ਬੈਂਕ ਦੀ ਨੌਕਰੀ (Job Alert) ਲੱਭ ਰਹੇ ਨੌਜਵਾਨ ਮੁੰਡੇ ਕੁੜੀਆਂ ਲਈ ਸੁਨਹਿਰੀ ਮੌਕਾ ਆ ਗਿਆ ਹੈ। ਐੱਸਬੀਆਈ ਨੇ 6000 ਤੋਂ ਜ਼ਿਆਦਾ ਅਪਰੈਂਟਿਸ ਭਰਤੀ 2023 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇੱਛੁਕ ਤੇ ਯੋਗ ਉਮੀਦਵਾਰ ਅਧਿਕਾਰਿਕ ਵੈੱਬਸਾਈਟ ’ਤੇ ਜਾ ਕੇ ਆਨਲਾਈਨ ਬਿਨੈ ਕਰ ਸਕਦੇ ਹਨ।
ਐੱਸਬੀਆਈ ਆਪਰੈਂਟਿਸ ਭਰਤੀ 2023 ਨੋਟੀਫਿਕੇਸ਼ਨ ਅਨੁਸਾਰ ਆਨਲਾਈਨ ਬਿਨੈ ਸ਼ੁਰੂ ਹੋ ਚੁੱਕੇ ਹਨ। ਉਮੀਦਵਾਰ 21 ਸਤੰਬਰ ਜਾਂ ਉਸ ਤੋਂ ਪਹਿਲਾਂ ਤੱਕ ਬਿਨੈ ਕਰ ਸਕਦੇ ਹਨ। ਇਸ ਭਰਤੀ ਮੁਹਿੰਮ ਦੇ ਜ਼ਰੀਏ ਦੇਸ਼ ਭਰ ਦੇ ਬੈਂਕਾਂ ’ਚ ਕੁੱਲ 6160 ਅਸਾਮੀਆਂ ਭਰੀਆਂ ਜਾਣਗੀਆਂ।
ਐੱਸਬੀਆਈ ਅਪਰੈਂਟਿਸ ਭਰਤੀ 2023 ਦੀਆਂ ਜ਼ਰੂਰੀ ਤਰੀਕਾਂ | Job Alert
- ਐੱਸਬੀਆਈ ਅਪਰੈਂਟਿਸ ਬਿਨੈ ਦੀ ਸ਼ੁਰੂਆਤ : 01 ਸਤੰਬਰ 2023
- ਐੱਸਬੀਆਈ ਅਪਰੈਂਟਿਸ ਬਿਨੈ ਦੀ ਆਖ਼ਰੀ ਮਿਤੀ : 12 ਸਤੰਬਰ 2023
- ਐੱਸਬੀਆਈ ਅਪਰੈਂਟਿਸ ਪ੍ਰੀਖਿਆ ਦੀ ਤਰੀਕ : ਅਕਤੂੁਬਰ/ਨਵੰਬਰ 2023 ’ਚ
ਕੌਣ ਕਰ ਸਕਦਾ ਹੈ ਬਿਨੈ?
ਐੱਸਬੀਆਈ ਅਪਰੈਂਟਿਸ ਅਹੁਦੇ ’ਤੇ ਬਿਨੈ ਕਰਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਿਰਸਿਟੀ ਜਾਂ ਸੰਸਥਾ ਤੋਂ ਗਰੈਜ਼ੂਏਟ ਹੋਣਾ ਜ਼ਰੂਰੀ ਹੈ। ਨਾਲ ਹੀ ਬਿਨੈਕਾਰਾਂ ਦੀ ਘੱਟ ਤੋਂ ਘੱਟ ਉਮਰ ਹੱਦ 1 ਅਗਸਤ 2023 ਤੱਕ ਘੱਟ ਤੋਂ ਘੱਟ 20 ਸਾਲ ਅਤੇ ਜ਼ਿਆਦਾ ਤੋਂ ਜ਼ਿਆਦਾ ਉਮਰ ਹੱਦ 28 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਸਟੇਟ ਬੈਂਕ ਆਫ਼ ਇੰਡੀਆ ਅਪਰੈਂਟਿਸ ਭਰਤੀ ਨਿਯਮ ਅਨੁਸਾਰ ਜ਼ਿਆਦਾ ਤੋਂ ਜ਼ਿਆਦਾ ਉਮਰ ’ਚ ਛੋਟ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਆਫਿਸ਼ੀਅਲ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ।
ਚੋਣ ਪ੍ਰਕਿਰਿਆ | Job Alert
ਐੱਸਬੀਆਈ ਅਪਰੈਂਟਿਸ ਭਰਤੀ 2023 ਲਈ ਚੋਣ ਪ੍ਰਕਿਰਿਆ ਪਿਛਲੇ ਭਰਤੀ ਅਭਿਆਨ ਵਾਗ ਹੀ ਹੈ। ਉਮੀਦਵਾਰ ਆਨਲਾਈਨ ਲਿਖਤੀ ਪ੍ਰੀਖਿਆ ਤੇ ਸਥਾਨਕ ਭਾਸ਼ਾ ਦੀ ਪ੍ਰੀਖਿਆ ਪਾਸ ਕਰਕੇ ਇਹ ਨੌਕਰੀ ਹਾਸਲ ਕਰ ਸਕਦੇ ਹਨ। ਆਨਲਾਈਨ ਪ੍ਰੀਖਿਆ ਅਕਤੂਬਰ/ਨਵੰਬਰ ’ਚ ਕਰਵਾਈ ਜਾਵੇਗੀ। ਪ੍ਰੀਖਿਆ ’ਚ ਕੁਆਲੀਫਾਈ ਹੋਣ ਵਾਲੇ ਉਮੀਦਵਾਰਾਂ ਨੂੰ ਮੈਡੀਕਲ ਟੈਸਟ ਲਈ ਹਾਜ਼ਰ ਹੋਣਾ ਪਵੇਗਾ।