ਕਪਤਾਨਾਂ ‘ਚ ਸਿਰਫ਼ ‘ਕੁੰਬਲੇ’ ਲੀਡਰ: ਗੰਭੀਰ

ਕਪਤਾਨਾਂ ‘ਚ ਨਿਹਸਵਾਰਥ ਅਤੇ ਇਮਾਨਦਾਰ ਵਿਅਕਤੀ ਕੁੰਬਲੇ

 

ਨਵੀਂ ਦਿੱਲੀ, 9 ਦਸੰਬਰ 
ਭਾਰਤੀ ਟੀਮ ਦੇ ਸਾਬਕਾ ਓਪਨਰ ਗੌਤਮ ਗੰਭੀਰ ਨੇ ਹਾਲ ਹੀ ‘ਚ ਸੰਨਿਆਸ ਦਾ ਐਲਾਨ ਕੀਤਾ ਉਹਨਾਂ ਪਹਿਲੀ ਵਾਰ ਕੈਮਰੇ ਸਾਹਮਣੇ ਖ਼ੁਲਾਸਾ ਕੀਤਾ ਹੈ ਕਿ ਉਹਨਾਂ ਦੀ ਨਜ਼ਰ ‘ਚ ਸਰਵਸ੍ਰੇਸ਼ਠ ਕਪਤਾਨ ਕੌਣ ਹੈ ਜ਼ਿਕਰਯੋਗ ਹੈ ਕਿ ਗੰਭੀਰ ਨੇ ਸੌਰਵ ਗਾਂਗੁਲੀ ਜਾਂ ਫਿਰ ਐਮਐਸ ਧੋਨੀ ਦਾ ਨਾਂਅ ਨਹੀਂ ਲਿਆ 2003 ‘ਚ ਗੰਭੀਰ ਨੇ ਸੌਰਵ ਗਾਂਗੁਲੀ ਦੀ ਕਪਤਾਨੀ ‘ਚ ਭਾਰਤੀ ਟੀਮ ਨਾਲ ਡੈਬਿਊ ਕੀਤਾ ਸੀ ਪਰ ਗੌਤਮ ਗੰਭੀਰ ਨੇ ਕਿਹਾ ਕਿ ਉਹ ਕਈ ਕਪਤਾਨਾਂ ਅੰਡਰ ਖੇਡੇ ਹਨ ਪਰ ਉਹਨਾਂ ਚੋਂ ਸਰਵਸ੍ਰੇਸ਼ਠ ਮਹਾਨ ਲੈੱਗ ਸਪਿੱਨਰ ਅਨਿਲ ਕੁੰਬਲੇ ਹਨ

 

ਕੁੰਬਲੇ ਨੂੰ ਰਾਹੁਲ ਦ੍ਰਵਿੜ ਦੇ ਕਪਤਾਨੀ ਅਹੁਦੇ ਤੋਂ ਅਸਤੀਫ਼ਾ ਦੇਣ ‘ਤੇ 2007 ‘ਚ ਕਪਤਾਨ ਬਣਾਇਆ ਗਿਆ ਸੀ ਕੁੰਬਲੇ ਦੀ ਕਪਤਾਨੀ ‘ਚ ਭਾਰਤ ਨੇ ਘਰੇਲੂ ਧਰਤੀ ‘ਤੇ ਸੱਤ ਟੈਸਟ ਅਤੇ ਵਿਦੇਸ਼ਾਂ ‘ਚ ਸੱਤ ਵਿੱਚੋਂ ਦੋ ਟੈਸਟ ਮੈਚ ਜਿੱਤੇ ਗੰਭੀਰ ਨੇ ਕਿਹਾ ਕਿ ਇੱਕ ਕਪਤਾਨ ਅਤੇ ਲੀਡਰ ‘ਚ ਫ਼ਰਕ ਹੁੰਦਾ ਹੈ ਮੇਰੇ ਸਮੇਂ ਦੇ ਕਪਤਾਨਾਂ ‘ਚ ਨਿਹਸਵਾਰਥ ਅਤੇ ਇਮਾਨਦਾਰ ਵਿਅਕਤੀ ਕੁੰਬਲੇ ਹੀ ਰਹੇ ਉਹਨਾਂ ਕਿਹਾ ਕਿ ਮੈਂ ਅੱਜ ਪਹਿਲੀ ਵਾਰ ਕਹਿ ਰਿਹਾ ਹਾਂ ਕਿ ਕਈ ਕਪਤਾਨਾਂ ‘ਚ ਸਿਰਫ਼ ਇੱਕ ਹੀ ਲੀਡਰ ਰਹੇ ਉਹ ਹਨ ਅਨਿਲ ਕੁੰਬਲੇ ਮੈਂ ਉਹਨਾਂ ਤੋਂ ਕਾਫ਼ੀ ਕੁਝ ਸਿੱਖਿਆ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਉਹ ਬਿਨਾਂ ਸਵਾਰਥ ਅਤੇ ਖੇਡ ਦੇ ਪ੍ਰਤੀ ਜਨੂਨੀ ਹਨ, ਉਹ ਆਪਣੀ ਕ੍ਰਿਕਟ ਨੂੰ ਲੈ ਕੇ ਬਹੁਤ ਇਮਾਨਦਾਰ ਹਨ ਮੇਰੇ ਖ਼ਿਆਲ ਨਾਲ ਸੰਨਿਆਸ ਤੋਂ ਬਾਅਦ ਖ਼ੁਲ੍ਹ ਕੇ ਕਹਿ ਸਕਦਾ ਹਾਂ ਕਿ ਉਹ ਸਰਵਸ੍ਰੇਸ਼ਠ ਲੀਡਰ ਸਨ, ਜਿੰਨ੍ਹਾਂ ਦੀ ਕਪਤਾਨੀ ‘ਚ ਮੈਂ ਖੇਡਿਆ

 

31632 ਦੌੜਾਂ ਨਾਲ ਕ੍ਰਿਕਟ ਤੋਂ ਅਲਵਿਦਾ ਹੋਏ ਗੰਭੀਰ

 
ਨਵੀਂ ਦਿੱਲੀ, 9 ਦਸੰਬਰ 

ਭਾਰਤ ਨੂੰ ਦੋ ਵਿਸ਼ਵ ਕੱਪ ਜਿਤਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਖੱਬੇ ਹੱਥ ਦੇ ਸਟਾਈਲਿਸ਼ ਬੱਲੇਬਾਜ਼ ਗੌਤਮ ਗੰਭੀਰ ਨੇ ਆਪਣੇ ਘਰੇਲੂ ਫਿਰੋਜਸ਼ਾਹ ਕੋਟਲਾ ਮੈਦਾਨ ‘ਚ ਆਂਧਰ ਵਿਰੁੱਧ ਆਪਣਾ ਆਖ਼ਰੀ ਪ੍ਰਥਮ ਸ਼੍ਰੇਣੀ ਮੈਚ ਖੇਡ ਕੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਦਿੱਲੀ ਦੀ ਟੀਮ ਖ਼ਰਾਬ ਰੌਸ਼ਨੀ ਕਾਰਨ ਡਰਾਅ ਸਮਾਪਤ ਹੋਏ ਮੈਚ ‘ਚ ਗੰਭੀਰ ਨੂੰ ਜੇਤੂ ਵਿਦਾਈ ਤਾਂ ਨਹੀਂ ਦੇ ਸਕੀ ਪਰ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਆਪਣੀ ਆਖ਼ਰੀ ਪਾਰੀ ‘ਚ 112 ਦੌੜਾਂ ਬਣਾ ਕੇ ਯਾਦਗਾਰ ਵਿਦਾਈ ਲਈ
ਗੰਭੀਰ ਨੇ ਤਿੰਨੇ ਫਾਰਮੇਟ ‘ਚ 748 ਮੈਚਾਂ ‘ਚ ਕੁੱਲ 31632 ਦੌੜਾਂ ਬਣਾਈਆਂ ਜਿਸ ਵਿੱਚ 64 ਸੈਂਕੜੇ ਅਤੇ 181 ਅਰਧ ਸੈਂਕੜੇ ਸ਼ਾਮਲ ਹਨ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਲਈ ਗੰਭੀਰ ਨੇ 58 ਟੈਸਟ ‘ਚ 4154, 147 ਇੱਕ ਰੋਜ਼ਾ ‘ਚ 5238 ਅਤੇ 37 ਟੀ20 ਮੈਚਾਂ ‘ਚ 932 ਦੌੜਾਂ ਬਣਾਈਆਂ ਉਹਨਾਂ ਦਾ ਟੈਸਟ ‘ਚ ਵੱੱਧ ਸਕੋਰ 206, ਇੱਕ ਰੋਜ਼ਾ ‘ਚ ਨਾਬਾਦ 150 ਅਤੇ ਟੀ20 ‘ਚ 75 ਦੌੜਾਂ ਰਿਹਾ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।