ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੀਆਂ ਵਿਚਾਰਾਂ

kisan un

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 31 ਜੁਲਾਈ ਨੂੰ ਰੇਲਾਂ ਜਾਮ ਕਰਨ ਦਾ ਐਲਾਨ

ਲੌਂਗੋਵਾਲ. (ਹਰਪਾਲ)। ਸਥਾਨਕ ਸ੍ਰੀ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਵਿਖੇ ਕਿਰਤੀ ਕਿਸਾਨ ਯੂਨੀਅਨ (Kirti Kisan Union) ਦੇ ਇਸਤਰੀ ਵਿੰਗ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਤਕੀਪੁਰ ਦੀ ਅਗਵਾਈ ਹੇਠ ਹੋਈ ।ਜਿਸ ਵਿਚ ਔਰਤ ਵਿੰਗ ਦੇ ਸੂਬਾ ਕਨਵੀਨਰ ਹਰਦੀਪ ਕੌਰ ਕੋਟਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਦੀਪ ਕੌਰ ਨੇ ਦੱਸਿਆ ਕਿ ਮੌਜੂਦਾ ਸਮੇਂ ਚੱਲ ਰਹੇ ਰਸਾਇਣਕ ਖੇਤੀ ਮਾਡਲ ਦੇ ਕਾਰਨ ਸਾਡੀ ਭੋਜਨ ਪ੍ਰਣਾਲੀ, ਵਾਤਾਵਰਨ ਅਤੇ ਪਾਣੀ ਦੂਸ਼ਿਤ ਹੋ ਚੁੱਕੇ ਹਨ ਜਿਸ ਕਾਰਨ ਹਰ ਰੋਜ਼ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ ਅਤੇ ਸਿਹਤ ਵਿੱਚ ਵੱਡੀ ਪੱਧਰ ’ਤੇ ਵਿਗਾੜ ਪੈਦਾ ਹੋ ਰਹੇ ਹਨ। ( Kirti Kisan Union)

 ਲੌਂਗੋਵਾਲ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਦੀ ਹੋਈ ਮੀਟਿੰਗ। ਫੋਟੋ : ਹਰਪਾਲ।

ਕੁਦਰਤ ਅਤੇ ਮਨੁੱਖ ਪੱਖੀ ਖੇਤੀ ਮਾਡਲ ਅਪਣਾ ਕੇ ਹੀ ਇਨ੍ਹਾਂ ਖ਼ਤਰਿਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਪਾਣੀ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ। ਬਦਲਵੇਂ ਖੇਤੀ ਮਾਡਲ ਲਈ ਸਾਰੀਆਂ ਫ਼ਸਲਾਂ ਦੇ ਐਮਐਸਪੀ ਤੇ ਸਰਕਾਰੀ ਖ਼ਰੀਦ ਦੀ ਗਰੰਟੀ ਦੀ ਜ਼ਰੂਰਤ ਹੈ । ਕੋਟਲਾ ਨੇ ਔਰਤਾਂ ਨੂੰ ਲਾਮਬੰਦ ਹੋ ਕੇ ਸੰਘਰਸ਼ ਦੇ ਰਾਹ ਚੱਲਣ ਦਾ ਸੱਦਾ ਦਿੱਤਾ ।

ਦਿੱਲੀ ਅੰਦੋਲਨ ਦੀਆਂ ਬਾਕੀ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 31 ਜੁਲਾਈ ਨੂੰ ਰੇਲਾਂ ਜਾਮ ਕਰਨ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਾਣੀਆਂ ਦੇ ਮਸਲੇ ਤੇ 8 ਅਗਸਤ ਨੂੰ ਐਮਐਲਏ ਅਤੇ ਐਮਪੀਆਂ ਦੇ ਘਰਾਂ ਵੱਲ ਮੋਟਰਸਾਇਕਲ ਮਾਰਚ ਕਰਕੇ ਮੰਗ ਪੱਤਰ ਦੇਣ ਦੇ ਪ੍ਰੋਗਰਾਮਾਂ ਚ ਵੱਧ ਚੜ੍ਹ ਕੇ ਸਮੂਲੀਅਤ ਕਰਨ ਦਾ ਸੱਦਾ ਦਿੱਤਾ । ਮੀਟਿੰਗ ਵਿੱਚ ਜਿਲ੍ਹਾ ਆਗੂ ਗੁਰਪ੍ਰੀਤ ਕੌਰ ਢੱਡਰੀਆਂ,ਰਵਿੰਦਰ ਕੌਰ ਢੱਡਰੀਆਂ,ਗੁਰਦਿਆਲ ਕੌਰ ਬਹਾਦਰਪੁਰ ,ਜਸਵਿੰਦਰ ਕੌਰ ਲੌਂਗੋਵਾਲ ,ਮਨਜੀਤ ਕੌਰ ਤਕੀਪੁਰ ਸਮੇਤ ਵੱਡੀ ਗਿਣਤੀ ਔਰਤਾਂ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ