ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News ਨਸ਼ਿਆਂ ਵਿਰੁੱਧ...

    ਨਸ਼ਿਆਂ ਵਿਰੁੱਧ ਸੈਮੀਨਾਰ : ਨਸ਼ਾ ਛਡਾਉਣ ਸਬੰਧੀ ਪੁਲਿਸ ਵੱਲੋਂ ਯਤਨ ਕੀਤੇ ਜਾਣਗੇ :ਡੀਐਸਪੀ

    Seminar Against Drugs
    ਅਮਲੋਹ: ਡੀ ਐਸ ਪੀ ਰਾਜੇਸ਼ ਕੁਮਾਰ ਛਿੱਬਰ, ਐਸ ਐਚ ਓ ਬਲਵੀਰ ਸਿੰਘ ਸੈਮੀਨਾਰ ਤੋਂ ਬਾਅਦ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਨੂੰ ਰਵਾਨਾ ਕਰਨ ਸਮੇਂ ਮੁਨਸ਼ੀ ਇਕਬਾਲ ਮਹੁੰਮਦ ਤੇ ਸਕੂਲ ਸਟਾਫ। ਤਸਵੀਰ: ਅਨਿਲ ਲੁਟਾਵਾ

    ਗੁੰਮਰਾਹ ਹੋਏ ਨਸ਼ੇ ਦੀ ਲੱਤ ‘ਚ ਫਸ ਚੁੱਕੇ ਨੌਜਵਾਨਾਂ ਨੂੰ ਨਸ਼ਾ ਛਡਾਉਣ ਸਬੰਧੀ ਪੁਲਿਸ ਵੱਲੋਂ ਯਤਨ ਕੀਤੇ ਜਾਣਗੇ :ਡੀਐਸਪੀ ਰਾਜੇਸ਼ ਕੁਮਾਰ ਛਿੱਬਰ

    (ਅਨਿਲ ਲੁਟਾਵਾ) ਅਮਲੋਹ। ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾ ਕੇ ਇਲਾਕੇ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਪੁਲਿਸ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀਐਸਪੀ ਰਾਜੇਸ਼ ਕੁਮਾਰ ਛਿੱਬਰ ਨੇ ਪਿੰਡ ਅੰਨੀਆਂ ਵਿਖੇ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਕੀਤਾ।  Seminar Against Drugs

    ਇਹ ਵੀ ਪੜ੍ਹੋ: ਪੋਸ਼ਕ ਤੱਤਾਂ ਨਾਲ ਭਰਪੂਰ ਜਾਮੁਨ ਨਾਲ ਬਣਾਓ ਟੇਸਟੀ ਅਤੇ ਹੈਲਦੀ ਰੈਸਿਪੀ

    ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਲਈ ਮੁਹਿੰਮ ਵਿੱਢੀ ਹੋਈ ਹੈ। ਜਿਸ ਦੀ ਲੜੀ ਤਹਿਤ ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਕੇ ਸਲਾਖਾਂ ਪਿੱਛੇ ਸਿੱਟਣਾ ਅਤੇ ਜੋ ਨੌਜਵਾਨ ਗੁੰਮਰਾਹ ਹੋ ਕੇ ਨਸ਼ੇ ਦੀ ਲੱਤ ‘ਚ ਫਸ ਚੁੱਕੇ ਹਨ। ਉਨ੍ਹਾਂ ਦਾ ਨਸ਼ਾ ਛਡਾਉਣ ਸਬੰਧੀ ਪੁਲਿਸ ਵੱਲੋਂ ਯਤਨ ਕੀਤੇ ਜਾਣਗੇ।

    ਨਸ਼ੇ ਵੱਧ ਰਹੇ ਅਪਰਾਧ ਦਾ ਕਾਰਨ ਹੈ ਸਭ ਤੋਂ ਪਹਿਲਾਂ ਨਸ਼ੇ ‘ਤੇ ਕਾਬੂ ਕਰਨਾ ਬਹੁਤ ਜ਼ਰੂਰੀ: ਐੱਸਐੱਚਓ ਬਲਵੀਰ ਸਿੰਘ

    ਐੱਸਐੱਚਓ ਬਲਵੀਰ ਸਿੰਘ ਨੇ ਕਿਹਾ ਕਿ ਨਸ਼ੇ ਵੱਧ ਰਹੇ ਅਪਰਾਧ ਦਾ ਕਾਰਨ ਹੈ ਸਭ ਤੋਂ ਪਹਿਲਾਂ ਨਸ਼ੇ ‘ਤੇ ਕਾਬੂ ਕਰਨਾ ਬਹੁਤ ਜ਼ਰੂਰੀ ਹੈ, ਜੇਕਰ ਨਸ਼ਿਆਂ ’ਤੇ ਕਾਬੂ ਪਾ ਲਿਆ ਗਿਆ ਤਾਂ ਅਪਰਾਧ ਵੀ ਕਾਬੂ ‘ਚ ਆ ਜਾਣਗੇ। ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਤਾੜਨਾ ਕੀਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ, ਕਿਉਂਕਿ ਕਾਨੂੰਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਕੋਈ ਵਿਅਕਤੀ ਮਾਹੌਲ ਖਰਾਬ ਕਰਕੇ ਸਮਾਜ ‘ਚ ਦੂਸਰੇ ਲੋਕਾਂ ਦਾ ਜਿਉਣਾ ਮੁਹਾਲ ਕਰ ਦੇਵੇ।

    Seminar Against Drugs
    ਅਮਲੋਹ : ਡੀਐਸਪੀ ਰਾਜੇਸ਼ ਕੁਮਾਰ ਛਿੱਬਰ ਪਿੰਡ ਅੰਨੀਆਂ ਵਿਖੇ ਜਾਗਰੂਕਤਾ ਕੈਂਪ ਦੌਰਾਨ ਸੰਬੋਧਨ ਕਰਦੇ ਹੋਏ ਨਾਲ ਐਸ ਐਚ ਓ ਬਲਵੀਰ ਸਿੰਘ ਤੇ ਪਿੰਡ ਵਾਸੀ।ਤਸਵੀਰ: ਅਨਿਲ ਲੁਟਾਵਾ

    ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਪੁਲਿਸ ਹਮੇਸ਼ਾ ਤੱਤਪਰ ਹੈ ‘ਤੇ ਇਸ ਲਈ ਵਿਸ਼ੇਸ਼ ਨਾਕੇਬੰਦੀ ਅਤੇ ਗਸ਼ਤ ਕਰ ਕੇ ਲੁੱਟਾਂ- ਖੋਹਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੂੰ ਨਸ਼ਿਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਤੇ ਉਨ੍ਹਾਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਮੁੱਖ ਮੁਨਸ਼ੀ ਇਕਬਾਲ ਮੁਹੰਮਦ ਤੇ ਹੋਰ ਪੁਲਿਸ ਮੁਲਾਜਮ ਹਾਜ਼ਰ ਸਨ। Seminar Against Drugs

    LEAVE A REPLY

    Please enter your comment!
    Please enter your name here