ਵਰਕਿੰਗ ਜਰਨਲਿਸਟਸ ਐਕਟ ਦੀ ਧਾਰਾਵਾਂ ਤਹਿਤ ਮਿਲਣ ਵਾਲੀ ਸਹੂਲਤਾਂ ਨੂੰ ਕੀਤਾ ਜਾਵੇ ਬਹਾਲ
(ਸੱਚ ਕਹੂੰ ਬਿਊਰੋ) ਨਵੀਂ ਦਿੱਲੀ। ਪੱਤਰਕਾਰਾਂ ਦੀਆਂ ਤਿੰਨ ਕੌਮੀ ਜਥੇਬੰਦੀਆਂ ਨੇ ਕੇਂਦਰੀ ਕਿਰਤ ਮੰਤਰੀ ਭੁਪਿੰਦਰ ਯਾਦਵ ਨਾਲ ਮੀਟਿੰਗ ਕਰਕੇ ਮੰਗ ਕੀਤੀ ਕਿ ਵਰਕਿੰਗ ਜਰਨਲਿਸਟਸ ਐਕਟ ਦੀਆਂ ਧਾਰਾਵਾਂ ਤਹਿਤ ਮਿਲੀ ਸੁਰੱਖਿਆ ਅਤੇ ਤਨਖਾਹਾਂ ਨੂੰ ਬਹਾਲ ਕੀਤਾ ਜਾਵੇ। ਇਸ ਦੇ ਨਾਲ ਹੀ ਜਮਹੂਰੀਅਤ ਦੇ ਚੌਥੇ ਥੰਮ੍ਹ ਦੀ ਆਜਾਦੀ ਬਰਕਰਾਰ ਰਹਿ ਸਕਦੀ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋ ਬਣਾਏ ਜਾ ਕਿਰਤ ਕੋਡਾਂ ਵਿੱਚ ਪੱਤਰਕਾਰਾਂ ਨੂੰ ਪਿਛਲੇ ਛੇ ਦਹਾਕਿਆਂ ਤੋਂ ਮਿਲੀਆਂ ਸਹੂਲਤਾਂ ਅਤੇ ਸੁਰੱਖਿਆ ਖਤਮ ਹੋ ਜਾਵੇਗੀ ਅਤੇ ਉਹਨਾਂ ਦੀਆਂ ਕੰਮ ਹਾਲਤਾਂ ਬਿਲਕੁਲ ਹੀ ਬਦਲ ਜਾਣਗੀਆਂ। ਉਨਾਂ ਕੰਮ ਦੇ ਸਮੇਂ ਵਿੱਚ ਵੀ ਵਾਧਾ ਹੋ ਕੇ ਸਨਅਤੀ ਕਾਮਿਆਂ ਦੇ ਬਰਾਬਰ ਚਲਾ ਜਾਵੇਗਾ।
ਵਫਦ ਨੇ ਕੇਂਦਰੀ ਮੰਤਰੀ ਕੋਲੋਂ ਮੰਗ ਕੀਤੀ ਕਿ ਵਰਕਿੰਗ ਜਰਨਲਿਸਟਸ ਐਕਟ ਪੱਤਰਕਾਰਾਂ ਦੀ ਆਜਾਦੀ ਅਤੇ ਆਰਥਿਕ ਹਿੱਤਾਂ ਦੀ ਸੁਰੱਖਿਆ ਲਈ ਬਣਾਇਆ ਗਿਆ ਸੀ ਤੇ ਉਸ ਨੂੰ ਉਸੇ ਹਾਲਤ ਵਿੱਚ ਬਹਾਲ ਰੱਖਿਆ ਜਾਵੇ। ਕੇਂਦਰੀ ਮੰਤਰੀ ਨੇ ਮੰਗਾਂ ਪ੍ਰਤੀ ਗੰਭੀਰਤਾ ਦਿਖਾਉਂਦਿਆਂ ਮੰਤਰਾਲੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਾਇਜ਼ ਮੰਗਾਂ ਸਬੰਧੀ ਗੰਭੀਰਤਾ ਨਾਲ ਕੰਮ ਕਰਨ ਤੇ ਇਨਾਂ ਦੇ ਵਾਜਬ ਹੱਲ ਯਕੀਨੀ ਬਣਾਉਣ। ਵਫਦ ਵਿੱਚ ਤਿੰਨ ਕੌਮੀ ਜਥੇਬੰਦੀਆਂ ਦੇ ਆਗੂ ਜਿਨਾਂ ਵਿੱਚ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਸ੍ਰੀਨਿਵਾਸ ਰੈਡੀ, ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ, ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਸੀਕੇ ਨਾਇਕ, ਖਜ਼ਾਨਚੀ ਲਕਸ਼ਮੀ ਦੇਵੀ,ਪੀਸੀਆਈ ਦੇ ਮੈਂਬਰ ਜੈਸ਼ੰਕਰ ਗੁਪਤਾ , ਨਿਊਜ਼ ਕੈਮਰਾਮੈਨ ਐਸੋਸੀਏਸ਼ਨ ਦੇ ਪ੍ਰਧਾਨ ਐੱਸ ਐਨ ਸਿਨਹਾ,ਜਨਰਲ ਸਕੱਤਰ ਸੰਦੀਪ ਸ਼ਾਮਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ