ਬਿਹਾਰ ਅਤੇ ਝਾਰਖੰਡ ਤੋਂ ਸਸਤੇ ਭਾਅ ਖਰੀਦ ਕੇ ਪੰਜਾਬ ’ਚ ਵੇਚਣ ਲਈ ਲਿਆਏ ਸਨ
ਫਿਰੋਜ਼ਪੁਰ, ਸਤਪਾਲ ਥਿੰਦ। ਐਂਟੀ ਨਾਰਕੋਟਿਕ ਸੈੱਲ ਫਿਰੋਜ਼ਪੁਰ ਨੂੰ ਉਸ ਵਕਤ ਵੱਡੀ ਸਫਲਤਾ ਹੱਥ ਲੱਗੀ ਜਦੋਂ ਨਾਕਾਬੰਦੀ ਦੌਰਾਨ ਦੋ ਟਰੱਕਾਂ ਨੂੰ ਘੇਰਦਿਆਂ ਅਫੀਮ ਅਤੇ ਭਾਰੀ ਮਾਤਰਾ ’ਚ ਡੋਡੇ ਬਰਾਮਦ ਕਰਦਿਆਂ 2 ਟਰੱਕ ਡਰਾਈਵਰ ਅਤੇ ਦੋ ਕੰਡਕਟਰਾਂ ਨੂੰ ਮੌਕੇ ’ਤੇ ਕਾਬੂ ਕੀਤਾ ਗਿਆ। ਕਾਬੂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਉਹ ਬਾਹਰੀ ਸੂਬਿਆਂ ਤੋਂ ਅਫੀਮ ਅਤੇ ਡੋਡੇ ਸਸਤੇ ਭਾਅ ਖਰੀਦ ਕੇ ਪੰਜਾਬ ’ਚ ਵੇਚਣ ਲਈ ਲੈ ਕੇ ਲਾਉਂਦੇ ਸਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਫਿਰੋਜ਼ਪੁਰ ਭਾਗੀਰਥ ਸਿੰਘ ਮੀਨਾ ਵੱਲੋਂ ਪ੍ਰੈੱਸ ਕਾਂਨਫਰੰਸ ਕਰਕੇ ਦੱਸਿਆ ਗਿਆ ਕਿ ਨਸ਼ੇ ਵਿਰੁੱਧ ਚਲਾਏ ਗਏ ਸਪੈਸ਼ਲ ਅਭਿਆਨ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਉਸ ਵਕਤ ਭਾਰੀ ਸਫਲਤਾ ਹਾਸਲ ਹੋਈ ਜਦੋਂ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਫਿਰੋਜ਼ਪੁਰ ਵੱਲੋਂ ਰਕਬਾ ਜ਼ੀਰਾ ਰੋਡ ਟੀ-ਪੁਆਇੰਟ ਸ਼ਾਦੇ ਹਾਸ਼ਮ ਸਮੇਤ ਸਾਥੀ ਕਰਮਚਾਰੀਆਂ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਇਤਲਾਹ ਮਿਲੀ ਕਿ ਘੋੜਾ ਟਰਾਲਾ ਨੰ: ਪੀਬੀ -05-ਡਬਲਯੂ 7813 ਜਿਸ ਨੂੰ ਗੁਰਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਤੱਲੇ ਵਾਲਾ ਚਲਾ ਰਿਹਾ ਸੀ ਅਤੇ ਕੰਡਕਟਰ ਸੀਟ ਪਰ ਬਲਵੀਰ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਤੱਲੇ ਵਾਲਾ ਬੈਠਾ ਸੀ।
ਦੂਸਰਾ ਘੋੜਾ ਟਰਾਲਾ ਨੰ: ਪੀਬੀ 05-ਏਬੀ- 7513 ਜਿਸ ਨੂੰ ਪ੍ਰਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਤੱਲੇ ਵਾਲਾ ਚਲਾ ਰਿਹਾ ਸੀ ਅਤੇ ਕੰਡਕਟਰ ਸੀਟ ਤੇ ਹਰਜਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਖਾਰਾ ਬੈਠਾ ਸੀ ਤਾਂ ਜਦੋਂ ਇਹਨਾਂ ਦੋਵਾਂ ਟਰਾਲਿਆਂ ਨੂੰ ਰੋਕਣ ’ਤੇ ਟਰਾਲਾ ਨੰ: ਪੀਬੀ-05-ਡਬਲਯੂ-7813 ਦੀ ਤਲਾਸ਼ੀ ਕਰਨ ਤੇ ਡਰਾਈਵਰ ਗੁਰਜੀਤ ਸਿੰਘ ਦੇ ਕਬਜ਼ੇ ਵਿਚੋਂ 2 ਕਿਲੋ ਅਫੀਮ ਅਤੇ ਨਾਲ ਬੈਠੇ ਕੰਡਕਟਰ ਬਲਵੀਰ ਸਿੰਘ ਦੇ ਕਬਜ਼ੇ ਵਿਚੋਂ 35 ਕਿਲੋ ਡੋਡੇ ਪਲਾਸਟਿਕ ਦੇ ਤੋੜੇ ਵਿਚੋਂ ਬਰਾਮਦ ਹੋਏ। ਇਸ ਤਰ੍ਹਾਂ ਟਰਾਲਾ ਨੰ: ਪੀ ਬੀ-05-ਏਬੀ -7513 ਦੀ ਤਲਾਸ਼ੀ ਕਰਨ ਤੇ ਡਰਾਈਵਰ ਪ੍ਰਦੀਪ ਸਿੰਘ ਦੇ ਕਬਜ਼ੇ ਵਿਚੋਂ 2 ਕਿਲੋ 500 ਗ੍ਰਾਮ ਅਫੀਮ ਅਤੇ ਕੰਡਕਟਰ ਹਰਜਿੰਦਰ ਸਿੰਘ ਦੇ ਕਬਜ਼ੇ ਵਿਚੋਂ 15 ਕਿਲੋਂ ਡੋਡੇ ਪਲਾਸਟਿਕ ਦੇ ਤੌੜੇ ਵਿਚੋਂ ਬਰਾਮਦ ਹੋਏ। ਇਸ ਤਰ੍ਹਾਂ ਦੋਵਾਂ ਟਰਾਲਿਆਂ ’ਚੋਂ ਪੁਲਿਸ ਨੂੰ 4 ਕਿਲੋ 500 ਗ੍ਰਾਮ ਅਫੀਮ ਅਤੇ 50 ਕਿਲੋ ਡੋਡੇ ਬਰਾਮਦ ਹੋਏ ਹਨ।
ਐਸਐਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਤੋਂ ਪੁੱਛਗਿੱਛ ਦੌਰਾਨ ਪਤਾ ਚੱੋਲਿਆ ਕਿ ਉਹ 35 ਹਜ਼ਾਰ ਪ੍ਰਤੀ ਕਿਲੋ ਦੇ ਹਿਸਾਬ ਨਾਲ ਅਫੀਮ ਡੋਬੀ ਸ਼ਹਿਰ ਬਿਹਾਰ ਤੋਂ ਅਤੇ 1000 ਰੁ: ਪ੍ਰਤੀ ਕਿਲੋ ਦੇ ਹਿਸਾਬ ਨਾਲ ਪੋਸਤ ਝਾਰਖੰਡ ਦੇ ਵੱਖ-ਵੱਖ ਢਾਬਿਆਂ ਤੋਂ ਖਰੀਦ ਕਰਕੇ ਲਿਆਏ ਸੀ ਜੋ ਇਹਨਾਂ ਨੇ ਵੱਖ-ਵੱਖ ਥਾਵਾਂ ’ਤੇ ਵੇਚਣਾ ਸੀ। ਐੱਸਐੱਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਖੁਲਾਸੇ ਹੋ ਸਕਣ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਕਾਬੂ ਮੁਲਜ਼ਮ ਹਰਜਿੰਦਰ ਸਿੰਘ ਖਿਲਾਫ਼ ਪਹਿਲਾਂ ਵੀ ਥਾਣਾ ਸਰਹਾਲੀ ’ਚ ਦੋ ਮਾਮਲੇ ਦਰਜ ਹਨ, ਜਿਹਨਾਂ ਵਿਚੋਂ ਇੱਕ 20 ਗ੍ਰਾਮ ਹੈਰੋਇਨ ਬਰਾਮਦਗੀ ਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।