ਅਫ਼ੀਮ ਮਾਰੂ ਨਸ਼ਾ ਇਸ ਦੀ ਖੇਤੀ ਦੀ ਵਕਾਲਤ ਗਲਤ
ਉਹ ਆਗੂ ਅਤੇ ਸਰਕਾਰਾਂ ਮੂਰਖ ਸਨ ਕਿ ਜਿਨ੍ਹਾਂ ਨੇ ਅਫ਼ੀਮ ਦੀ ਖੇਤੀ ਜਾਂ ਪਰਮਿਟ ਨੂੰ ਬੰਦ ਕੀਤਾ? ਖੇਤੀ ਕਾਨੂੰਨਾਂ ਦਾ ਮਸਲਾ ਹੱਲ ਹੁੰਦਿਆਂ ਹੀ ਪੰਜਾਬ ’ਚ ਆਗੂ ਇੱਕ ਵਾਰ ਫ਼ਿਰ ਨਸ਼ੇ ਦੀ ਰੋਕਥਾਮ ਦਾ ਹੱਲ ਲੱਭਣ ਅਤੇ ਉਸ ਨੂੰ ਲਾਗੂ ਕਰਨ ਦੀ ਗੱਲ ਕਰਨ ਲੱਗੇ ਹਨ। ਕਾਂਗਰਸ ਆਪਣੇ ਸ਼ਾਸਨ ਕਾਲ ’ਚ ਨਸ਼ੇ ’ਤੇ ਪੂਰਨ ਤੌਰ ’ਤੇ ਕਾਬੂ ਨਹੀਂ ਪਾ ਸਕੀ ਪਰ ਪੰਜਾਬ ਸੂਬਾ ਕਾਂਗਰਸ ਦੇ ਪ੍ਰਧਾਨ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ’ਚ ਅਫ਼ੀਮ ਦੀ ਖੇਤੀ ਹੋਵੇ ਇਸ ਦਾ ਪ੍ਰਚਾਰ ਅਤੇ ਮੰਗ ਸ਼ੁਰੂ ਕਰ ਦਿੱਤੀ ਹੈ। ਆਪਣੀ ਮੰਗ ਦੀ ਹਮਾਇਤ ’ਚ ਸ੍ਰੀਮਤੀ ਸਿੱਧੂ ਡਾਕਟਰੀ ਰਿਪੋਰਟਾਂ ਅਤੇ ਸਲਾਹ ਦਾ ਵੀ ਹਵਾਲਾ ਦੇ ਰਹੇ ਹਨ ਪਰ ਪੰਜਾਬ ਦੀ ਮੰਗ ਨਸ਼ੇ ਦਾ ਪੂਰਾ ਅੰਤ ਕਰਨ ਦੀ ਹੈ ਅਫ਼ੀਮ ਇੱਕ ਖ਼ਤਰਨਾਕ ਨਸ਼ਾ ਹੈ ਅਫ਼ੀਮ ਦੀ ਖੇਤੀ ਦੀ ਮੰਗ ਕਰਨਾ ਪੰਜਾਬ ਨੂੰ ਮੁੜ ਦੋ ਸੌ ਸਾਲ ਪਿੱਛੇ ਧੱਕਣ ਵਰਗਾ ਹੈ।
ਪੰਜਾਬ ਦੇ ਲੋਕਾਂ ਨੂੰ ਆਗੂਆਂ ਦੀਆਂ ਗੱਲਾਂ ’ਚ ਨਹੀਂ ਆਉਣਾ ਚਾਹੀਦਾ ਚਿੱਟਾ, ਸਮੈਕ, ਹੈਰੋਇਨ ਇਹ ਸਾਰੇ ਨਸ਼ੇ ਅਫ਼ੀਮ ਤੋਂ ਹੀ ਤਿਆਰ ਹੁੰਦੇ ਹਨ, ਜੇਕਰ ਪੰਜਾਬ ’ਚ ਅਫੀਮ ਦੀ ਖੇਤੀ ਸ਼ੁਰੂ ਕਰ ਦਿੱਤੀ ਗਈ ਤਾਂ ਤਸਕਰਾਂ ਨੂੰ ਖ਼ਤਰਨਾਕ ਨਸ਼ੇ ਤਿਆਰ ਕਰਨ ਦਾ ਕੱਚਾ ਮਾਲ ਪੰਜਾਬ ਦੇ ਖੇਤਾਂ ਤੋਂ ਹੀ ਮਿਲਣ ਲੱਗੇਗਾ ਜੋ ਕਿ ਹੁਣ ਅਫ਼ਗਾਨਿਸਤਾਨ ਤੋਂ ਵਾਇਆ ਪਾਕਿਸਤਾਨ ਆਉਂਦਾ ਹੈ। ਅਫ਼ੀਮ ਹੀ ਉਹ ਬਲਾ ਹੈ ਜਿਸ ਕਾਰਨ ਪੰਜਾਬੀ ਅਤੇ ਪੂਰਾ ਦੇਸ਼ ਪਹਿਲਾਂ ਇਰਾਨੀਆਂ , ਦੁਰਾਨਿਆਂ, ਪਠਾਣਾਂ, ਤੁਰਕਾਂ-ਅਫ਼ਗਾਨਾਂ ਦੇ ਹੱਥੋਂ ਲੁੱਟਿਆ- ਖਸੁੱਟਿਆ, ਪੰਜਾਬ ਸਮੇਤ ਪੂਰੇ ਦੇਸ਼ ਦੀ ਆਬਰੂ ਲੁੱਟੀ ਗਈ ਆਗੂਆਂ ਦੀ ਯਾਦਾਸ਼ਤ ਕਮਜ਼ੋਰ ਹੁੁੰਦੀ ਹੈ। ਪਰ ਜਨਤਾ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਅਫ਼ੀਮ ਪੁਰਾਣੇ ਸਮੇਂ ’ਚ ਦੇਸ਼ ’ਚ ਫੈਲਿਆ ਹੋਇਆ ਸਭ ਤੋਂ ਮਾੜਾ ਨਸ਼ਾ ਸੀ ਰਾਜ ਮਹਿਲਾਂ ਤੋਂ ਲੈ ਕੇ, ਜਗੀਰਦਾਰਾਂ, ਸਰਦਾਰਾਂ, ਚੌਧਰੀਆਂ, ਕਿਸਾਨਾਂ, ਵਪਾਰੀਆਂ ਸਾਰਿਆਂ ਨੂੰ ਅਫ਼ੀਮ ਦੀ ਲਤ ਸੀ ਜਦੋਂਕਿ ਇਰਾਨ, ਪਠਾਨ, ਅਫ਼ਗਾਨ, ਤੁਰਕ ਅਫੀਮ ਨਹੀਂ ਖਾਂਦੇ ਸਨ ਭਾਰਤ ਨੂੰ ਅਫ਼ੀਮ ਦੀ ਖੁਮਾਰੀ ਚੜ੍ਹੀ ਹੋਈ ਸੀ ਜਿਸ ਦੇ ਚੱਲਦਿਆਂ ਭਾਰਤ ਲੁੱਟਿਆ-ਕੁੱਟਿਆ ਗਿਆ।
ਏਨਾ ਹੀ ਨਹੀਂ ਭਾਰਤ ’ਚ ਮੁਗਲਾਂ ਨੂੰ ਵੀ ਅਫ਼ੀਮ ਨੇ ਹੀ ਪੁੱਟਿਆ ਅਤੇ ਅੰਗਰੇਜ਼ ਕਾਬਜ਼ ਹੋ ਗਏ ਅੰਗਰੇਜਾਂ ਨੇ ਦੇਸ਼ ’ਚ ਅਫੀਮ ਨੂੰ ਨਹੀਂ ਰੋਕਿਆ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਸ ਨਾਲ ਹੀ ਭਾਰਤੀ ਕੰਮ ਕਰਦੇ ਹਨ, ਅਫ਼ੀਮ ਦੇ ਨਸ਼ੇ ’ਚ ਗੁਆਚੇ ਰਹਿੰਦੇ ਹਨ ਸਗੋਂ ਅੰਗਰੇਜਾਂ ਨੂੰ ਜਿਆਦਾ ਕੰਮ ਕਰਕੇ ਜ਼ਿਆਦਾ ਫਸਲਾਂ, ਜਿਆਦਾ ਮਾਲ ਦੀ ਪੈਦਾਵਰ ਕਰਕੇ ਦਿੰਦੇ ਹਨ ਇਸ ਤੋਂ ਇਲਾਵਾ ਅੱਜ ਦੇ ਭਾਰਤ ’ਚ ਹਸਪਤਾਲ ਜਾਂ ਮੈਡੀਕਲ ਉਪਕਰਨਾਂ ਨੇ ਓਨੀਆਂ ਲੜਕੀਆਂ ਕੁੱਖ ’ਚ ਨਹੀਂ ਮਾਰੀਆਂ ਜਿੰਨੀਆਂ ਕੀ ਭਾਰਤੀਆਂ ਨੇ ਅਫ਼ੀਮ ਚਟਾ-ਚਟਾ ਕੇ ਮਾਰ ਦਿੱਤੀਆਂ ਹਨ।
ਡਾ. ਨਵਜੋਤ ਕੌਰ ਸਿੱਧੂ ਅਫ਼ੀਮ ਦੀ ਖੇਤੀ ਦੀ ਵਕਾਲਤ ਕਰ ਰਹੇ ਹਨ ਉਸ ਨਾਲ ਆਮ ਜਨਤਾ ਦਾ ਕੋਈ ਭਲਾ ਨਹੀਂ ਹੋਣਾ ਸਗੋਂ ਵੱਡੇ ਆਗੂ ਅਤੇ ਵਪਾਰੀ ਹੀ ਅਫ਼ੀਮ ਦੀ ਖੇਤੀ ਦੇ ਪਰਮਿਟ ਹਾਸਲ ਕਰਨਗੇ ਅਤੇ ਪੰਜਾਬ ਨੂੰ ਨਸ਼ੇ ਦੇ ਕੇ ਆਪਣਾ ਬਿਜਨਸ ਚਲਾਉਣਗੇ। ਮੇਰਾ ਜਨਮ ਰਾਜਸਥਾਨ ਦਾ ਹੈ ਅਤੇ ਮੈਂ ਦੇਖਿਆ ਹੈ ਕਿ ਕਿਸ ਤਰ੍ਹਾਂ ਰਾਜਸਥਾਨ ’ਚ ਪੋਸਤ (ਭੁੱਕੀ) ਦੀ ਇੱਕ ਪੁੜੀ ਲਈ ਨਸ਼ੇੜੀ ਲੋਕਾਂ ਤੋਂ ਦਿਨ-ਰਾਤ ਖੇਤਾਂ ’ਚ ਘਾਹ ਕਢਵਾਉਦੇ, ਘਰਾਂ ਅਤੇ ਫੈਕਟਰੀਆਂ ’ਚ ਸਾਫ਼-ਸਫਾਈ, ਕਬਾੜ ਦੀਆਂ ਦੁਕਾਨਾਂ ’ਤੇ ਵਰਕਸ਼ਾਪਾਂ ’ਚ ਭੰਨ੍ਹ-ਤੋੜ, ਟਰਾਂਸਪੋਰਟ ਦੇ ਖੇਤਰ ’ਚ ਲੁਹਾਈ-ਲਦਾਈ ਦਾ ਕੰਮ ਕਰਵਾਇਆ ਜਾਂਦਾ ਸੀ ਜੋ ਕਿ ਹੁਣ ਰਾਜਸਥਾਨ ’ਚ ਪੋਸਤ ਵਿੱਕਰੀ ਬੰਦ ਕਰਨ ’ਤੇ ਬਹੁਤ ਹੱਦ ਤੱਕ ਖਤਮ ਹੋ ਗਿਆ ਹੈ।
ਪੰਜਾਬ ਦੇ ਆਗੂ ਕਦੇ ਆਮ ਜਨਤਾ ਨੂੰ ਦਾਲ ਅਤੇ ਆਟਾ ਦਿੰਦੇ ਹਨ, ਕਦੇ ਮੁਫ਼ਤ ਬਿਜਲੀ, ਕਦੇ ਮੁਫ਼ਤ ਯਾਤਰਾ ਤਾਂ ਕਿ ਲੋਕਾਂ ਨੂੰ ਕੰਮ ਦੀ ਆਦਤ ਨਾ ਰਹੇ ਅਤੇ ਹੁਣ ਅਫ਼ੀਮ ਦੇਣ ਦੇ ਸੁਫ਼ਨੇ ਦਿਖਾਏ ਜਾ ਰਹੇ ਹਨ ਕਿ ਜਿਸ ਨਾਲ ਨਸ਼ਾ ਕਰਨ ਵਾਲੇ ਸੋਚ-ਸੋਚ ਖੁਸ਼ ਹੁੰਦੇ ਹਨ ਕਿ ਉਨ੍ਹਾਂ ਨੂੰ ਅਫ਼ੀਮ ਮਿਲੇਗੀ ਵੇਚਣ ਵਾਲੇ ਖੇਤੀ ਕਰਨ ਦੀ ਸੋਚ-ਸੋਚ ਖੁਸ਼ ਹੋ ਰਹੇ ਹਨ ਪਰ ਨੁਕਸਾਨ ਪੰਜਾਬ ਦਾ ਹੋਵੇਗਾ ਅਫ਼ੀਮ ਦੀ ਖੇਤੀ ਤਾਂ ਦੂਰ ਦੀ ਗੱਲ ਹੈ ਉਲਟਾ ਪੰਜਾਬ ’ਚ ਬਾਹਰੀ ਨਸ਼ੇ ਚਿੱਟਾ, ਸਮੈਕ, ਹੈਰੋਇਨ ’ਤੇ ਪੂਰੀ ਪਾਬੰਦੀ ਹੋਣੀ ਚਾਹੀਦੀ ਹੈ ਨਸ਼ਾ ਕਿਸੇ ਦਾ ਭਲਾ ਨਹੀਂ ਕਰ ਸਕਦਾ ਡਾ. ਨਵਜੋਤ ਕੌਰ ਉਦਾਹਰਨ ਦੇ ਰਹੇ ਹਨ ਕਿ ਡਾਕਟਰ ਵੀ ਦਰਦ ’ਚ ਇਹ ਦਿੰਦੇ ਸਨ ਪਰ ਡਾਕਟਰ ਤਾਂ ਇਲਾਜ ਲਈ ਬਹੁਤ ਕੁਝ ਦਿੰਦੇ ਹਨ ਕੀ ਲੋਕ ਉਹ ਸਾਰਾ ਕੁਝ ਖਾਣਾ ਸ਼ੁਰੂ ਕਰ ਦੇਣ? 1950 ’ਚ ਹੈਰੋਇਨ ਨੂੰ ਵੀ ਖੰਘ ਦੀ ਦਵਾਈ ਦੇ ਤੌਰ ’ਤੇ ਇਜਾਦ ਕੀਤਾ ਗਿਆ ਸੀ ਪਰ ਅੱਜ ਮੈਡੀਕਲ ਵਿਗਿਆਨੀ ਉਸ ਨੂੰ ਬੰਦ ਕਰਵਾ ਚੁੱਕੇ ਹਨ।
ਨਸ਼ਾ ਖ਼ਤਮ ਕਰਨ ਦੇ ਇਲਾਜ ਲੱਭਣਾ ਸਮੇਂ ਦੀ ਜ਼ਰੂਰਤ ਹੈ ਨਾ ਕਿ ਨਸ਼ਾ ਛੁੱਟ ਨਹੀਂ ਰਿਹਾ ਸੋ ਖੇਤੀ ਸ਼ੁਰੂ ਕਰ ਦਿੱਤੀ ਜਾਵੇ, ਕਿਉਂ? ਸਰਕਾਰ ਦੀ ਇੱਛਾ ਸ਼ਕਤੀ ਨਾਲ ਸਾਰਾ ਕੁਝ ਸੰਭਵ ਹੈ ਪਾਬਲੋ ਐਸਕੋਬਾਰ ਬਾਗੋਟਾ ’ਚ ਨਸ਼ੇ ਦੇ ਕਾਰੋਬਾਰ ਨਾਲ ਸਰਕਾਰਾਂ ਖਰੀਦਣ ਚੱਲਿਆ ਸੀ ਅਤੇ ਕੁੱਤੇ ਦੀ ਮੌਤ ਮਾਰਿਆ ਗਿਆ ਪੰਜਾਬ ’ਚ ਸਰਕਾਰਾਂ ਨੇ ਤੈਅ ਕਰਨਾ ਹੈ ਕਿ ਉਹ ਵਿਕਣਾ ਚਾਹੁੰਣਗੀਆਂ ਜਾਂ ਤਸਕਰਾਂ ਨੂੰ ਕੁੱਤੇ ਦੀ ਮੌਤ ਦੇਣਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ