ਬੀਮਾ ਕੰਪਨੀ ਨੂੰ ਕਲੇਮ ਦੀ ਰਕਮ ਸਮੇਤ ਵਿਆਜ਼ ਅਤੇ ਹਰਜਾਨਾ ਅਦਾ ਕਰਨ ਦੇ ਹੁਕਮ

Insurance Claim
ਬੀਮਾ ਕੰਪਨੀ ਨੂੰ ਕਲੇਮ ਦੀ ਰਕਮ ਸਮੇਤ ਵਿਆਜ਼ ਅਤੇ ਹਰਜਾਨਾ ਅਦਾ ਕਰਨ ਦੇ ਹੁਕਮ

(ਮਨੋਜ ਸ਼ਰਮਾ) ਬਰਨਾਲਾ। ਉਪਭੋਗਤਾ ਕਮਿਸ਼ਨ ਬਰਨਾਲਾ ਦੇ ਪ੍ਰਧਾਨ ਅਸ਼ੀਸ ਕੁਮਾਰ ਗਰੋਵਰ ਅਤੇ ਮੈਂਬਰ ਨਵਦੀਪ ਕੁਮਾਰ ਗਰਗ ਦੀ ਬੈਂਚ ਨੇ ਮ੍ਰਿਤਕ ਨਰੇਸ਼ ਕੁਮਾਰ ਦੇ ਵਾਰਸਾਂ ਨੂੰ 82,923 ਰੁਪਏ ਬੀਮੇ ਦੀ ਰਕਮ ਸਮੇਤ ਵਿਆਜ ਅਤੇ 20,000 ਰੁਪਏ ਹਰਜਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। Insurance Claim

ਜ਼ਿਕਰਯੋਗ ਹੈ ਕਿ ਨਰੇਸ਼ ਕੁਮਾਰ ਨੇ ਚੌਲਾ ਮੰਡਲਮ ਐਮ.ਐਸ. ਜਨਰਲ ਇੰਸੋਰੈਂਸ ਕੰਪਨੀ ਲਿਮਿਟਡ ਪਾਸੋਂ ਆਪਣਾ ਮੈਡੀਕਲ ਬੀਮਾ ਕਰਵਾਇਆ ਸੀ। ਨਰੇਸ਼ ਕੁਮਾਰ 25 ਜੁਲਾਈ 2020 ਨੂੰ ਬਿਮਾਰ ਹੋ ਗਿਆ ਜਿਸਦਾ ਇਲਾਜ ਏ.ਪੀ.ਹੈਲਥ ਕੇਅਰ ਸੈਂਟਰ ਪਟਿਆਲਾ ਹੋਇਆ ਜਿਥੋਂ ਮਿਤੀ 31 ਜੁਲਾਈ 2020 ਨੂੰ ਨਰੇਸ਼ ਕੁਮਾਰ ਠੀਕ ਹੋ ਕੇ ਡਿਸਚਾਰਜ ਹੋਇਆ ਜਿਸਦੇ ਇਲਾਜ ਦੀ ਰਕਮ 46,292 ਰੁਪਏ ਦਸਤਾਵੇਜ ਦੀ ਘਾਟ ਹੋਣ ਦਾ ਬਹਾਨਾ ਲਾ ਕੇ ਬੀਮਾ ਕੰਪਨੀ ਵੱਲੋਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। Insurance Claim

ਇਹ ਵੀ ਪੜ੍ਹੋ: ਦੋਸਤ ਨੇ ਮਾਰੀ ਦੋਸਤ ਨੂੰ ਗੋਲੀ, ਅੱਖ ’ਚ ਵੱਜੀ ਗੋਲੀ ਸਿਰ ’ਚ ਜਾ ਕੇ ਫਸੀ

ਇਸ ਤੋਂ ਬਾਅਦ 15 ਅਗਸਤ 2020 ਨੂੰ ਨਰੇਸ਼ ਕੁਮਾਰ ਦੀ ਮੌਤ ਹੋ ਗਈ। ਇਸ ਤੋਂ ਬਾਅਦ ਨਰੇਸ਼ ਕੁਮਾਰ ਦੇ ਵਾਰਸਾਂ ਨੇ ਧੀਰਜ ਕੁਮਾਰ,ਐਡਵੋਕੇਟ, ਬਰਨਾਲਾ ਰਾਹੀਂ ਚੌਲਾ ਮੰਡਲਮ ਐਮ.ਐਸ. ਜਨਰਲ ਇੰਸੋਰੈਂਸ ਕੰਪਨੀ ਲਿਮਿਟਡ ਦੇ ਖਿਲਾਫ ਕੇਸ ਦਾਇਰ ਕੀਤਾ ਜਿਸਦੇ ਚਲਦਿਆਂ ਉਪਭੋਗਤਾ ਕਮਿਸ਼ਨ ਨੇ ਧੀਰਜ ਕੁਮਾਰ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਚੌਲਾ ਮੰਡਲਮ ਐਮ.ਐਸ. ਜਨਰਲ ਇੰਸੋਰੈਂਸ ਕੰਪਨੀ ਲਿਮਿਟਡ ਨੂੰ ਉਕਤ ਰਕਮ 36,631 ਰੁਪਏ 46292 ਰੁਪਏ ਕੁੱਲ 82,923/- ਰੁਪਏ ਸਮੇਤ ਵਿਆਜ 7 ਪ੍ਰਤੀਸ਼ਤ ਸਾਲਾਨਾ ਅਤੇ 20,000/-ਰੁਪਏ ਹਰਜਾਨਾ ਅਦਾ ਕਰਨ ਦਾ ਹੁਕਮ ਦਿੱਤਾ। Insurance Claim