ਸਾਡੇ ਨਾਲ ਸ਼ਾਮਲ

Follow us

10.2 C
Chandigarh
Monday, January 19, 2026
More
    Home Breaking News Organizations...

    Organizations Protest: ਐੱਸਸੀ ਭਾਈਚਾਰੇ ਦੇ ਲੋਕਾਂ ਦੀ ਕੁੱਟਮਾਰ ਸਬੰਧੀ ਵੱਖ-ਵੱਖ ਜਥੇਬੰਦੀਆਂ ਨੇ ਪ੍ਰਗਟਾਇਆ ਰੋਸ

    Organizations Protest
    ਪਟਿਆਲਾ : ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਵਿਖੇ ਵੱਖ-ਵੱਖ ਜੱਬੇਦੀਆਂ ਦੇ ਹੋਏ ਭਾਰੀ ਇੱਕਠ ਦਾ ਦ੍ਰਿਸ਼।

    ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਵਿਖੇ ਦਲਿਤ ਸਮਾਜ ਦਾ ਹੋਇਆ ਭਾਰੀ ਇੱਕਠ, ਕੀਤੀ ਨਾਅਰੇਬਾਜ਼ੀ

    Organizations Protest: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ’ਚ ਪੈਂਦੇ ਪਿੰਡ ਬਠੋਈ ਕਲਾਂ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਤੋਂ ਬਾਅਦ ਬੀਡੀਪੀਓ ਦਫਤਰ ਵਿੱਚ ਉਗਰਾਹਾਂ ਜਥੇਬੰਦੀ ਦੀ ਸਹਿ ’ਤੇ ਕੁਝ ਜਨਰਲ ਕੈਟਾਗਰੀ ਦੇ ਲੋਕਾਂ ਵੱਲੋਂ ਐੱਸਸੀ ਭਾਈਚਾਰੇ ਦੇ ਲੋਕਾਂ ’ਤੇ ਜਾਨਲੇਵਾ ਹਮਲਾ ਕਰਕੇ ਜ਼ਖਮੀ ਕਰਨ ਅਤੇ ਐੱਸਸੀ ਭਾਈਚਾਰੇ ਦੇ ਹਿੱਸੇ ਦੀ ਜ਼ਮੀਨ ’ਤੇ ਕਬਜਾ ਕਰਨ ਵਾਲੇ ਮੁਲਜ਼ਮਾਂ ’ਤੇ ਤੁਰੰਤ ਕਾਰਵਾਈ ਲਈ ਨਰੇਗਾ ਵਰਕਰਜ਼ ਫਰੰਟ ਪੰਜਾਬ ਪ੍ਰਧਾਨ ਅਜੈਬ ਸਿੰਘ ਬਠੋਈ ਦੀ ਅਗਵਾਈ ਵਿੱਚ ਫੈਕਟਰੀ ਏਰੀਆ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਵਿਖੇ ਦਲਿਤ ਸਮਾਜ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਭਾਰੀ ਇਕੱਠ ਕਰਕੇ ਰੋਸ ਪ੍ਰਗਟਾਇਆ ਗਿਆ। ਇਸ ਦੌਰਾਨ ਕਾਰਵਾਈ ਸਬੰਧੀ ਐੱਸਡੀਐੱਮ ਗੁਰਦੇਵ ਸਿੰਘ ਥੰਮ ਨੁੂੰ ਇੱਕ ਮੰਗ ਪੱਤਰ ਸੌਂਪਿਆ ਗਿਆ।

    ਇਸ ਮੌਕੇ ਬਾਬਾ ਨਛੱਤਰ ਦਾਸ ਸ਼ੇਰਗਿੱਲ, ਸੂਬਾ ਪ੍ਰਧਾਨ ਦਰਸ਼ਨ ਸਿੰਘ ਮੈਣ, ਨਰੇਗਾ ਵਰਕਰਜ਼ ਫਰੰਟ ਪੰਜਾਬ ਪ੍ਰਧਾਨ, ਰਮੇਸ਼ ਸਿੰਘ ਕਾਹਲੋਂ ਆਦਿ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਪ੍ਰਧਾਨ ਅਜੈਬ ਸਿੰਘ ਬਠੋਈ ਨੇ ਦੱਸਿਆ ਕਿ ਪਿੰਡ ਬਠੋਈ ਕਲਾਂ ਵਿਖੇ 1/3 ਹਿੱਸਾ ਜੋ ਐੱਸਸੀ ਭਾਈਚਾਰਾ ਆਪਣੇ ਹਿੱਸੇ ਦੀ ਜਮੀਨ ਸਬੰਧੀ ਬੋਲੀ ਦੇਣ ਬੀਡੀਪੀਓ ਦਫਤਰ ਆਏ ਸਨ। ਜਿੱਥੇ ਇਨ੍ਹਾਂ ’ਤੇ ਉਗਰਾਹਾਂ ਜਥੇਬੰਦੀ ਦੀ ਸ਼ਹਿ ’ਤੇ ਜਨਰਲ ਕੈਟਾਗਰੀ ਲੋਕਾਂ ਨੇ ਦਫਤਰ ਅੰਦਰ ਵੜ ਕੇ ਪਿੰਡ ਦੇ ਐੱਸਸੀ ਅਤੇ ਗਰੀਬ ਮਜਦੂਰਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਅਤੇ ਜਾਨਲੇਵਾ ਕੁੱਟਮਾਰ ਕੀਤੀ ਅਤੇ ਇਨ੍ਹਾਂ ਦੀਆਂ ਪੱਗਾਂ ਵੀ ਉਤਾਰ ਦਿੱਤੀਆਂ ਗਈਆਂ। ਜਿਹੜੀ ਜ਼ਮੀਨ ਐੱਸਸੀ ਭਾਈਚਾਰੇ ਦੇ ਹਿੱਸੇ ਦੀ ਸੀ ਉਸ ’ਤੇ ਜਨਰਲ ਕੈਟਾਗਰੀ ਦੇ ਕੁੱਝ ਲੋਕਾਂ ਨੇ ਆਪਣਾ ਕਬਜਾ ਕਰ ਲਿਆ ਹੈ।

    Organizations Protest
    ਪਟਿਆਲਾ : ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਵਿਖੇ ਵੱਖ-ਵੱਖ ਜੱਬੇਦੀਆਂ ਦੇ ਹੋਏ ਭਾਰੀ ਇੱਕਠ ਦਾ ਦ੍ਰਿਸ਼ ਅਤੇ ਐਸ.ਡੀ.ਐਮ.ਗੁਰਦੇਵ ਸਿੰਘ ਥੰਮ ਨੂੰ ਮੰਗ ਪੱਤਰ ਦਿੰਦੇ ਹੋਏ।

    ਇਹ ਵੀ ਪੜ੍ਹੋ: Anti Drug Operation: ਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰੀ ਗੈਂਗ ਕੀਤਾ ਪਰਦਾਫਾਸ, ਤਿੰਨ ਮੁਲਜ਼ਮ ਕਾਬੂ

    ਜਮੀਨ ਦੀ ਬੋਲੀ ਐਸ.ਸੀ. ਭਾਈਚਾਰੇ ਦੇ ਹੱਕ ਵਿੱਚ ਹੋ ਚੁੱਕੀ ਹੈ ਅਤੇ 1/3 ਹਿੱਸੇ ਅਤੇ ਐਸ.ਸੀ. ਭਾਈਚਾਰੇ ਦੇ ਬੋਲੀ ਦੇ ਕੇ ਪੈਸੇ ਭਰ ਕੇ ਰਸੀਦਾਂ ਪ੍ਰਾਪਤ ਕਰ ਲਈਆਂ ਹਨ ਪਰ ਹੁਣ ਉਗਰਾਹਾਂ ਜਥੇਬੰਦੀ ਦੀ ਸ਼ਹਿ ਨਾਲ ਪਿੰਡ ਦੇ ਕੁੱਝ ਜਨਰਲ ਅਤੇ ਨਜਾਇਜ਼ ਕਾਬਜ ਲੋਕਾਂ ਦੁਆਰਾ ਜ਼ਮੀਨ ’ਤੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ 1/3 ਹਿੱਸੇ ਦੀ ਜ਼ਮੀਨ ਦਾ ਕਬਜ਼ਿ ਦਿਵਾਇਆ ਜਾਵੇ ਜੋ ਕਿ ਉਹਨਾਂ ਤੋਂ ਧੱਕੇ ਨਾਲ ਖੋਹਿਆ ਗਿਆ ਹੈ। ਇਸ ਮੌਕੇ ਮਾਸਟਰ ਗੁਰਬਚਨ ਸਿੰਘ, ਭਗਵੰਤ ਸਿੰਘ, ਪ੍ਰਗਟ ਸਿੰਘ, ਜ਼ਸਵਿੰਦਰ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਪਾਲ ਸਿੰਘ, ਗੁਰਮੇਲ ਸਿੰਘ ਗੁਰਬਖਸ਼ਪੁਰਾ, ਜਰਨੈਲ ਸਿੰਘ ਆਦਿ ਹਾਜ਼ਰ ਸਨ। Organizations Protest