ਰਾਸ਼ਟਰੀ ਸੁਰੱਖਿਆ ’ਤੇ ਵਿਰੋਧੀ ਧਿਰ ਦਾ ਨਕਾਰਾਤਮਕ ਰਵੱਇਆ

ਰਾਸ਼ਟਰੀ ਸੁਰੱਖਿਆ ’ਤੇ ਵਿਰੋਧੀ ਧਿਰ ਦਾ ਨਕਾਰਾਤਮਕ ਰਵੱਇਆ

ਲੋਕਤੰਤਰੀ ’ਚ ਵਿਰੋਧੀ ਧਿਰ ਸਰਕਾਰ ਤੋਂ ਜਿਆਦਾ ਮਹੱਤਵਪੂਰਨ ਭੂਮਿਕਾ ’ਚ ਹੁੰਦੀ ਹੈ ਸਰਕਾਰ ਸਹੀ ਟਰੈਕ ’ਤੇ ਚੱਲੇ, ਅਤੇ ਫ਼ਾਲਤੂ ਕਾਰਜਾਂ ’ਚ ਲਿਪਤ ਨਾ ਰਹੇ, ਇਸ ਦੀ ਚੌਕਸੀ ਨਿਗਰਾਨੀ ਵਿਰੋਧੀ ਧਿਰ ਹੀ ਕਰਦੀ ਹੈ ਪਰ ਅਜਿਹਾ ਦੇਖਣ ’ਚ ਆ ਰਿਹਾ ਹੈ ਕਿ ਵਿਰੋਧੀ ਧਿਰ ਕੇਵਲ ਸਰਕਾਰ ਦੀ ਆਲੋਚਨਾ ਕਰਨ ਨੂੰ ਹੀ ਆਪਣਾ ਧਰਮ ਮੰਨ ਬੈਠੀ ਹੈ ਆਲੋਚਨਾ ਅਤੇ ਸਮਾਲੋਚਨਾ ਦਾ ਮਿਸ਼ਰਨ ਲੋਕਤਾਂਤਰਿਕ ਵਿਵਸਥਾ ’ਚ ਵਿਰੋਧੀ ਧਿਰ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਪਰ ਸਾਡੇ ਇੱਥੇ ਵਿਰੋਧੀ ਧਿਰ ਸੱਤਾ ਪ੍ਰਾਪਤੀ ਦੀ ਚਾਹ ’ਚ ਦੇਸ਼ ਦੇ ਆਂਤਰਿਕ, ਬਾਹਰੀ ਅਤੇ ਸੁਰੱਖਿਆ ਨਾਲ ਜੁੜੇ ਕਈ ਮਾਮਲਿਆਂ ’ਚ ਨਕਾਰਾਤਮਕ ਰਵੱਇਆ ਅਪਣਾਇਆ ਹੋਇਆ ਹੈ

ਇਹ ਵੱਡੀ ਚਿੰਤਾ ਦੀ ਸਥਿਤੀ ਹੈ ਚੀਨ ਨਾਲ ਸਾਡੇ ਰਿਸ਼ਤੇ ਕਿਸੇ ਤੋਂ ਛੁਪੇ ਹੋਏ ਨਹੀਂ ਹਨ ਚੀਨ ਨਾਲ ਜੁੜੇ ਮਾਮਲਿਆਂ ’ਚ ਕਾਂਗਰਸ ਹੀ ਬਿਆਨਬਾਜ਼ੀ ਚੀਨ ਦਾ ਹੌਂਸਲਾ ਵਧਾਉਣ ਦਾ ਹੀ ਕੰਮ ਕਰਦੀ ਹੈ ਲੋਕਤਾਂਤਰਿਕ ਵਿਵਸਥਾ ਅਤੇ ਪਰਗਟਾਵੇ ਦੀ ਅਜ਼ਾਦੀ ਸਾਨੂੰ ਸੰਵਿਧਾਨ ਨੇ ਪ੍ਰਦਾਨ ਕੀਤੀ ਹੈ, ਪਰ ਸਰਕਾਰ ਦੀ ਆਲੋਚਨਾ ਦੇ ਮਾਇਨੇ ਇਹ ਨਹੀਂ ਹੁੰਦੇ ਕਿ ਬੇਤੁੱਕੇ ਤਰਕ ਦਿੱਤੇ ਜਾਣ

ਪਿਛਲੇ ਦਿਨੀਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ’ਚ ਸੁਰੱਖਿਆ ਨਾਲ ਜੁੜੇ ਮਸਲਿਆਂ ’ਤੇ ਚੀਨ ਬਾਰੇ ਸਥਿਤੀ ਸਾਫ਼ ਕੀਤੀ ਵਿਰੋਧੀ ਧਿਰ ਨੇ ਰੱਖਿਆ ਮੰਤਰੀ ਦੇ ਬਿਆਨ ’ਤੇ ਵਿਸ਼ਵਾਸ ਕਰਨ ਦੀ ਬਜਾਇ ਉਸ ’ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਦੇਖਿਆ ਜਾਵੇ ਤਾਂ ਲੰਮੇ ਵਿਰੋਧ ਤੋਂ ਬਾਅਦ ਘੱਟੋ ਤੋਂ ਘੱਟ ਇੱਕ ਖੇਤਰ ’ਚ ਚੀਨੀ ਫੌਜੀਆਂ ਦੀ ਵਾਪਸੀ ਸ਼ੁਰੂ ਹੋਈ ਹੈ ਬਿਨਾਂ ਸ਼ੱਕ ਇਸ ਕਦਮ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਜੰਗ ਬੇਭਰੋਸ਼ਗੀ ਦੀ ਬਰਫ਼ ਪਿਘਲੇਗੀ

ਭਾਰਤ-ਚੀਨ ਵਿਚਕਾਰ ਜਾਰੀ ਨੌ ਮਹੀਨਿਆਂ ਦੇ ਵਿਰੋਧ ਤੋਂ ਬਾਅਦ ਲੱਦਾਖ ਦੀ ਪੈਂਗੋਂਗ ਝੀਲ ਦੇ ਉੱਤਰੀ-ਦੱਖਣੀ ਤੱਟ ’ਤੇ ਦੋਵਾਂ ਦੇ ਫੌਜੀਆਂ ਨੂੰ ਹਟਾਉਣ ’ਤੇ ਬਣੀ ਸਹਿਮਤੀ ਸਵਾਗਤ ਵਾਲਾ ਕਦਮ ਹੀ ਮੰਨਿਆ ਜਾਵੇਗਾ ਕੂਟਨੀਤਿਕ ਅਤੇ ਫੌਜੀ ਪੱਧਰ ’ਤੇ ਕਈ ਦੌਰਾਂ ਦੀ ਗੱਲਬਾਤ ਤੋਂ ਬਾਅਦ ਐਲਏਸੀ ’ਤੇ ਤਣਾਅ ਦਾ ਕੰਮ ਹੋਣਾ ਦੋਵਾਂ ਦੇਸ਼ਾਂ ਦੇ ਹਿੱਤ ’ਚ ਹੀ ਹਨ ਕਿਉਂਕਿ ਦੋਵਾਂ ਵੱਡੇ ਮੁਲਕਾਂ ’ਚ ਟਰਕਾਅ ਵਿਸ਼ਵਵਿਆਪੀ ਸੰਕਟ ਨੂੰ ਜਨਮ ਦੇ ਸਕਦਾ ਸੀ ਯੁੱਧ ਵਿਨਾਸ਼ ਹੀ ਲਿਉਂਦਾ ਹੈ

ਇੱਕ ਪਾਸੇ ਜਿੱਥੇ ਸਰਕਾਰ ਵੱਡੀ ਸੂਝ-ਬੂਝ ਨਾਲ ਸਰਹੱਦੀ ਵਿਵਾਦ ਵਰਗੇ ਅਤਿ-ਸੰਵੇਦਨਸ਼ੀਲ ਮੁੱਦਿਆਂ ਨੂੰ ਡੀਲ ਕਰ ਰਹੀ ਹੈ ਉਥੇ ਦੂਜੇ ਪਾਸੇ ਵਿਰੋਧੀ ਧਿਰ ਇਸ ਮਾਮਲਿਆਂ ’ਚ ਵੀ ਰਾਜਨੀਤੀ ਕਰਦੀ ਨਜ਼ਰ ਆ ਰਹੀ ਹੈ ਸੁਪਰੀਮ ਕੋਰਟ ਕਈ ਬਾਰ ਵਿਆਖਿਆ ਕਰ ਚੁੱਕੀ ਹੈ ਬੀਤੀ 14 ਫ਼ਰਵਰੀ ਨੂੰ ਪੁਲਵਾਮਾ ਦਾ ‘ਸ਼ਹਾਦਤ ਦਿਵਸ ’ ਵੀ ਸਿਆਸਤ ਨਾਲ ਹੀ ਬੀਤਿਆ 2019 ’ਚ ਉਸ ਮਨਹੂਸ ਦਿਨ ਸੀਆਰਪੀਐਫ਼ ਦੇ ਕਾਫ਼ਲੇ ’ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ, ਜਿਸ ’ਚ ਕੁੱਲ 44 ਜਵਾਨ ਸ਼ਹੀਦ ਹੋਏ ਸਨ ਸਾਡੀ ਹਵਾਈ ਫੌਜ ਦੇ ਨੇ 26 ਫ਼ਰਵਰੀ ਨੂੰ ਹੀ ਬਦਲਾ ਲੈ ਲਿਆ ਅਤੇ ਪਾਕਿਸਤਾਨ ਦੀ ਸੀਮਾ ਦੇ ਅੰਦਰ ਵੜ ਕੇ ਮਿਰਾਜ਼-2000 ਦੇ 12 ਲੜਾਕੂ ਜਹਾਜਾਂ ਨੇ ਬਾਲਾਕੋਟ ’ਤੇ ਹਵਾਈ ਮੌਤ ਵਰ੍ਹਾਈ ਉਸ ਆਪ੍ਰੇਸ਼ਨ ’ਚ ਕਰੀਬ 300 ਅੱਤਵਾਦੀ ਢੇਰ ਕਰ ਦਿੱਤੇ ਗਏ

ਚੀਨ ਦਾ ਸਾਡੇ ਦੇਸ਼ ਪ੍ਰਤੀ ਰਵੱਈਆ ਅਤੇ ਨੀਤੀ ਜਗਜਾਹਿਰ ਹੈ 1962 ’ਚ ਚੀਨ ਦੀਆਂ ਹਰਕਤਾਂ ਅੱਜ ਵੀ ਭਾਰਤ ਵਾਸੀਆਂ ਦੇ ਦਿਲੋ ਦਿਮਾਗ ’ਤੇ ਤਰੋਤਾਜ਼ਾ ਹਨ ਵਿਸਤਾਰਵਾਦੀ ਸੋਚ ਦਾ ਚੀਨ ਗੁਆਂਢੀ ਦੇਸ਼ਾਂ ਦੀ ਜ਼ਮੀਨ ਹੜੱਪਣ ਤੋਂ ਲੈ ਕੇ ਆਪਣੇ ਦਬਦਬੇ ਨੂੰ ਵਧਾਉਣ ਦੀ ਹਰ ਚਾਲ ਚੱਲਦਾ ਹੈ ਚੀਨ ਪੈਗੋਂਗ ਝੀਲ ਤੋਂ ਫੌਜ ਵਾਪਸ ਆਉਣ ਲਈ ਸਹਿਮਤ ਹੋ ਗਿਆ ਹੈ, ਨੂੰ ਭਾਰਤ ਦੀ ਵਿਦੇਸ਼ ਅਤੇ ਕੂਟਨੀਤੀ ਦੀ ਵੱਡੀ ਸਫ਼ਲਤਾ ਮੰਨਣਾ ਚਾਹੀਦਾ ਹੈ ਚੀਨ ਦੇ ਫੌਜੀ ਪੈਗੋਂਗ ’ਚ ਦਸ ਮਹੀਨਿਆਂ ਤੋਂ ਜਿਆਦਾ ਸਮੇਂ ਤੱਕ ਰਹੇ ਉਨ੍ਹਾਂ ਸੋਚਿਆ ਸੀ ਕਿ ਭਾਰਤੀ ਫੌਜ ਮਾਈਨਸ ਡਿਗਰੀ ਤਾਪਮਾਨ ’ਚ ਨਹੀਂ ਰਹਿ ਸਕੇਗੀ

ਭਾਰਤ ਨੇ ਉਥੇ 50000 ਫੌਜ ਨੂੰ ਤੈਨਾਤ ਕੀਤਾ ਹੈ ਅਤੇ ਉਨ੍ਹਾਂ ਨੇ ਉਚ ਗੁਣਵੱਤਾ ਦੇ ਬਹੁਤ ਚੰਗੇ ਉਪਕਰਨ ਪ੍ਰਦਾਨ ਕੀਤੇ ਹਨ ਅਤੇ ਫੈਸਲਾ ਲੈਣ ਲਈ ਅਜ਼ਾਦ ਛੱਡ ਦਿੱਤਾ ਚੀਨ ਨੇ ਸਾਡੇ ਨਿਹੱਥੇ 20 ਬਹਾਦਰ ਫੌਜੀਆਂ ਨੂੰ ਲੋਹੇ ਦੀ ਸ਼ਲਾਖਾਂ ਅਤੇ ਹੋਰ ਚੀਜਾਂ ਨਾਲ ਮਾਰ ਸੁੱਟਿਆ ਜਵਾਬੀ ਕਾਰਵਾਈ ’ਚ ਸਾਡੇ ਫੌਜੀਆਂ ਨੇ ਬਿਨਾਂ ਹਥਿਆਰ ਦੇ ਚੀਨ ਦੇ 45 ਫੌਜੀਆਂ ਨੂੰ ਮਾਰ ਦਿੱਤਾ ਚੀਨ ਇਹ ਦੇਖ ਕੇ ਦੰਗ ਰਹਿ ਗਿਆ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਭਾਰਤ ਐਨੇ ਵੱਡੇ ਸਾਹਸ ਦਾ ਕੰਮ ਕਰ ਸਕਦਾ ਹੈ ਇਹ ਚੀਨ ਦੇ ਉਪਰ ਸਾਡੀ ਬਹੁਤ ਵੱਡੀ ਜਿੱਤ ਸੀ ਚੀਨ ਵੀ ਸਾਡੇ ਬਰਫ਼ੀਲੇ ਅਤੇ ਪਹਾੜੀ ਇਲਾਕਿਆਂ ’ਚ ਯੁੱਧ ਨਹੀਂ ਚਾਹੁੰਦਾ, ਹੁਣ ਇਹ ਵੀ ਸਪੱਸ਼ਟ ਹੋ ਰਿਹਾ ਹੈ

ਇਸ ਗੱਲ ’ਤੇ ਸਹਿਮਤੀ ਬਣੀ ਹੈ ਕਿ ਤਣਾਅ ਦੌਰਾਨ ਇਸ ਖੇਤਰ ’ਚ ਹੋਏ ਨਿਰਮਾਣ ਵੀ ਹਟਾਏ ਜਾਣਗੇ ਇਸ ਸਮਝੌਤੇ ਦੇ ਪ੍ਰਕਾਸ਼ ’ਚ ਇਸ ਗੱਲ ਦੀ ਉਮੀਦ ਜਾਗੀ ਹੈ ਕਿ ਦੇਪਸਾਂਗ ਅਤੇ ਗਲਵਾਨ ਘਾਟੀ ’ਚ ਬਾਕੀ ਵਿਵਾਦ ਵਾਲੇ ਮੁੱਦਿਆਂ ਨੂੰ ਸੁਲਝਾਉਣ ਦੀ ਜਲਦੀ ਪਹਿਲ ਹੋਵੇਗੀ ਭਾਰਤ ਅਤੇ ਚੀਨ ਵਿਚਕਾਰ ਹਾਲ ਦੀਆਂ ਕੁਝ ਸਾਲਾਂ ’ ਸੀਮਾ-ਵਿਵਾਦ ਦੀਆਂ 22 ਜਿਆਦਾਤਰ ਬੈਠਕਾਂ ਹੋ ਚੁੱਕੀਆਂ ਹਨ ਸੰਨ 2014 ’ਚ ਹੁਣ ਤੱਕ ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਸੀ ਜਿਨਪਿੰਗ ਵਿਚਕਾਰ ਤਕਰੀਬਨ 18 ਮੁਲਾਕਾਤਾਂ ਹੋ ਗਈਆਂ ਹਨ ਇਨ੍ਹਾਂ ’ਚ ਕੁਝ ਵਨ-ਟੂ-ਵਨ ਰਹੀਆਂ ਤਾਂ ਕਈ ਬਹੁ ਪੱਧਰੀ ਸੰਮੇਲਨਾਂ ਦੌਰਾਨ ਹੋਈਆਂ ਮਸਲਾ ਇਹ ਹੈ ਕਿ ਸਰਕਾਰ ਗੱਲਬਾਤ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਸੰਵੇਦਨਸ਼ੀਲ ਮਸਲਿਆਂ ਨੂੰ ਹੱਲ ਕਰਨ ’ਚ ਵਿਸ਼ਵਾਸ ਕਰਦੀਆਂ ਹਨ

ਪੁਲਵਾਮਾ ਦੀ ਦੂਜੀ ਵਰੇ੍ਹਗੰਢ ’ਤੇ ਅੱਤਵਾਦੀ ਆਪਣੇ ਨਾਪਾਕ ਇਰਾਦਿਆਂ ’ਚ ਸਫ਼ਲ ਨਹੀਂ ਹੋ ਸਕੇ ਅੱਤਵਾਦੀ ਸੰਗਠਨ ਅਲ ਬਦਰ ਨੇ ਕਰੀਬ 6.5 ਕਿਲੋਗ੍ਰਾਮ ਧਮਾਕਾ ਜੰਮੂ ਬੱਸ ਅੱਡੇ ਤੱਕ ਪਹੁੰਚਾ ਦਿੱਤਾ ਸੀ ਬੇਸ਼ੱਕ ਵੱਡੀ ਅਣਹੋਣੀ ਹੋ ਸਕਦੀ ਸੀ ਚਾਰ ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਹਨ ਬੀਤੇ ਸਾਲ 2020 ’ਚ ਕਰੀਬ 250 ਅੱਤਵਾਦੀ ਹਮਲੇ ਭਾਰਤ ਨੇ ਝੱਲੇ ਹਨ ਉਨ੍ਹਾਂ ’ਚ 62 ਜਵਾਨ ‘ਸ਼ਹੀਦ’ ਹੋਏ ਅਤੇ 37 ਨਾਗਰਿਕ ਵੀ ਮਾਰੇ ਗਏ ਇਨ੍ਹਾਂ ਅੰਕੜਿਆਂ ਦੀ ਵੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਦੇਸ਼ ਦੀ ਸੁਰੱਖਿਆ ਸੰਯੁਕਤ ਅਤੇ ਸਾਂਝਾ ਵਿਸ਼ਾ ਹੋਣਾ ਚਾਹੀਦਾ ਹੈ, ਘੱਟ ਤੋਂ ਘੱਟ ਇੱਥੇ ਸਿਆਸਤ ਕਰਨ ਤੋਂ ਜ਼ਰੂਰ ਪਰਹੇਜ਼ ਕਰਨਾ ਚਾਹੀਦਾ ਹੈ
ਰਾਜੇਸ਼ ਮਾਹੇਸ਼ਵਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.