ਨਰਿੰਦਰ ਮੋਦੀ ਬਣਨਗੇ ਫਿਰ ਪ੍ਰਧਾਨ ਮੰਤਰੀ
ਅਜਮੇਰ, ਏਜੰਸੀ। ਕੇਂਦਰੀ ਜਲ ਸਪਲਾਈ ਅਤੇ ਸਵੱਛਤਾ ਮੰਤਰੀ ਉਮਾ ਭਾਰਤੀ ਨੇ ਕਿਹਾ ਹੈ ਕਿ ਅਜਾਦੀ ਤੋਂ ਬਾਅਦ ਹੁਣ ਤੱਕ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਵਿਰੋਧੀ ਧਿਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਲਈ ਇੰਨੀ ਅਸ਼ਲੀਨ ਭਾਸ਼ਾ ਦਾ ਪ੍ਰਯੋਗ ਕੀਤਾ ਹੈ। ਨਿੱਜੀ ਯਾਤਰਾ ‘ਤੇ ਅਜਮੇਰ ਆਈ ਓਮਾ ਭਾਰਤੀ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਦਾ ਜਵਾਬ ਦੇਸ਼ ਦੀ ਜਨਤਾ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਦੇਵੇਗੀ। ਉਹਨਾ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਉਹਨਾਂ ਨੇ ਦੁਹਰਾਇਆ ਕਿ ਉਹ ਅਗਾਮੀ ਲੋਕ ਸਭਾ ਚੋਣਾਂ ਨਹੀਂ ਲੜੇਗੀ। (Uma)
ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੁਆਰਾ ਪ੍ਰਯਾਗਰਾਜ ‘ਚ ਗੰਗਾ ਨਦੀ ‘ਚ ਆਚਮਨ ਦੇ ਸਵਾਲ ‘ਤੇ ਉਹਨਾਂ ਕਿਹਾ ਕਿ ਗੰਗਾ ਸਭ ਦੀ ਹੈ ਅਤੇ ਇਹ ਪ੍ਰਿਯੰਕਾ ਦਾ ਵਿਅਕਤੀਗਤ ਮਾਮਲਾ ਹੈ। ਪਰ ਉਹਨਾਂ ਦੇ ਪਤੀ ਰਾਬਰਟ ਵਾਡਰਾ ਜਿਸ ਤਰ੍ਹਾਂ ਭ੍ਰਿਸ਼ਟਾਚਾਰ ‘ਚ ਲਿਪਤ ਹੋਣ ਤੋਂ ਬਾਅਦ ਮੁਕੱਦਮਿਆਂ ‘ਚ ਘਿਰੇ ਹਨ ਉਹਨਾਂ ਦਾ ਜਵਾਬ ਪ੍ਰਿਯੰਕਾ ਦੇ ਨਾਲ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਵੀ ਦੇਣਾ ਹੋਵੇਗਾ। ਪ੍ਰਿਯੰਕਾ ਦੇ ਰਾਜਨੀਤਿਕ ਭਵਿੱਖ ਦੇ ਸਵਾਲ ‘ਤੇ ਕਿਹਾ ਕਿ ਪ੍ਰਿਯੰਕਾ ਅਜੇ ਇੰਨੀ ਸੀਨੀਅਰ ਨੇਤਾ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।