ਸਾਦਾ ਭੋਜਨ
ਪੰਡਿਤ ਮਿੱਟੀ ਲਾਲ ਇੱਕ ਭਗਤ ਹੋਏ ਉਹ ਅਮੀਰਾਂ ਕੋਲ ਬਹੁਤ ਘੱਟ ਜਾਂਦੇ ਸਨ ਉਨ੍ਹਾਂ ਨੂੰ ਗਰੀਬ ਲੋਕਾਂ ’ਚ ਰਹਿਣਾ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਾ ਤੇ ਉਨ੍ਹਾਂ ਦਾ ਹੱਲ ਕਰਨਾ ਬਹੁਤ ਚੰਗਾ ਲੱਗਦਾ ਸੀ ਉਹ ਭੋਜਨ ਦੇ ਵਿਸ਼ੇ ’ਚ ਕਹਿੰਦੇ, ‘‘ਭਗਤਾਂ ਨੂੰ ਹਮੇਸ਼ਾ ਸਾਦਾ ਭੋਜਨ ਕਰਨਾ ਚਾਹੀਦਾ ਹੈ ਵੱਧ ਪਕਵਾਨ, ਚਟਪਟਾ ਖਾਣਾ ਦਿਮਾਗ ਨੂੰ ਕੰਟਰੋਲ ’ਚ ਨਹੀਂ ਰਹਿਣ ਦਿੰਦਾ’’ ਪੰਡਿਤ ਮਿੱਟੀ ਲਾਲ ਇੱਕ ਵਾਰ ‘ਸੈਂਆ’ ਨਾਂਅ ਦੇ ਪਿੰਡ ’ਚ ਕਿਸੇ ਸ਼ਰਧਾਲੂ ਦੇ ਘਰ ਇੱਕ ਪ੍ਰੋਗਰਾਮ ’ਚ ਗਏ,
ਉੱਥੇ ਮੌਜ਼ੂਦ ਸ਼ਰਧਾਲੂਆਂ ’ਚ ਅਮੀਰ ਤੇ ਗਰੀਬ ਸ਼ਾਮਲ ਸਨ ਪ੍ਰੋਗਰਾਮ ਖ਼ਤਮ ਹੋਣ ’ਤੇ ਉਸ ਪਰਿਵਾਰ ’ਚ ਹੀ ਉਸ ਨੇ ਰਾਤ ਦਾ ਭੋਜਨ ਖਾਣਾ ਸੀ ਗ੍ਰਹਿਣੀ ਨੇ ਉਨ੍ਹਾਂ ਦੇ ਸਾਹਮਣੇ ਥਾਲੀ ਪਰੋਸ ਦਿੱਤੀ ਇਸ ’ਚ ਦੋ ਮੋਟੀਆਂ-ਮੋਟੀਆਂ ਰੋਟੀਆਂ ਸਨ ਨਾਲ ਮੱਖਣ, ਕੋਈ ਦਾਲ ਜਾਂ ਸਬਜ਼ੀ ਨਹੀਂ ਸੀ ਪੰਡਿਤ ਜੀ ਨੇ ਨਿਯਮਿਤ ਪ੍ਰਾਰਥਨਾ ਕੀਤੀ ਭੋਜਨ ਨੂੰ ਬੜੇ ਪ੍ਰੇਮ ਨਾਲ ਖਾਧਾ ਇਸ ਤੋਂ ਬਾਅਦ ਘਰ ਦੇ ਮਾਲਕ ਦਾ ਧੰਨਵਾਦ ਕਰਦੇ ਹੋਏ ਕਿਹਾ, ‘‘ਮੈਨੂੰ ਤੁਹਾਡੇ ਘਰ ਦਾ ਭੋਜਨ ਖਾਣ ’ਚ ਬਹੁਤ ਅਨੰਦ ਆਇਆ ਮੈਨੂੰ ਅਜਿਹਾ ਲੱਗਾ ਜਿਵੇਂ ਪ੍ਰਤੱਖ ਅੰਨਪੂਰਨਾ ਨੇ ਹੀ ਮੇਰੀ ਭੁੱਖ ਮਿਟਾਈ ਹੈ’’
ਪੰਡਿਤ ਜੀ ਦੇ ਇੱਕ ਅਮੀਰ ਭਗਤ ਨੂੰ ਇਹ ਦ੍ਰਿਸ਼ ਬਿਲਕੁਲ ਚੰਗਾ ਨਹੀਂ ਲੱਗਾ ਉਸਨੇ ਅਗਲੇ ਦਿਨ ਪੰਡਿਤ ਜੀ ਲਈ ਵਧੀਆ ਭੋਜਨ ਦਾ ਪ੍ਰਬੰਧ ਕੀਤਾ ਕਈ ਵਿਅੰਜਨ ਤਿਆਰ ਕਰਵਾਏ ਇੱਕ ਚੰਗੀ ਸਜੀ ਥਾਲੀ ਉਨ੍ਹਾਂ ਦੇ ਸਾਹਮਣੇ ਰੱਖੀ ਗਈ ਇਸ ਨੂੰ ਵੇਖਦਿਆਂ ਹੀ ਪੰਡਿਤ ਮਿੱਟੀ ਲਾਲ ਨੇ ਕਿਹਾ, ‘‘ਭਗਤਾ! ਇਸ ਕਸ਼ਟ ਲਈ ਧੰਨਵਾਦ! ਮੈਂ ਇਸ ਸ਼ਾਹੀ ਕਿਸਮ ਦੇ ਭੋਜਨ ਦਾ ਸੇਵਨ ਨਹੀਂ ਕਰ ਸਕਾਂਗਾ ਕਿਉਂਕਿ ਇਸ ਦੇ ਪਿੱਛੇ ਤੁਹਾਡੀ ਭਾਵਨਾ ਕਿਸੇ ਨੂੰ ਨੀਵਾਂ ਦਿਖਾਉਣ ਦੀ ਹੈ ਭੋਜਨ ਕੋਈ ਵੀ ਮਾੜਾ ਨਹੀਂ ਹੁੰਦਾ, ਬੱਸ ਉਸ ਭੋਜਨ ਦੇ ਸਵਾਦ ਪਿੱਛੇ ਭੋਜਨ ਕਰਵਾਉਣ ਵਾਲੇ ਦੀ ਭਾਵਨਾ ਕੰਮ ਕਰਦੀ ਹੈ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.