ਪਾਕਿ ਸਰਹੱਦ ’ਤੇ ਤਾਇਨਾਤ ਕੀਤਾ ਜਾਵੇਗਾ ‘ਡਰੋਨ ਸਕੁਐਡਰਨ’
ਨਵੀਂ ਦਿੱਲੀ (ਏਜੰਸੀ)। Indian Army: ‘ਆਪ੍ਰੇਸ਼ਨ ਸੰਧੂਰ’ ਤੋਂ ਬਾਅਦ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲਿਆਂ ਤੋਂ ਸਬਕ ਲੈਂਦੇ ਹੋਏ, ਸੀਮਾ ਸੁਰੱਖਿਆ ਬਲ (ਬੀਐੱਸਐਫ) ਨੇ ਪਹਿਲੀ ਵਾਰ ਭਾਰਤ-ਪਾਕਿਸਤਾਨ ਸਰਹੱਦ ’ਤੇ ਇੱਕ ਵਿਸ਼ੇਸ਼ ਡਰੋਨ ਸਕੁਐਡਰਨ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਸਕੁਐਡਰਨ ਸਰਹੱਦ ’ਤੇ ਚੁਣੀਆਂ ਗਈਆਂ ਚੌਕੀਆਂ ’ਤੇ ਤਾਇਨਾਤ ਕੀਤਾ ਜਾਵੇਗਾ। ਇਸ ’ਚ ਨਿਗਰਾਨੀ, ਜਾਸੂਸੀ ਤੇ ਹਮਲਾ ਕਰਨ ਵਾਲੇ ਡਰੋਨ ਸ਼ਾਮਲ ਹੋਣਗੇ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਸੈਨਿਕਾਂ ਦੁਆਰਾ ਚਲਾਇਆ ਜਾਵੇਗਾ। Indian Army
ਇਹ ਖਬਰ ਵੀ ਪੜ੍ਹੋ : IND vs ENG: ਮੈਨਚੈਸਟਰ ਟੈਸਟ ਦੀ ਪਲੇਇੰਗ-11 ’ਚ ਇਹ ਬਦਲਾਅ ਕਰੇਗੀ ਟੀਮ ਇੰਡੀਆ
ਬੀਐੱਸਐੱਫ ਦੇ ਪੱਛਮੀ ਕਮਾਂਡ ਹੈੱਡਕੁਆਰਟਰ ਤੋਂ ਕੰਟਰੋਲ ਕੀਤਾ ਜਾਵੇਗਾ
ਇਸ ਸਕੁਐਡਰਨ ਨੂੰ ਚੰਡੀਗੜ੍ਹ ’ਚ ਬੀਐੱਸਐੱਫ ਦੇ ਪੱਛਮੀ ਕਮਾਂਡ ਹੈੱਡਕੁਆਰਟਰ ਤੋਂ ਕੰਟਰੋਲ ਕੀਤਾ ਜਾਵੇਗਾ। ਆਪ੍ਰੇਸ਼ਨ ਸੰਧੂਰ ਤੋਂ ਬਾਅਦ, ਪਾਕਿਸਤਾਨ ਨੇ ਹਜ਼ਾਰਾਂ ਡਰੋਨ ਭੇਜੇ, ਜਿਨ੍ਹਾਂ ’ਚੋਂ ਇੱਕ ਨੇ ਜੰਮੂ ’ਚ ਖਰਕੋਲਾ ਪੋਸਟ ’ਤੇ ਬੰਬ ਸੁੱਟਿਆ। ਇਸ ’ਚ ਦੋ ਬੀਐੱਸਐੱਫ ਜਵਾਨ ਤੇ ਇੱਕ ਸਿਪਾਹੀ ਸ਼ਹੀਦ ਹੋ ਗਏ।
ਚੌਕੀਆਂ ਦੀਆਂ ਛੱਤਾਂ ਤੇ ਕੰਧਾਂ ਨੂੰ ਮਜ਼ਬੂਤ ਕਰ ਰਹੀ ਹੈ ਬੀਐੱਸਐਫ | Indian Army
ਇਸ ਤੋਂ ਸਿੱਖਦੇ ਹੋਏ, ਬੀਐੱਸਐਫ ਹੁਣ ਦੁਸ਼ਮਣ ਦੇ ਡਰੋਨ ਹਮਲਿਆਂ ਨੂੰ ਰੋਕਣ ਲਈ ਆਪਣੀਆਂ ਚੌਕੀਆਂ ਦੀਆਂ ਛੱਤਾਂ ਤੇ ਕੰਧਾਂ ਨੂੰ ਮਜ਼ਬੂਤ ਕਰ ਰਿਹਾ ਹੈ। ਇਸ ਦੇ ਨਾਲ ਹੀ, ਰੱਖਿਆ ਤੇ ਖੁਫੀਆ ਏਜੰਸੀਆਂ ਦੀ ਮਦਦ ਨਾਲ ਸਰਹੱਦ ’ਤੇ ਐਂਟੀ-ਡਰੋਨ ਤਕਨਾਲੋਜੀ ਲਗਾਉਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲਾਂ ਕਿਹਾ ਸੀ ਕਿ ਬੀਐਸਐਫ ਨੇ ਆਪ੍ਰੇਸ਼ਨ ਸੰਧੂਰ ’ਚ 118 ਤੋਂ ਵੱਧ ਪਾਕਿਸਤਾਨੀ ਚੌਕੀਆਂ ਨੂੰ ਤਬਾਹ ਕਰ ਦਿੱਤਾ ਹੈ।