈਣ ’ਤੇ ਹਰ ਹਲਕੇ ’ਚ ਪ੍ਰਦਰਸ਼ਨ ਹੋਣਗੇ। ਉਪਰੋਕਤ ਵਰਤਾਰੇ ਤੋਂ ਸਪੱਸ਼ਟ ਹੈ ਕਿ ਗਰੀਬ ਪਰਿਵਾਰਾਂ ਦੇ ਕੱਟੇ ਜਾ ਰਹੇ ਕਾਰਡਾਂ ਦਾ ਕ੍ਰਮ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਨ ਜਾ ਰਿਹਾ ਹੈ ਜਿਸ ਲਈ ਪੰਜਾਬ ਸਰਕਾਰ ਕੀ ਉਪਰਾਲੇ ਕਰਦੀ ਹੈ, ਇਸ ਲਈ ਆਉਣ ਵਾਲੇ ਸਮੇਂ ਦੀ ਉਡੀਕ ਕਰਨੀ ਪਵੇਗੀ।

    ਕੀ ਕਹਿੰਦੇ ਹਲਕਾ ਨਾਭਾ ਤੋਂ ਆਪ ਵਿਧਾਇਕ | Government Grain

    ਗਰੀਬ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣਨ ਫੂਡ ਐਂਡ ਸਪਲਾਈ ਦਫਤਰ ਨਾਭਾ ਪੁੱਜੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਨਾਭਾ ਵਿਖੇ ਲੋੜਵੰਦ ਪਰਿਵਾਰਾਂ ਦੇ ਕੱਟੇ ਗਏ ਰਾਸ਼ਨ ਕਾਰਡ ਦੀ ਜਾਂਚ ਕਰਕੇ ਦੁਬਾਰਾ ਬਣਾਉਣ ਲਈ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਫੂਡ ਸਪਲਾਈ ਦਫਤਰ ਵਿਖੇ ਪੁੱਜੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੂੰ ਰਾਸ਼ਨ ਕਾਰਡ ਕੱਟੇ ਜਾਣ ਵਾਲੇ ਕੁਝ ਲੋਕਾਂ ਵੱਲੋਂ ਮੰਗ ਪੱਤਰ ਵੀ ਸੌਂਪਿਆ ਗਿਆ। ਵਿਧਾਇਕ ਦੇਵਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਤੱਕ ਫੂਡ ਸਪਲਾਈ ਦਫਤਰ ਵਿੱਚ ਤਕਰੀਬਨ 600 ਪਰਿਵਾਰਾਂ ਵੱਲੋਂ ਅਰਜੀਆਂ ਦਿੱਤੀਆਂ ਗਈਆ ਹਨ।

    ਜਿਨਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ। ਦੇਵ ਮਾਨ ਨਾਭਾ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਕਿਸੇ ਵੱਲੋਂ ਜਾਣਬੁੱਝ ਕੇ ਗਰੀਬ ਤੇ ਲੋੜਵੰਦ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋੜਵੰਦ ਲੋਕਾਂ ਨੂੰ ਵੀ ਕਿਹਾ ਕਿ ਜੇਕਰ ਕਿਸੇ ਨੇ ਗਲਤ ਜਾਣਸੱਸਤੇ ਸਰਕਾਰੀ ਅਨਾਜ ਦੇ ਕੱਟੇ ਜਾ ਰਹੇ ਕਾਰਡਾਂ ਕਾਰਨ ਹਲਕਾ ਨਾਭਾ ’ਚ ਹਾਹਾਕਾਰਕਾਰੀ ਦੇ ਕੇ ਰਾਸ਼ਨ ਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਖਿਲਾਫ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆਦੀਂ ਜਾਵੇਗੀ । ਇਸ ਮੌਕੇ ਉਨ੍ਹਾਂ ਨਾਲ ਇੰਸਪੈਕਟਰ ਵਰਿੰਦਰ ਸਿੰਘ ਵੀ ਮੌਜੂਦ ਸਨ।

    LEAVE A REPLY

    Please enter your comment!
    Please enter your name here