ਵਾਤਾਵਰਨ ਸਵੱਛ ਹੋਵੇਗਾ ਤਾਂ ਹੀ ਭਗਵਾਨ, ਅੱਲ੍ਹਾ ਦੀ ਯਾਦ ਆਵੇਗੀ: ਪੂਜਨੀਕ ਗੁਰੂ ਜੀ

MSG

ਵਾਤਾਵਰਨ ਸਵੱਛ ਹੋਵੇਗਾ ਤਾਂ ਹੀ ਭਗਵਾਨ, ਅੱਲ੍ਹਾ ਦੀ ਯਾਦ ਆਵੇਗੀ: ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ’ਚ ਪਰਹਿੱਤ, ਪਰਮਾਰਥ ਕਰਨਾ ਮੁਸ਼ਕਲ ਹੈ ਲੋਕ ਸਿਰਫ ਆਪਣੇ ਬਾਰੇ ਸੋਚਦੇ ਰਹਿੰਦੇ ਹਨ, ਪਰ ਧੰਨ ਹਨ ਉਹ ਮਾਂ-ਬਾਪ ਜਿਨ੍ਹਾਂ ਦੀ ਔਲਾਦ ਪਰਹਿੱਤ ਅਤੇ ਦੂਜਿਆਂ ਦੇ ਭਲੇ ਲਈ ਪਰਮਾਰਥ ਕਰਦੀ ਹੈ।

ਆਪ ਜੀ ਨੇ ਫਰਮਾਇਆ ਕਿ ਜੇਕਰ ਸਾਡੇ ਆਸਪਾਸ ਦਾ ਵਾਤਾਵਰਨ ਸਵੱਛ ਹੋਵੇਗਾ ਤਾਂ ਹੀ ਭਗਵਾਨ, ਅੱਲ੍ਹਾ ਦੀ ਯਾਦ ਆਵੇਗੀ ਅਤੇ ਅੰਦਰੋਂ ਵਿਕਾਰ ਨਿਕਲਣਗੇ ਗੰਦਗੀ ਨਾਲ ਬੈਕਟੀਰੀਆ, ਬਿਮਾਰੀਆਂ ਪੈਦਾ ਹੁੰਦੀਆਂ ਹਨ ਜਿਸ ਨਾਲ ਇਨਸਾਨ ਦੀ ਮਾਨਸਿਕਤਾ ਡਿੱਗਦੀ ਹੈ, ਇਨਸਾਨ, ਇਨਸਾਨ ਨਾ ਰਹਿ ਕੇ ਰਾਖਸ਼ ਬਣ ਜਾਂਦਾ ਹੈ, ਜਿਸ ਦੀ ਸੌ ਫੀਸਦੀ ਸਬੰਧੀ ਸਫਾਈ ਹੈ ਇਸ ਲਈ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸਾਫ ਸੁਥਰਾ ਰੱਖੋ ਜੇਕਰ ਤੁਸੀਂ ਸਭ ਆਪਣੇ ਆਸ-ਪਾਸ ਸਫਾਈ ਰੱਖੋਗੇ ਤਾਂ ਇਹ ਤੁਹਾਡੇ ਲਈ ਅਤੇ ਤੁਹਾਡੀ ਔਲਾਦ ਲਈ ਹੀ ਫਾਇਦੇਮੰਦ ਹੋਵੇਗਾ ਜਿਸ ਤਰ੍ਹਾਂ ਅਸੀਂ ਆਪਣੀ ਰਸੋਈ ਅਤੇ ਘਰ ਨੂੰ ਸਾਫ ਰੱਖਦੇ ਹਾਂ ਉਸੇ ਤਰ੍ਹਾਂ ਆਪਣੇ ਆਸ-ਪਾਸ ਦੇ ਖੇਤਰ ਨੂੰ ਵੀ ਸਾਫ ਰੱਖੋ ਅਤੇ ਪੌਦੇ ਵੀ ਲਾਓ ਪੌਦੇ ਤੁਹਾਡੇ ਪ੍ਰਤੀ ਸੌ ਫੀਸਦੀ ਵਫਾਦਾਰ ਹੋਣਗੇ, ਭਾਵੇਂ ਹੀ ਤੁਹਾਡੀ ਔਲਾਦ ਹੋਵੇ ਨਾ ਹੋਵੇ।

ਆਪ ਜੀ ਨੇ ਫਰਮਾਇਆ ਕਿ ਗੰਦਗੀ ਨਾ ਫੈਲਾਓ ਇਸ ਨਾਲ ਵਿਕਾਰ ਪੈਦਾ ਹੁੰਦੇ ਹਨ ਸ਼ੁੱਧ ਵਾਤਾਵਰਨ ਨਾਲ ਆਤਮਬਲ ਵਧੇਗਾ ਅਤੇ ਆਤਮਬਲ ਵਧੇਗਾ ਤਾਂ ਸਫਲਤਾ ਤੁਹਾਡੇ ਕਦਮ ਚੁੰਮੇਗੀ ਆਪ ਜੀ ਨੇ ਸੱਦਾ ਦਿੱਤਾ ਕਿ ਆਸ-ਪਾਸ ਦੇ ਵਾਤਾਵਰਨ ਨੂੰ ਤਾਂ ਸਵੱਛ ਰਹਿਣਾ ਹੀ ਚਾਹੀਦਾ ਹੈ ਨਾਲ ਹੀ ਈਸ਼ਵਰ, ਅੱਲ੍ਹਾ, ਰਾਮ ਦੀ ਭਗਤੀ, ਇਬਾਦਤ ਕਰਕੇ ਆਪਣੇ ਅੰਤ ਕਰਨ ਨਾਲ ਠੱਗੀ, ਭਿ੍ਰਸ਼ਟਾਚਾਰ, ਬੇਈਮਾਨੀ, ਕੰਨਿਆ ਭਰੂਣ ਹੱਤਿਆ, ਮਾਸਾਹਾਰ, ਨਸ਼ੇ ਆਦਿ ਨੂੰ ਤਿਆਗ ਕੇ ਆਪਣੇ ਅੰਦਰ ਦੀ ਵੀ ਸਫਾਈ ਰੱਖਣੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ