ਉੱਤਰ ਪੱਤਰੀਆਂ ਦੀ ਰੀ-ਚੈਕਿੰਗ ਅਤੇ ਰੀ-ਇਵੈਲੂਏਸ਼ਨ ਕਰਵਾਉਣ ਲਈ ਦਿੱਤਾ ਮੌਕਾ
ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਤੂਬਰ 2020 ’ਚ ਦਸਵÄ ਅਤੇ ਬਾਰ੍ਹਵÄ ਸ਼੍ਰੇਣੀਆਂ ਦੀ ਕਰਵਾਈ ਗਈ ਪ੍ਰੀਖਿਆ ਨਾਲ ਸਬੰਧਤ ਵਾਧੂ ਵਿਸ਼ਾ, ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਸੁਨਹਿਰੀ ਮੌਕਾ ਕੈਟਾਗਰੀਆਂ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਨੂੰ ਆਪਣੀਆਂ ਉੱਤਰ ਪੱਤਰੀਆਂ ਦੀ ਰੀ-ਚੈਕਿੰਗ ਅਤੇ ਰੀ-ਇਵੈਲੂਏਸ਼ਨ ਕਰਵਾਉਣ ਲਈ ਮੌਕਾ ਪ੍ਰਦਾਨ ਕੀਤਾ ਗਿਆ ਹੈ ਕੰਟਰੋਲਰ ਪ੍ਰੀਖਿਆਵਾਂ ਜਨਕ ਰਾਜ ਮਹਿਰੋਕ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਅਕਤੂਬਰ 2020 ’ਚ ਪ੍ਰੀਖਿਆ ਦੇਣ ਵਾਲੇ ਦਸਵÄ ਅਤੇ ਬਾਰ੍ਹਵÄ ਸ਼੍ਰੇਣੀਆਂ ਦੇ ਕੇਵਲ ਵਾਧੂ ਵਿਸ਼ਾ, ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਸੁਨਹਿਰੀ ਮੌਕਾ ਕੈਟਾਗਰੀਆਂ ਦੇ ਪ੍ਰੀਖਿਆਰਥੀ ਆਪਣੀਆਂ ਉੱਤਰ ਪੱਤਰੀਆਂ ਦੀ ਰੀ-ਚੈਕਿੰਗ ਅਤੇ ਰੀ-ਇਵੈਲੂਏਸ਼ਨ ਲਈ 8 ਜਨਵਰੀ 2021 ਤੱਕ ਅਪਲਾਈ ਕਰ ਸਕਦੇ ਹਨ
ਕੰਟਰੋਲਰ ਪ੍ਰੀਖਿਆਵਾਂ ਨੇ ਪ੍ਰੀਖਿਆਰਥੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਰੀ-ਚੈਕਿੰਗ ਅਤੇ ਰੀ-ਇਵੈਲੂਏਸ਼ਨ ਲਈ ਫ਼ਾਰਮ ਅਤੇ ਫ਼ੀਸ ਆਨ-ਲਾਈਨ ਭਰਨ ਉਪਰੰਤ ਪ੍ਰੀਖਿਆਰਥੀ ਇਸ ਦਾ ਇੱਕ ਪਿ੍ਰੰਟ ਆਪਣੇ ਕੋਲ ਜ਼ਰੂਰ ਰੱਖਣ ਰੀ-ਚੈਕਿੰਗ ਅਤੇ ਰੀ-ਇਵੈਲੂਏਸ਼ਨ ਫ਼ਾਰਮ ਦੀ ਹਾਰਡ ਕਾਪੀ ਖ਼ੇਤਰੀ ਦਫ਼ਤਰ ਜਾਂ ਮੁੱਖ ਦਫ਼ਤਰ ਵਿਖੇ ਜਮ੍ਹਾਂ ਕਰਵਾਉਣਾ ਲਾਜ਼ਮੀ ਨਹÄ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.