ਕਿਸਾਨਾਂ ਤੇ ਅਕਾਲੀ ਆਗੂਆਂ ਦਰਮਿਆਨ ਝੜਪ
(ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਪੰਜਾਬ ’ਚ ਚੋਣ ਪ੍ਰਚਾਰ ਕਰ ਰਹੀ ਹਰਸਿਮਰਤ ਕੌਰ ਬਾਦਲ ਨੂੰ ਫਿਰੋਜ਼ਪੁਰ ’ਚ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਅਕਾਲੀ ਆਗੂ ਤੇ ਕਿਸਾਨ ਆਹਮੋ-ਸਾਹਮਣੇ ਹੋ ਗਏ ਹਰਸਿਮਰਤ ਕੌਰ ਬਾਦਲ ਇੱਥੇ ਚੋਣ ਪ੍ਰਚਾਰ ਲਈ ਆਏ ਸਨ ਜਿਵੇਂ ਹੀ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਵੱਡੀ ਗਿਣਤੀ ’ਚ ਕਿਸਾਨ ਇਕੱਠੇ ਹੋ ਗਏ ਤੇ ਕਿਸਾਨਾਂ ਨੇ ਅਕਾਲੀ ਆਗੂਆਂ ਨੂੰ ਘੇਰ ਲਿਆ ਤਾਂ ਅਕਾਲੀ ਵਿਧਾਇਕ ਦੇ ਡਰਾਈਵਰ ਨੇ ਗੱਡੀ ਭਜਾ ਲਈ ਤੇ ਕਿਸਾਨ ਆਗੂਆਂ ਨੂੰ ਬੋਰਨਟ ’ਤੇ ਬਿਠਾ ਕੇ ਕਰੀਬ ਇੱਕ ਡੇਢ ਕਿਲੋਮੀਟਰ ਤੱਕ ਲਿਜਾਇਆ ਗਿਆ। ਅੱਗੇ ਖੜੇ ਕਿਸਾਨਾਂ ਨੇ ਗੱਡੀ ਘੇਰ ਲਈ ਤੇ ਗੱਡੀ ਦੀ ਭੰਨਤੋੜ ਕਰ ਦਿੱਤੀ ਇਸ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ ਹਨ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ’ਤੇ ਫਾਈਰਿੰਗ ਕਰਨ ਦੇ ਦੋਸ਼ ਵੀ ਲਾਏ ਗਏ ਹਨ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੀ ਸਿਕਾਇਤ ਖੁਦ ਐਸਐਸਪੀ ਦਫ਼ਤਰ ’ਚ ਦਿੱਤੀ।
ਬੀਬੀ ਹਰਸਿਮਰਤ ਕੌਰ ਬਾਦਲ ਫਿਰੋਜ਼ਪੁਰ ’ਚ ਚੋਣ ਪ੍ਰਚਾਰ ਲਈ ਪਹੁੰਚੇ ਸਨ ਤੇ ਉੱਕੇ ਕਿਸਾਨ ਯੂਨੀਅਨ ਦੇ ਲੋਕ ਪ੍ਰਦਰਸ਼ਨ ਕਰ ਰਹੇ ਸਨ ਜਦੋਂ ਪ੍ਰੋਗਰਾਮ ਤੋਂ ਬਾਅਦ ਬੀਬੀ ਹਰਸਿਮਰਤ ਬਾਹਰ ਆਏ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਕਿਵੇਂ ਨਾ ਕਿਵੇਂ ਉੱਥੋਂ ਉਨ੍ਹਾਂ ਦਾ ਕਾਫ਼ਲਾ ਨਿਕਲ ਗਿਆ।
ਇਸ ਦੌਰਾਨ ਪਿੱਛੇ ਗੱਡੀ ’ਚ ਆ ਰਹੇ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਤੇ ਹੋਰ ਅਕਾਲੀ ਆਗੂਟਾਂ ਨੂੰ ਕਿਸਾਨਾਂ ਨੇ ਰੋਕ ਲਿਆ ਤੇ ਗੱਡੀ ਦੇ ਸਾਹਮਣੇ ਖੜੇ ਹੋ ਗੲੈ ਇਸ ਦੌਰਾਨ ਡਰਾਈਵਰ ਨੇ ਗੱਡੀ ਭਜਾ ਲਈ ਕਿਸਾਨ ਉਨ੍ਹਾਂ ਦੀ ਗੱਡੀ ਦੇ ਬੋਨਟ ’ਤੇ ਹੀ ਬੈਠ ਗਏ ਵਿਧਾਇਕ ਦੀ ਗੱਡੀ ਦਾ ਡਰਾਈਵਰ ਉਨ੍ਹਾਂ ਨੂੰ ਕਰੀਬ ਇੱਕ ਕਿਲੋਮੀਟਰ ਤੱਕ ਬਿਠਾ ਕੇ ਲੈ ਗਿਆ ਅੱਗੇ ਖੜੇ ਹੋਰ ਕਿਸਾਨਾਂ ਨੇ ਗੱਡੀ ਨੂੰ ਘੇਰ ਲਿਆ ਤੇ ਕਿਸਾਨਾਂ ਨੇ ਗੱਡੀ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਫਾਈਰਿੰਗ ਵੀ ਹੋਈ ਅਕਾਲੀ ਆਗੂ ਦਾ ਦੋਸ਼ ਹੈ ਕਿ ਇਹ ਫਾਈਰਿੰਗ ਕਿਸਾਨ ਆਗੂ ਨੇ ਕੀਤੀ ਹੈ ਤੇ ਆਪਣੇ ਬਚਾਅ ਲਈ ਜਵਾਬ ’ਚ ਉਸਦੇ ਗੰਨਮੈਨ ਨੇ ਹਵਾਈ ਫਾਈਰਿੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ 2 ਸਤੰਬਰ ਨੂੰ ਮੋਗਾ ’ਚ ਸੁਖਬੀਰ ਬਾਦਲ ਦੀ ਚੋਣ ਰੈਲੀ ਦੌਰਾਨ ਕਿਸਾਨਾਂ ’ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ