ਕਿਹਾ, ਤਾਲਿਬਾਨ ਨੇ ਅਮਰੀਕਾ ਫੌਜ ’ਤੇ ਹਮਲਾ ਕੀਤਾ ਤਾਂ ਅੰਜਾਮ ਬਹੁਤ ਬੁਰਾ ਹੋਵੇਗਾ
ਵਾਸ਼ਿੰਗਟਨ (ਏਜੰਸੀ) ਅਫਗਾਨਿਸਤਾਨ ’ਤੇ ਤਾਲਿਬਾਨ ਕਬਜ਼ੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਚਾਰੇ ਪਾਸਿਓਂ ਘਿਰ ਗਏ ਹਨ ਉਨ੍ਹਾਂ ਦੇ ਇੱਕ ਫੈਸਲੇ ਤੋਂ ਪੂਰੀ ਦੁਨੀਆ ਸਕਤੇ ’ਚ ਹੈ ਇਸ ਸਮੇਂ ਅਫਗਾਨਿਸਤਾਨ ’ਚ ਹਾਲਾਤ ਬਹੁਤ ਚਿੰਤਾਜਨਕ ਹਨ । ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਇੱਕ ਵਾਰ ਫਿਰ ਤੋਂ ਬਿਆਨ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਤਾਲਿਬਾਨ ਅੱਤਵਾਦ ਖਿਲਾਫ਼ ਅਮਰੀਕਾ ਦਾ ਅਭਿਆਨ ਜਾਰੀ ਰਹੇਗਾ ।
ਉਨ੍ਹਾਂ ਕਿਹਾ ਕਿ ਜੇਕਰ ਤਾਲਿਬਾਨ ਨੇ ਅਮਰੀਕਾ ਫੌਜ ’ਤੇ ਹਮਲਾ ਕੀਤਾ ਤਾਂ ਅੰਜਾਮ ਬਹੁਤ ਬੁਰਾ ਹੋਵੇਗਾ ਬਾਇਡੇਨ ਨੇ ਕਿਹਾ ਕਿ ਅਫਗਾਨਿਸਤਾਨ ’ਚ ਫਸੇ ਅਮਰੀਕੀ ਤੇ ਅਫਗਾਨੀ ਨਾਗਰਿਕਾਂ ਨੂੰ ਉੱਥੋਂ ਕੱਢਣ ਦਾ ਅਭਿਆਨ ਬੇਹੱਦ ਜੋਖਮ ਭਰਿਆ ਹੈ ਤੇ ਇਸ ਦਾ ਅੰਤਿਮ ਨਤੀਜਾ ਕੀ ਹੋਵੇਗਾ ਇਹ ਕਿਹਾ ਨਹੀਂ ਜਾ ਸਕਦਾ ਵਾਈਟ ਹਾਊਸ ’ਚ ਇੱਕ ਪ੍ਰੈੱਸ ਕਾਨਫਰੰਸ ’ਚ ਬਾਇਡੇਨ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਅਫਗਾਨੀ ਨਾਗਰਿਕਾਂ ਨੂੰ ਕਾਬੁਲ ਏਅਰਪੋਰਟ ਦਾ ਐਕਸੇਸ ਦਿਵਾਇਆ ਜਾ ਸਕੇ ।
ਉਨ੍ਹਾਂ ਅੱਗੇ ਕਿਹਾ ਕਿ ਹਰ ਇੱਕ ਅਮਰੀਕੀ ਨਾਗਰਿਕ ਜੋ ਅਫਗਾਨਿਸਤਾਨ ਤੋਂ ਵਾਪਸੀ ਚਾਹੁੰਦਾ ਹੈ ਉਸ ਨੂੰ ਵਾਪਸ ਲਿਆਂਦਾ ਜਾਵੇਗਾ ਨਾਲ ਹੀ ਮੇਰੀ ਸਰਕਾਰ ਉਨ੍ਹਾਂ ਅਫਗਾਨੀ ਨੂੰ ਵੀ ਵਾਪਸ ਲਿਆਉਣ ਲਈ ਵਚਨਬੱਧ ਹੈ ਜਿਨ੍ਹਾ ਨੇ 20 ਸਾਲਾਂ ਤੱਕ ਜੰਗ ਦੌਰਾਨ ਸਾਡਾ ਸਾਥ ਦਿੱਤਾ ਸੀ ਇਨ੍ਹਾਂ ਸਭ ਨੂੰ ਸੁਰੱਖਿਅਤ ਕੱਢਣ ਲਈ ਉੱਥੇ 6 ਹਜ਼ਾਰ ਅਮਰੀਕੀ ਫੌਜੀ ਮੌਜ਼ੂਦ ਹਨ ।
ਨਾਟੋ ਨੇ ਅਫਗਾਨਿਸਤਾਨ ਲਈ ਹਮਾਇਤ ਵਾਪਸ ਲਈ
ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਨੇ ਅਫਗਾਨਿਸਤਾਨ ਦੇ ਲਈ ਸਾਰੇ ਸਮਰੱਥਨ ਨੂੰ ਰੱਦ ਕਰ ਦਿੱਤਾ ਹੈ ਤੇ ਸਰਕਾਰ ਨੂੰ ਕੌਮਾਂਤਰੀ ਫਰਜ਼ਾਂ ਦੀ ਪਾਲਣਾ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ’ਤੇ ਜ਼ੋਰ ਦਿੱਤਾ ਨਾਟੋ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸ਼ੁੱਕਰਵਾਰ ਨੂੰ ਇੱਕ ਸਾਂਝੇ ਬਿਆਨ ’ਚ ਕਿਹਾ, ਮੌਜ਼ੂਦਾ ਹਾਲਾਤਾਂ ’ਚ ਨਾਟੋ ਨੇ ਅਫਗਾਨਿਸਤਾਨ ਲਈ ਹਰ ਤਰ੍ਹਾਂ ਦੀ ਹਮਾਇਤ ਬਰਖਾਸਤ ਕਰ ਦਿੱਤੀ ਹੈ ।
ਅਫਗਾਨਿਸਤਾਨ ’ਚ ਭਵਿੱਖ ਦੀ ਸਥਿਤੀ ਲਈ ਪਾਕਿਸਤਾਨ ਦੀ ਵਿਸ਼ੇਸ਼ ਜ਼ਿੰਮੇਵਾਰੀ : ਸਟੋਲਟੇਨਬਰਗ
ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਵਿੱਖ ’ਚ ਅਫਗਾਨਿਸਤਾਨ ’ਚ ਸਥਿਤੀ ਲਈ ਪਾਕਿਸਤਾਨ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ ਸਟੋਲਟੇਨਬਰਗ ਨੇ ਨਾਟੋ ਵਿਦੇਸ਼ ਮੰਤਰੀਆਂ ਦੀ ਐਮਰਜੰਸੀ ਬੈਠਕ ਤੋਂ ਬਾਅਦ ਕਿਹਾ, ਜਦੋਂਕਿ ਪਾਕਿਸਤਾਨ ਦੀ ਗੱਲ ਆਉਂਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਸਦੀ ਇੱਕ ਵਿਸ਼ੇਸ਼ ਜ਼ਿੰਮੇਵਾਰੀ ਹੈ, ਕਿਉਂਕਿ ਪਾਕਿਸਤਾਨ ਅਫਗਾਨਿਸਤਾਨ ਦਾ ਗੁਆਂਢੀ ਹੈ ਤੇ ਉਸਦੇ ਪਾਕਿਸਤਾਨ ਦੇ ਤਾਲਿਬਾਨ ਨਾਲ ਗੂੜੇ ਸਬੰਧ ਵੀ ਹਨ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਦੀ ਵਿਸ਼ੇਸ਼ ਜਿੰਮੇਵਾਰੀ ਹੈ ਕਿ ਉਹ ਇਹ ਯਕੀਨੀ ਕਰੇ ਕਿ ਅਫਗਾਨਿਸਾਤ ਆਪਣੀ ਕੌਮਾਂਤਰੀ ਵਚਨਬੱਧਤਾਵਾਂ ’ਤੇ ਖਰਾ ਉੱਤਰੇ ਤੇ ਇਹ ਵੀ ਕਿ ਅਫਗਾਨਿਸਤਾਨ ਇੱਕ ਵਾਰ ਫਿਰ ਕੌਮਾਂਤਰੀ ਅੱਤਾਵਾਦੀਆਂ ਲਈ ਸੁਰੱਖਿਆ ਪਨਾਹਗਾਰ ਨਾ ਬਣੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ