ਮਹਿੰਗਾ ਪਿਆ ਪੁਤਿਨ ਦਾ ਵਿਰੋਧ

ਮਹਿੰਗਾ ਪਿਆ ਪੁਤਿਨ ਦਾ ਵਿਰੋਧ

ਰੂਸ ‘ਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੱਟੜ ਵਿਰੋਧੀ ਅਤੇ ਮੁੱਖ ਵਿਰੋਧੀ ਧਿਰ ਅਲੈਕਸੀ ਨਵੇਲਨੀ ਨੂੰ ਜ਼ਹਿਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਅਲੈਕਸੀ ਨੂੰ ਪਿਛਲੇ ਦਿਨੀਂ ਬੇਹੋਸ਼ੀ ਦੀ ਹਾਲਤ ‘ਚ ਸਾਈਬੇਰੀਆ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਇਸ ਸਮੇਂ ਉਹ ਕੋਮਾ ‘ਚ ਹਨ ਕਿਹਾ ਜਾ ਰਿਹਾ ਹੈ ਕਿ ਮਾਸਕੋ ਤੋਂ ਟਾਮਸਕ ਪਰਤਦੇ ਸਮੇਂ ਹਵਾਈ ਅੱਡੇ ਦੇ ਇੱਕ ਕੈਫ਼ੇ ‘ਚ ਉਨ੍ਹਾਂ ਚਾਹ ਪੀਤੀ ਸੀ ਚਾਹ ਪੀਣ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਤਬੀਅਤ ਵਿਗੜ ਗਈ ਇਸ ਚਾਹ ‘ਚ ਉਨ੍ਹਾਂ ਨੂੰ ਜ਼ਹਿਰ ਦਿੱਤੇ ਜਾਣ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਗੰਭੀਰ ਹਾਲਤ ‘ਚ ਉਨ੍ਹਾਂ ਨੂੰ ਇਲਾਜ ਲਈ ਜਰਮਨੀ ਲਿਆਂਦਾ ਗਿਆ ਸੀ

ਜਰਮਨੀ ‘ਚ ਅਲੈਕਸੀ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਕਿਹਾ ਹੈ ਕਿ ਜਾਂਚ ‘ਚ ਉਨ੍ਹਾਂ ਨੂੰ ਜ਼ਹਿਰ ਦਿੱਤੇ ਜਾਣ ਦੇ ਸ਼ੰਕੇਤ ਮਿਲੇ ਹਨ ਇਸ ਸਮੇਂ ਉਹ ਕੋਮਾ ‘ਚ ਹਨ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੂਜੇ ਪਾਸੇ ਰੂਸੀ ਡਾਕਟਰ ਅਲੈਕਸੀ ਨੂੰ ਜ਼ਹਿਰ ਦਿੱਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਕਰ ਰਹੇ ਹਨ

44 ਸਾਲਾ ਅਲੈਕਸੀ ਰਾਸ਼ਟਰਪਤੀ ਪੁਤਿਨ ਦੇ ਕੱਟੜ ਆਲੋਚਕ ਅਤੇ ਮੁੱਖ ਵਿਰੋਧੀ ਮੰਨੇ ਜਾਂਦੇ ਹਨ ਉਹ ਪੁਤਿਨ ਸਰਕਾਰ ਦੀਆਂ ਨੀਤੀਆਂ ਦਾ ਖੁੱਲ੍ਹ ਕੇ ਵਿਰੋਧ ਕਰਦੇ ਹਨ ਸਰਕਾਰ ਦੀਆਂ ਕਮੀਆਂ ਤੇ ਉਸ ਦੇ ਭ੍ਰਿਸ਼ਟ ਆਚਰਨ ਨੂੰ ਉਜਾਗਰ ਕਰਨ ਦਾ ਸ਼ਾਇਦ ਹੀ ਕੋਈ ਮੌਕਾ ਉਨ੍ਹਾਂ ਨੇ ਛੱÎਡਿਆ ਹੋਵੇ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਅਲੈਕਸੀ ਅਤੇ ਪੁਤਿਨ ਵਿਚਕਾਰ ਇੱਕ ਤਰ੍ਹਾਂ ਛੱਤੀ ਦਾ ਅੰਕੜਾ ਰਿਹਾ ਹੈ ਉਨ੍ਹਾਂ ਪੁਤਿਨ ਸਰਕਾਰ ਵਿਰੁੱਧ ਵਾਰ ਵਾਰ ਭ੍ਰਿਸ਼ਟਾਚਾਰ ਦੇ ਕੈਂਪੇਨ ਚਲਾਏ ਪਿਛਲੇ ਦਿਨੀਂ ਹੀ ਅਲੈਕਸੀ ਨੇ ਪੁਤਿਨ ਦੇ ਵਿਰੁੱਧ ਸਿੱਧਾ ਮੋਰਚਾ ਖੋਲ੍ਹਿਆ ਸੀ ਇਹ ਵਜ੍ਹਾ ਹੈ ਕਿ ਰੂਸ ਦੇ ਸਭ ਤੋਂ ਸ਼ਕਤੀਸ਼ਾਲੀ ਆਗੂ ਹੋਣ ਦੇ ਬਾਵਜੂਦ ਪੁਤਿਨ ਵੀ ਅਲੈਕਸੀ ਤੋਂ ਭੈਅ ਖਾਂਦੇ ਸਨ

ਸਾਮਵਾਦੀ ਸ਼ਾਸਨ ਵਿਵਸਥਾ ਵਾਲੇ ਦੇਸ਼ਾਂ ‘ਚ ਸਰਕਾਰ ਵਿਰੋਧੀ ਆਗੂਆਂ ਅਤੇ ਅਲੋਚਕਾਂ ਨੂੰ ਜ਼ਹਿਰ ਦੇ ਕੇ ਮਾਰਨਾ ਜਾਂ ਹੋਰ ਤਰੀਕਿਆਂ ਨਾਲ ਕਤਲ ਕਰਨਾ ਨਵੀਂ ਗੱਲ ਨਹੀਂ ਹੈ ਰੂਸ, ਚੀਨ ਅਤੇ ਉੱਤਰ ਕੋਰੀਆ ‘ਚ ਅਜਿਹੇ ਕਈ ਉਦਾਹਰਨ ਹਨ, ਜਿੱਥੇ ਸਰਕਾਰ ਵਿਰੋਧੀ ਆਗੂਆਂ ਨੂੰ ਰਸਤੇ ‘ਚੋਂ ਹਟਾਉਣ ਲਈ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਰੂਸ ‘ਚ ਪੁਤਿਨ ਅਤੇ ਉਨ੍ਹਾਂ ਦੀ ਸਰਕਾਰ ‘ਤੇ ਸਿਆਸੀ ਵਿਰੋਧੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦੇ ਦੋਸ਼ ਲੱਗ ਚੁੱਕੇ ਹਨ ਰੂਸੀ ਖੁਫ਼ੀਆ ਏਜੰਸੀ (ਐਫ਼ਐਸਬੀ) ਦੇ ਸਾਬਕਾ ਏਜੰਟ ਕਰਨਲ ਅਲੈਕਸਜੇਂਡਰ ਲਿਤਵਿਨੇ ਨੂੰ ਵੀ ਜ਼ਹਿਰ ਦੇ ਕੇ ਮਾਰਨ ਦਾ ਮਾਮਲਾ ਸੁਰਖੀਆਂ ‘ਚ ਰਿਹਾ ਸੀ

1917 ‘ਚ ਕਲਾਦੀਮੀਰ ਲੈਨਿਨ ਦੀ ਅਗਵਾਈ ‘ਚ ਪੂੰਜੀਵਾਦ ਦੀ ਧੁਰ ਵਿਰੋਧੀ ਮਾਨਸਿਕਤਾ ਦੀ ਸਰਕਾਰ ਬਣਦਿਆਂ ਹੀ ਰੂਸ ‘ਚ ਜੋ ਖੂਨੀ ਖੇਡ ਸ਼ੁਰੂ  ਹੋਈ ਸੀ ਸਮੇਂ ਦੇ ਨਾਲ ਰੂਸ ਦੀ ਸੱਤਾ ‘ਚ ਆਉਣ ਵਾਲੇ ਸ਼ਾਸਕਾਂ ਨੇ ਉਸ ਨੂੰ ਕਿਸੇ ਨਾ ਕਿਸੇ ਰੁਪ ‘ਚ ਦੁਹਰਾਇਆ ਹੈ ਛਲ ਅਤੇ ਬਲ ਨਾਲ ਵਿਰੋਧੀਆਂ ਨੂੰ ਹਟਾਉਣ ਦੀ ਜੋ ਪਰੰਪਰਾ ਲੈਨਿਨ ਦੇ ਸ਼ਾਸਨਕਾਲ ‘ਚ ਸ਼ੁਰੂ ਹੋਈ

ਉਹ ਅੱਜ ਵੀ ਘੱਟ ਜਾਂ ਜ਼ਿਆਦਾ ਰੂਸੀ ਸਾਮਵਾਦੀ ਵਿਵਸਥਾ ਦਾ ਹਿੱਸਾ ਬਣੀ ਹੋਈ ਹੈ 1920 ਦੇ ਦਹਾਕੇ ‘ਚ ਲੈਨਿਨ ਦੇ ਸ਼ਾਸਨ ਕਾਲ ‘ਚ ਸਿਆਸੀ ਵਿਰੋਧੀਆਂ ਦਾ ਸਮੂਹਿਕ ਕਤਲੇਆਮ ਅਤੇ ਜ਼ਹਿਰ ਦੇ ਕੇ ਕਤਲ ਕਰ ਦੇਣਾ ਆਮ ਗੱਲ ਸੀ ਲੈਨਿਨ ਤੋਂ ਬਾਅਦ ਜੋਸੈਫ਼ ਸਟਾਲਿਨ ਨੇ ਵੀ ਇਸ ਪਰੰਪਰਾ ਨੂੰ ਅੱਗੇ ਵਧਾਇਆ ਸੋਵੀਅਤ, ਰੂਸ ਤੋਂ ਬਾਹਰ ਪੂਰਬੀ ਯੂਰਪ, ਚੀਨ , ਕੋਰੀਆ ਕੰਬੋਡੀਆ ਆਦਿ ਦੇਸ਼ਾਂ ਦਾ ਇਤਿਹਾਸ ਵੀ ਸਿਆਸੀ ਵਿਰੋਧੀਆਂ ਦੇ ਸਾਜਿਸ਼ ਤਹਿਤ ਕਤਲਾਂ ਨਾਲ ਭਰਿਆ ਪਿਆ ਹੈ 1975-1979 ਦਾ ਕੰਬੋਡੀਆਈ ਕਤਲੇਆਮ ਅੱਜ ਵੀ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਸਿਆਸੀ ਵਿਰੋਧੀਆਂ ਨੂੰ ਰਸਤੇ ‘ਚੋਂ ਹਟਾਉਣ ਲਈ ਸਾਮਵਾਦੀ ਸ਼ਾਸਕ ਕਿਸ ਹੱਦ ਤੱਕ ਜਾ ਸਕਦੇ ਹਨ

ਦਰਅਸਲ, ਅਲੈਕਸੀ ਨੂੰ ਜ਼ਹਿਰ ਦਿੱਤੇ ਜਾਣ ਦਾ ਮਾਮਲਾ ਉਸ ਸਮੇਂ ਸੁਰਖੀਆਂ ‘ਚ ਆਇਆ ਜਦੋਂ ਸੋਸ਼ਲ ਮੀਡੀਆ ‘ਤੇ ਕੁਝ ਵੀਡੀਓ ਵਾਇਰਲ ਹੋਈਆਂ ਵਾਇਰਲ ਵੀਡੀਓ ‘ਚ ਅਲੈਕਸੀ ਨੂੰ ਟਾਮਸਕ ਹਵਾਈ ਅੱਡੇ ਦੇ ਕੈਫ਼ੇ ‘ਚ  ਇੱਕ ਕੱਪ ‘ਚ ਕੁਝ ਪੀਂਦੇ ਹੋਏ ਦਿਖਾਇਆ ਗਿਆ ਹੈ ਇੱਕ ਹੋਰ ਵੀਡੀਓ ‘ਚ ਉਨ੍ਹਾਂ ਨੂੰ ਉਡਾਣ ਸ਼ੁਰੂ ਹੋਣ ਤੋਂ ਪਹਿਲਾਂ ਟਾਇਲਟ ‘ਚ ਜਾਂਦੇ ਵੀ ਦਿਖਾਇਆ ਗਿਆ ਜਦੋਂ ਉਨ੍ਹਾਂ ਨੂੰ ਟਾਇਲਟ ਤੋਂ ਬਾਹਰ ਲਿਆਂਦਾ ਗਿਆ ਤਾਂ ਉਹ ਦਰਦ ਨਾਲ ਤੜਫ਼ ਰਹੇ ਸਨ

ਅਲੈਕਸੀ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੇ ਬਿਆਨ ਵੀ ਸ਼ੱਕ ਵਧਾ ਰਹੇ ਹਨ ਸ਼ੁਰੂ ‘ਚ ਡਾਕਟਰ ਅਲੈਕਸੀ ਦੀ ਸਿਹਤ ਨਾਲ ਜੁੜੀ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਾਉਣ ਦੀ ਗੱਲ ਕਰ ਰਹੇ ਸਨ ਪਰ ਹੁਣ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦਿੱਤੇ ਜਾਣ ਤੋਂ ਬਚ ਰਹੇ ਹਨ ਅਲੈਕਸੀ ਦੀ ਸਿਹਤ ਜਾਂਚ ਅਤੇ ਟੈਸਟ ‘ਚ ਕੀਤੀ ਜਾ ਰਹੀ ਦੇਰੀ ਨਾਲ ਵੀ ਪੂਰੇ ਮਾਮਲੇ ‘ਚ ਸ਼ੱਕ ਵਧ ਰਿਹਾ ਹੈ ਅਲੈਕਸੀ ਦੇ ਹਮਾਇਤੀਆਂ ਦਾ ਦੋਸ਼ ਹੈ ਕਿ ਡਾਕਟਰ ਜਾਣ-ਬੁੱਝ ਕੇ ਸਮਾਂ ਲਾ ਰਹੇ ਹਨ

ਭ੍ਰਿਸ਼ਟਾਚਾਰ ਦੇ ਵਿਰੁੱਧ ਲਗਾਤਾਰ ਮੋਰਚਾ ਖੋਲ੍ਹਦੇ ਰਹਿਣ ਕਾਰਨ ਅਲੈਕਸੀ ਰੂਸ ਦੇ ਜਨਮਾਨਸ ‘ਚ ਤਾਂ ਲੋਕਪ੍ਰਿਆ ਹੋ ਗਏ ਪਰ ਸਰਕਾਰ ਅਤੇ ਪੁਤਿਨ ਦੀਆਂ ਅੱਖਾਂ ‘ਚ ਰੜਕਣ ਲੱਗ ਗਏ ਇਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਨੂੰ ਸਮੇਂ-ਸਮੇਂ ‘ਤੇ ਸਰਕਾਰ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਅਤੇ ਕਈ ਵਾਰ ਜੇਲ੍ਹ ਵੀ ਜਾਣਾ ਪਿਆ ਸੰਸਦੀ ਚੋਣਾਂ ਦੌਰਾਨ ਉਨ੍ਹਾਂ ਨੇ ਪੁਤਿਨ ਦੀ ਪਾਰਟੀ ‘ਤੇ ਵੋਟਾਂ ‘ਚ ਘਪਲੇ ਦਾ ਦੋਸ਼ ਲਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ ਸੀ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ

ਇਸ ਤੋਂ ਪਹਿਲਾਂ ਸਾਲ 2011 ਤੇ 2013 ‘ਚ ਵੀ ਉਨ੍ਹਾਂ ਨੂੰ ਸਰਕਾਰ ਵਿਰੋਧੀ ਅੰਦੋਲਨਾਂ ਕਾਰਨ ਜੇਲ੍ਹ ਜਾਣਾ ਪਿਆ ਸੀ ਸਾਲ 2017 ‘ਚ ਵੀ ਉਨ੍ਹਾਂ ‘ਤੇ ਐਂਟੀਸੈਪਟਿਕ ਡਾਈ ਨਾਲ ਹਮਲਾ ਹੋਣ ਦਾ ਸਮਾਚਾਰ ਆਇਆ ਸੀ ਕਿਹਾ ਜਾਂਦਾ ਹੈ ਕਿ ਇਸ ਹਮਲੇ ‘ਚ ਉਨ੍ਹਾਂ ਦੀ ਸੱਜੀ ਅੱਖ ਖ਼ਰਾਬ ਹੋ ਗਈ ਸੀ ਸਰਕਾਰ ਨੇ ਉਨ੍ਹਾਂ ਦੇ ਐਂਟੀ ਕਰੱਪਸ਼ਨ ਫਾਊਂਡੇਸ਼ਨ ‘ਤੇ ਸ਼ਿਕੰਜਾ ਕੱਸ਼ਣ ਦੀ ਵੀ ਕੋਸ਼ਿਸ਼ ਕੀਤੀ ਸਰਕਾਰ ਨੂੰ ਸ਼ੱਕ ਹੈ ਕਿ ਅਲੈਕਸੀ ਆਪਣੇ ਫਾਊਂਡੇਸ਼ਨ ਦੇ ਜਰੀਏ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ ਉਹ ਸਾਲ 2018 ਦੀਆਂ ਰਾਸ਼ਟਰਪਤੀ ਚੋਣਾਂ ਵੀ ਲੜਨਾ ਚਾਹੁੰਦੇ ਸਨ ਪਰ ਧੋਖਾਧੜੀ ਦੇ ਦੋਸ਼ਾਂ ਕਾਰਨ ਉਨ੍ਹਾਂ ‘ਤੇ ਰੋਕ ਲਾ ਦਿੱਤੀ ਗਈ

ਜੁਲਾਈ 2019 ‘ਚ ਗੈਰ-ਕਾਨੂੰਨੀ ਤੌਰ ‘ਤੇ ਵਿਰੋਧ ਪ੍ਰਦਰਸ਼ਨ ਦਾ ਸੱਦਾ ਦੇਣ ਕਾਰਨ ਉਨ੍ਹਾਂ ਨੂੰ 30 ਦਿਨ ਦੀ ਜੇਲ੍ਹ ਹੋਈ ਸੀ ਜੇਲ੍ਹ ‘ਚ ਉਨ੍ਹਾਂ ਦੀ ਤਬੀਅਤ ਵਿਗੜ ਗਈ ਸੀ ਉਸ ਸਮੇਂ ਵੀ ਉਨ੍ਹਾਂ ਨੂੰ ਜ਼ਹਿਰ ਦਿੱਤੇ ਜਾਣ ਦੀਆਂ ਖ਼ਬਰਾਂ ਮੀਡੀਆ ‘ਚ ਆਈਆਂ ਸਨ ਹੁਣ ਹਾਲ ਹੀ ‘ਚ ਜੂਨ ਮਹੀਨੇ ‘ਚ ਸੰਵਿਧਾਨ ‘ਚ ਜ਼ਰੂਰੀ ਸੋਧਾਂ ‘ਤੇ ਜਦੋਂ ਜਨਮਤ ਸੰਗ੍ਰਹਿ ਹੋਇਆ ਉਦੋਂ ਉਨ੍ਹਾਂ ਨੇ ਇਸ ਨੂੰ ਸੰਵਿਧਾਨ ਦੀ ਉਲੰਘਣ ਦੱਸਿਆ ਸੀ ਜਨਮਤ ਸੰਗ੍ਰਹਿ ‘ਚ ਜਿੱਤ ਤੋਂ ਬਾਅਦ ਪੁਤਿਨ ਹੁਣ ਦੋ ਕਾਰਜਕਾਲ ਲਈ ਰਾਸ਼ਟਰਪਤੀ ਬਣੇ ਰਹਿ ਸਕਦੇ ਹਨ

ਐਂਟੀ ਕਰੱਪਸ਼ਨ ਫਾਊਂਡੇਸ਼ਨ ਚਲਾਉਣ ਵਾਲੇ ਅਲੈਕਸੀ ਸਰਕਾਰੀ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦੇ ਰਹਿਣ ਕਾਰਨ ਹਮੇਸ਼ਾ ਤੋਂ ਮੀਡੀਆ ਦੀਆਂ ਸੁਰਖੀਆਂ ‘ਚ ਰਹੇ ਹਨ ਸਰਕਾਰ ਵਿਰੋਧੀ ਅੰਦੋਲਨਾਂ ਅਤੇ ਆਪਣੇ ਬਗਾਵਤੀ ਰਵੱਈਏ ਦੇ ਚੱਲਦਿਆਂ ਰੂਸੀ ਜਨਤਾ ਦਾ ਇੱਕ ਵੱਡਾ ਵਰਗ ਉਨ੍ਹਾਂ ਦੀ ਹਮਾਇਤ ਵੀ ਮੰਨਿਆ ਜਾਂਦਾ ਹੈ ਸੋਸ਼ਲ ਮੀਡੀਆ ‘ਤੇ ਇੱਕ ਵੱਡਾ ਤਬਕਾ ਉਨ੍ਹਾਂ ਦੀ ਹਮਾਇਤ ਕਰਦਾ ਹੈ ਯੂਟਿਊਬ ‘ਤੇ ਉਨ੍ਹਾਂ ਦੇ 3.79 ਮਿਲੀਅਨ ਸਬਸਕ੍ਰਾਈਬਰ ਹਨ ਟਵਿੱਟਰ ‘ਤੇ ਲਗਭਗ ਢਾਈ ਮਿਲੀਅਨ ਫਾਲੋਅਰਜ਼ ਹਨ ਅਲੈਕਸੀ ਆਪਣੇ ਬਲਾਗ, ਯੂਟਿਊਬ ਅਤੇ ਟਵਿੱਟਰ ‘ਤੇ ਲਗਾਤਾਰ ਵੀਡੀਓ ਅਤੇ ਦੂਜੀਆਂ ਪੋਸਟਾਂ ਕਰਦੇ ਰਹਿੰਦੇ ਹਨ ਜੋ ਸਰਕਾਰੀ ਮਹਿਕਮਿਆਂ ‘ਚ ਕਰੱਪਸ਼ਨ ਨੂੰ ਦਿਖਾਉਂਦੀਆਂ ਹਨ

ਫ਼ਿਲਹਾਲ ਅਲੈਕਸੀ ਜਰਮਨੀ ‘ਚ ਜਿੰਦਗੀ ਅਤੇ ਮੌਤ ਵਿਚਕਾਰ ਲੜਾਈ ਲੜ ਰਹੇ ਹਨ ਉੱਧਰ, ਅਲੈਕਸੀ ਦੇ ਸਹਿਯੋਗੀ ਇਲੀਆ ਯਾਸ਼ਿਨ ਨੇ ਸੋਮਵਾਰ ਨੂੰ ਵੀਡੀਓ ਮੈਜੇਸ ਦੇ ਜਰੀਏ ਪੂਰੇ ਮਾਮਲੇ ਦੀ ਨਿਰਪੱਖ ਭੂਮਿਕਾ ਦਾ ਪਤਾ ਲਾਉਣ ਦੀ ਮੰਗ ਕੀਤੀ ਹੈ ਜਾਂਚ ਏਜੰਸੀਆਂ ਦੀ ਛਾਣਬੀਣ ਜਾਂ ਰਿਪੋਰਟ ਦਾ ਨਤੀਜਾ ਚਾਹੇ ਜੋ ਵੀ ਆਵੇ, ਪਰ ਸਾਮਵਾਦੀ ਤਾਕਤਾਂ ਵੱਲੋਂ ਆਪਣੇ ਵਿਰੁੱਧ ਉੱਠਣ ਵਾਲੀ ਅਵਾਜ਼ ਨੂੰ ਜ਼ੋਰ ਨਾਲ ਦਬਾਉਂਦੇ ਰਹਿਣ ਦਾ ਜੋ ਇਤਿਹਾਸ ਹੈ, ਉਹ ਇੱਕ ਵਾਰ ਫਿਰ ਉਜਾਗਰ ਹੁੰਦਾ ਨਜ਼ਰ ਆ ਰਿਹਾ ਹੈ
ਐਨ. ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.