ਗੁਜਰਾਤ ਦੇ ਪੰਜ ਹਜ਼ਾਰ ਤੋਂ ਵੱਧ ਕਿਸਾਨਾਂ ਨੇ ਮੰਗੀ ਇੱਛਾ ਮੌਤ
- ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਗੁਜਰਾਤ ਦੇ ਸੀਐਮ ਨੂੰ ਭੇਜੀ ਚਿੱਠੀ
ਅਹਿਮਾਦਬਾਦ (ਏਜੰਸੀ)। ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ‘ਚ ਕਰੀਬ 5,000 ਤੋਂ ਜ਼ਿਆਦਾ ਕਿਸਾਨ ਰਾਜ ਬਿਜਲੀ ਉਪਕ੍ਰਮ ਵੱਲੋਂ ਭੂਮੀ ਐਕਵਾਇਰ ਕੀਤੇ ਜਾਣ ਖਿਲਾਫ਼ ਸੰਘਰਸ਼ਸ਼ੀਲ ਹਨ। ਇਨ੍ਹਾਂ ਕਿਸਾਨ (Land Acquisition) ਪਰਿਵਾਰਾਂ ਨੇ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਇੱਛਾ ਮੌਤ ਦੀ ਆਗਿਆ ਮੰਗੀ ਹੈ। ਕਿਸਾਨ ਸੰਗਠਨ ਦੇ ਇੱਕ ਆਗੂ ਨੇ ਅਜਿਹਾ ਦਾਅਵਾ ਕੀਤਾ ਹੈ। ਕਿਸਾਨਾਂ ਦੇ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਇੱਕ ਸੰਗਠਨ ਗੁਜਰਾਤ ਖੇਦੁਜ ਸਮਾਜ ਦੇ ਮੈਂਬਰ ਤੇ ਇੱਕ ਸਥਾਨਕ ਕਿਸਾਨ ਕੇਂਦਰ ਸਿੰਘ ਗੋਹਿਲ ਨੇ ਦਾਅਵਾ ਕੀਤਾ ਕਿ ਇਸ ਕਦਮ ਨਾਲ ਪ੍ਰਭਾਵਿਤ ਹੋਣ ਵਾਲੇ 12 ਪਿੰਡਾਂ ਦੇ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਾ ਕੇ ਕੁੱਲ 5,259 ਵਿਅਕਤੀਆਂ ਨੇ ਇੱਛਾ ਮੌਤ ਦੀ ਮੰਗ ਕੀਤੀ ਹੈ। ਕਿਉਂਕਿ ਉਨ੍ਹਾਂ ਦੀ ਖੇਤੀ ਵਾਲੀ ਜ਼ਮੀਨ ਨੂੰ ਸੂਬਾ ਸਰਕਾਰ ਤੇ ਗੁਜਰਾਤ ਬਿਜਲੀ ਨਿਗਮ ਲਿਮਟਿਡ (ਜੀਪੀਸੀਐੱਲ) ਵੱਲੋਂ ਜ਼ਬਰਦਸਤੀ ਖੋਇਆ ਜਾ ਰਿਹਾ ਹੈ।