ਸਿਰਫ਼ ਅੱਜ ਹੀ ਨਹੀਂ ਹਰ ਦਿਨ ਹੋਵੇ ਧਰਤੀ ਦਿਵਸ

EveryDay, EarthDay

ਪ੍ਰਮੋਦ ਦੀਕਸ਼ਿਤ ‘ਮਲਯ’

ਮਨੁੱਖੀ ਜੀਵਨ ਵਿਚ ਜੇਕਰ ਕੋਈ ਸਬੰਧ ਸਭ ਤੋਂ ਜ਼ਿਆਦਾ ਉਦਾਰ, ਨਿੱਘਾ, ਪਵਿੱਤਰ ਅਤੇ ਮੋਹ ਭਰਿਆ ਹੈ ਤਾਂ ਉਹ ਹੈ ਮਾਂ ਅਤੇ ਪੁੱਤਰ ਦਾ ਸਬੰਧ ਇੱਕ ਮਾਂ ਕਦੇ ਵੀ ਆਪਣੀ ਔਲਾਦ ਨੂੰ ਭੁੱਖਾ-ਪਿਆਸਾ, ਬੇਵੱਸ ਤੇ ਦੁਖੀ ਜੀਵਨ ਜਿਉਂਦਿਆਂ ਨਹੀਂ ਦੇਖ ਸਕਦੀ ਅਤੇ ਅਜਿਹਾ ਕੋਈ ਪੁੱਤਰ ਵੀ ਨਹੀਂ ਹੋਵੇਗਾ ਜੋ ਮਾਂ ਦਾ ਦੁੱਖ ਸੁਣ ਕੇ ਪਰੇਸ਼ਾਨ ਤੇ ਦੁਖੀ ਨਾ ਹੋਵੇ ਇਹੀ ਕਾਰਨ ਹੈ ਕਿ ਰਿਸ਼ੀਆਂ ਨੇ ਧਰਤੀ ਦੀ ਪੂਜਾ ਮਾਂ  ਦੇ ਰੂਪ ‘ਚ ਕੀਤੀ ਧਾਰਮਿਕ ਗਰੰਥ ਅਥਰਵਵੇਦ ਵਿਚ ਵੀ ਇਸਦਾ ਵਰਣਨ ਮਿਲਦਾ ਹੈ ਅਥਰਵਵੇਦ ਵਿਚ ਮਿਲਦਾ ਵਰਣਨ ਵਾਕਿਆ ਹੀ ਧਰਤੀ ਤੇ ਮਨੁੱਖ ਦੇ ਸਬੰਧਾਂ ਦੀ ਨਾ ਸਿਰਫ਼ ਵਿਆਖਿਆ ਕਰਦਾ ਹੈ ਸਗੋਂ ਧਰਤੀ ਦੇ ਪ੍ਰਤੀ ਮਨੁੱਖੀ ਜ਼ਿੰਮੇਵਾਰੀਆਂ ਵੀ ਤੈਅ ਕਰਦਾ ਹੈ ਨਾ ਸਿਰਫ਼ ਮਨੁੱਖ ਦੇ ਜੀਵਨ ਨਿਰਵਾਹ ਲਈ ਸਗੋਂ ਪਸ਼ੂ-ਪੰਛੀਆਂ ਸਮੇਤ ਲੱਖਾਂ-ਕਰੋੜਾਂ ਛੋਟੇ-ਵੱਡੇ ਜੀਵਾਂ ਲਈ ਧਰਤੀ ਨੇ ਤੋਹਫ਼ਾ ਦਿੱਤਾ ਹੈ ਪਰ ਅੱਜ ਉਹ ਧਰਤੀ ਆਪਣੇ ਪੁੱਤਰਾਂ ਦੀ ਕਰਨੀ ਨਾਲ ਜ਼ਖ਼ਮੀ ਹੋ ਰੁਦਨ ਕਰ ਰਹੀ ਹੈ ਜ਼ਿਆਦਾ  ਪ੍ਰਾਪਤ ਕਰਨ ਲੈਣ ਦੀ ਹੋੜ ਨੇ ਮਨੁੱਖ ਨੂੰ ਅੰਨ੍ਹਾ ਕਰ ਦਿੱਤਾ ਹੈ ਤੇ ਉਹ ਆਪਣੇ ਹੀ ਪੈਰਾਂ ‘ਤੇ ਖੁਦ ਕੁਹਾੜੀ ਮਾਰ ਰਿਹਾ ਹੈ ਧਰਤੀ ਸੰਕਟ ਵਿਚ ਹੈ, ਧਰਤੀ ਰੋ ਰਹੀ ਹੈ ਪਰ ਅਸੀਂ ਮੌਨ ਹਾਂ, ਕਿਉਂ? ਮਨੁੱਖ ਦੇ ਵਿਵੇਕਹੀਣ ਅਤੇ ਅਸੰਜਮਤਾ ਵਾਲੇ ਵਿਵਹਾਰ ਨਾਲ ਧਰਤੀ ਦਾ ਤਾਪਮਾਨ ਵਧ ਰਿਹਾ ਹੈ ਕੌਮਾਂਤਰੀ ਸੰਸਥਾ ਆਈਪੀਸੀਸੀ ਦੇ ਇੱੱਕ ਅਧਿਐਨ ਅਨੁਸਾਰ, ਪਿਛਲੀ ਸਦੀ ਵਿਚ ਧਰਤੀ ਦਾ ਔਸਤ ਤਾਪਮਾਨ 1.4 ਫਾਰਨਹਾਈਟ ਵਧਿਆ ਹੈ।

ਇਹ ਵਾਧਾ ਮੌਸਮ ਤੇ ਜਲਵਾਯੂ ਦੇ ਤਬਾਹਕਾਰੀ ਬਦਲਾਅ ਦਾ ਕਾਰਨ ਬਣਿਆ ਹੈ ਤੇਜ਼  ਉਦਯੋਗੀਕਰਨ, ਗ੍ਰੀਨ ਹਾਊਸ ਗੈਸਾਂ, ਜੰਗਲਾਂ ਦਾ ਵੱਢਣਾ ਤੇ ਭੌਤਿਕਵਾਦੀ ਜੀਵਨਸ਼ੈਲੀ ਕਾਰਨ ਧਰੁਵਾਂ ਤੇ ਪਹਾੜੀ ਚੋਟੀਆਂ ਦੀ ਬਰਫ਼ ਪਿਘਲ ਰਹੀ ਹੈ ਅਤੇ ਸਮੁੰਦਰ ਦਾ ਜਲ ਪੱਧਰ ਵਧ ਰਿਹਾ ਹੈ ਇਹ ਵਧਦਾ ਜਲ ਪੱਧਰ ਕੰਢੀ ਅਤੇ ਛੋਟੇ ਦੀਪ ਦੇਸ਼ਾਂ ਨੂੰ ਇੱਕ ਦਿਨ ਨਿਗਲ ਲਏਗਾ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਵਿਚ ਕਮੀ ਲਿਆਉਣ ਲਈ ਦਸੰਬਰ 1997 ਵਿਚ ਕਿਓਟੋ ਪ੍ਰੋਟੋਕਾਲ ਲਿਆਂਦਾ ਗਿਆ ਸੀ ਜਿਸਨੂੰ 160 ਦੇਸ਼ਾਂ ਨੇ ਸਵੀਕਾਰ ਕਰਦੇ ਹੋਏ ਕਮੀ ਕਰਨ ਦਾ ਸੰਕਲਪ ਲਿਆ ਪਰ ਇਕੱਲੇ 80 ਪ੍ਰਤੀਸ਼ਤ ਗ੍ਰੀਨ ਹਾਊਸ ਗੈਸਾਂ ਪੈਦਾ ਕਰਨ ਵਾਲੇ ਅਮਰੀਕਾ ਨੇ ਇਸਨੂੰ ਸਵੀਕਾਰ ਨਹੀਂ ਕੀਤਾ ਜੇਕਰ ਮਨੁੱਖ ਨੇ ਆਪਣੇ ਵਿਵਹਾਰ ਵਿਚ ਸੁਧਾਰ ਨਾ ਕੀਤਾ ਤਾਂ ਇੱਕ ਦਿਨ ਇਹ ਧਰਤੀ ਖ਼ਤਮ ਹੋ ਜਾਵੇਗੀ ਤੇ ਸਾਡੇ ਕੋਲ ਪਛਤਾਵਾ ਕਰਨ ਦਾ ਸਮਾਂ ਤੇ ਬਦਲ ਵੀ ਨਹੀਂ ਬਚੇਗਾ ਇਹ ਪਲਾਸਟਿਕ ਯੁੱਗ ਹੈ ਭਾਰਤੀ ਸਮਾਜ ਆਧੁਨਿਕਤਾ ਦੇ ਚੱਕਰ ਵਿਚ ਯੂਜ਼ ਐਂਡ ਥ੍ਰੋ ਜੀਵਨਸ਼ੈਲੀ ਦੇ ਚੱਕਰਵਿਊ ਵਿਚ ਫਸਿਆ ਪਲਾਸਟਿਕ ਕਚਰੇ ਦੇ ਰੂਪ ਵਿਚ ਹਜ਼ਾਰਾਂ ਟਨ ਕੂੜਾ ਰੋਜ਼ ਘਰਾਂ ਤੋਂ ਬਾਹਰ ਸੁੱਟ ਰਿਹਾ ਹੈ ਇਸ ਪਲਾਸਟਿਕ ‘ਚੋਂ ਜ਼ਿਆਦਾਤਰ ਰੀਸਾਈਕਲ ਨਹੀਂ ਹੋ ਸਕਦਾ ਇਹ ਗਲ਼ਦਾ ਨਹੀਂ ਹੈ ਤੇ ਆਪਣੇ ਕਣਾਂ ਵਿਚ ਟੁੱਟਣ ਵਿਚ 1000 ਸਾਲ ਲਾਉਂਦਾ ਹੈ ਪਲਾਸਟਿਕ ਤੋਂ ਬਿਨਾਂ ਅੱਜ ਜੀਵਨ ਦੀ ਕਲਪਨਾ ਬੇਮਾਨੀ ਲੱਗਦੀ ਹੈ ਇੱਕ ਅੰਕੜੇ ਮੁਤਾਬਿਕ ਭਾਰਤ ਵਿਚ ਹਰ ਸਾਲ 50 ਮੀਟ੍ਰਿਕ ਟਨ ਪਲਾਸਟਿਕ ਦਾ ਨਿਰਮਾਣ ਹੁੰਦਾ ਹੈ ਸੰਸਾਰ ਵਿਚ 10 ਕਰੋੜ ਟਨ ਪਲਾਸਟਿਕ ਦਾ ਉਤਪਾਦਨ ਇਕੱਲਾ ਅਮਰੀਕਾ ਹਰ ਸਾਲ ਕਰਦਾ ਹੈ ਤੇ ਇੱਕ ਕਰੋੜ ਕਿੱਲੋ ਪਲਾਸਟਿਕ ਕੂੜੇ ਦਾ ਨਿਰਮਾਣ ਵੀ ਉੱਥੇ ਇਟਲੀ ਦੁਆਰਾ ਸਭ ਤੋਂ ਜ਼ਿਆਦਾ ਪਲਾਸਟਿਕ ਲਿਫ਼ਾਫ਼ਿਆਂ ਦੀ ਖ਼ਪਤ ਕੀਤੀ ਜਾਂਦੀ ਹੈ ਜੋ ਇੱਕ ਖਰਬ ਪ੍ਰਤੀ ਸਾਲ ਹੈ ਪਾਲੀਥੀਨ ਲਿਫ਼ਾਫ਼ਿਆਂ ਨੂੰ ਸਾੜਨ ਨਾਲ ਨਿੱਕਲੀ ਕਾਰਬਨ ਅਤੇ ਕਾਰਬਨ ਮੋਨੋ ਆਕਸਾਈਡ, ਰੈਫ਼ਰੀਜਰੇਟਰ ਅਤੇ ਕੋਲਡ ਸਟੋਰੇਜ਼ ਸੈਂਟਰਾਂ ਤੋਂ ਪੈਦਾ ਕਲੋਰੋ ਫਲੋਰੋ ਕਾਰਬਨ ਨਾਲ ਸੂਰਜ ਦੀਆਂ ਨੁਕਸਾਨਦੇਹ ਪੈਰਾਬੈਂਗਣੀ ਕਿਰਨਾਂ ਤੋਂ ਧਰਤੀ ਦੀ ਰੱਖਿਆ ਕਰਨ ਵਾਲੀ ਓਜ਼ੋਨ ਪਰਤ ਵਿਚ ਵੱਡੇ-ਵੱਡੇ ਛੇਕ ਹੋ ਗਏ ਹਨ ਤੇ ਅਸੀਂ ਹਾਂ ਕਿ ਆਪਣੇ ਲਾਲਚ ਵਿਚ ਅੰਨ੍ਹੇ ਹੋ ਓਜ਼ੋਨ ਪਰਤ ਦੇ ਇਸ ਨੁਕਸਾਨ ਤੇ ਤਬਾਹੀ ਤੋਂ ਬੇਖ਼ਬਰ ਮਸਤ ਹੋਏ ਫ਼ਿਰਦੇ ਹਾਂ ਪ੍ਰਤੀ ਏਕੜ ਪੈਦਾਵਾਰ ਵਧਾਉਣ ਲਈ ਰਸਾਇਣਿਕ ਖ਼ਾਦਾਂ ਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਮਿੱਟੀ ਦੀ ਕੁਦਰਤੀ ਪੈਦਾਵਾਰ ਸ਼ਕਤੀ ਤਾਂ ਨਸ਼ਟ ਹੋਈ ਹੀ ਹੈ ਨਾਲ ਹੀ ਜ਼ਹਿਰੀਲੀ ਵੀ ਹੋ ਗਈ ਹੈ ਇਸ ਜ਼ਹਿਰ ਕਾਰਨ ਮਿੱਟੀ ਨੂੰ ਖਾ ਕੇ ਉਸ ਨੂੰ ਖਾਦ ‘ਚ ਬਦਲਣ ਵਾਲੇ ਕਿਸਾਨਾਂ ਦੇ ਮਿੱਤਰ ਗੰਡੋਏ ਤੇ ਹੋਰ ਛੋਟੇ ਕੀੜੇ ਹੁਣ ਨਹੀਂ ਦਿਸਦੇ ਦੁੱਧ, ਅੰਨ, ਸਬਜ਼ੀਆਂ ਤੇ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋਇਆ ਹੈ ਨਤੀਜਾ ਤਵੱਚਾ ਰੋਗ, ਹੈਜਾ, ਟਾਈਫਾਈਡ, ਦਿਮਾਗੀ ਬੁਖ਼ਾਰ, ਫਾਈਲੇਰੀਆ, ਦਮਾ ਵਰਗੇ ਰੋਗਾਂ ਸਾਨੂੰ ਜਕੜ  ਲਿਆ ਹੈ।

ਕਥਿਤ ਵਿਕਾਸ ਦੇ ਨਾਂਅ ‘ਤੇ ਵੱਡੇ ਬੰਨ੍ਹ ਬਣਾ ਕੇ ਨਦੀਆਂ ਦੇ ਕੁਦਰਤੀ ਵਹਾਅ ਨੂੰ ਬੰਨ੍ਹਿਆ ਗਿਆ ਵੱਡੇ ਬੰਨ੍ਹਾਂ ਦੇ ਬਣਨ ਨਾਲ ਜੈਵ-ਵਿਭਿੰਨਤਾ ਖ਼ਤਮ ਹੋਈ ਹੈ ਪਹਾੜ ਦੇ ਸੀਨੇ ਵਿਚ ਉੱਗ ਆਏ ਕੰਕਰੀਟ ਦੇ ਜੰਗਲ ਨੇ ਕੁਦਰਤੀ ਵਾਤਾਵਾਰਨ ‘ਤੇ ਵਾਰ ਕੀਤਾ ਹੈ ਵੱਡੀ ਗਿਣਤੀ ਵਿਚ ਉਜਾੜਾ ਹੋਇਆ ਹੈ ਉੱਜੜੇ ਲੋਕਾਂ ਦਾ ਦਰਦ ਦੂਜਾ ਕਦੇ ਨਹੀਂ ਸਮਝ ਸਕਦਾ ਆਪਣੀ ਜ਼ਮੀਨ ਛੁੱਟਣ ਦੀ ਚੀਸ ਦੀ ਭਰਪਾਈ ਕੋਈ ਮੁਆਵਜ਼ਾ ਨਹੀਂ ਕਰ ਸਕਦਾ ਉਜਾੜੇ ਦੀ ਪੀੜ ਸਾਂਝੀ ਕਰਦੇ ਹੋਏ ਸਿੱਖਿਆ ਮਾਹਿਰ ਅਤੇ ਸੰਸਕ੍ਰਿਤੀ ਪ੍ਰੇਮੀ ਮਹੇਸ਼ ਪੁਨੇਠਾ ਕਹਿੰਦੇ ਹਨ, ਸਿਰਫ਼ ਪਿੰਡ ਨਹੀਂ ਛੁੱਟਿਆ ਹੈ ਸਗੋਂ ਛੁੱਟਿਆ ਹੈ ਮਿੱਟੀ ਨਾਲ ਆਪਣੇਪਣ ਦਾ ਗੂੜ੍ਹਾ ਸਬੰਧ ਲੋਕ ਸੰਸਕ੍ਰਿਤੀ ਵਿਚ ਰਚੇ-ਵੱਸੇ ਜਨ-ਜਨ ਦੇ ਭਾਵਾਂ ਦਾ ਬਿਖਰਾਅ ਹੈ ਇਹ, ਜਿਸਨੂੰ ਸਮੇਟਿਆ ਨਹੀਂ ਜਾ ਸਕਦਾ ਕਿਉਂਕਿ ਸੰਸਕ੍ਰਿਤੀ ਇੱਕ ਦਿਨ ਵਿਚ ਨਹੀਂ ਬਣਦੀ, ਸਦੀਆਂ ਲੱਗ ਜਾਂਦੀਆਂ ਹਨ ਮੁਆਵਜ਼ੇ ਨਾਲ ਮਿੱਟੀ ਦੀ ਮਹਿਕ ਨਹੀਂ ਖਰੀਦੀ ਜਾ ਸਕਦੀ ਦਿਲ ਵਿਚ ਹੋਏ ਜ਼ਖ਼ਮਾਂ ‘ਤੇ ਹਮਦਰਦੀ ਦੀ ਕੋਈ ਮੱਲ੍ਹਮ ਨਹੀਂ ਸਗੋਂ ਆਪਣੀ ਮਿੱਟੀ ਦਾ ਲੇਪ ਚਾਹੀਦਾ ਹੈ ਜਨ, ਜਲ, ਜੰਗਲ, ਜਮੀਨ ਅਤੇ ਜਾਨਵਰ ਨਾਲ ਭਾਵਨਾਤਮਿਕ ਰਿਸ਼ਤਾ ਹੁੰਦਾ ਹੈ ਇਹ ਆਪਣੀਆਂ ਜੜ੍ਹਾਂ ਨਾਲੋਂ ਟੁੱਟਣਾ ਹੈ ਸੱਚ ਇਹੀ ਹੈ ਕਿ ਸਰਕਾਰ ਨੇ ਪਾਣੀ ਨੂੰ ਕਾਰਪੋਰੇਟ ਜਗਤ ਨੂੰ ਵੇਚ ਦਿੱਤਾ ਦੇਖਣਾ ਹੈ, ਹਵਾ ਦਾ ਵਿਕਣਾ ਕਦੋਂ ਤੱਕ ਬਚਦਾ ਹੈ।

ਧਰਤੀ ਨੂੰ ਬਚਾਈ ਰੱਖਣ ਲਈ ਹੀ ਸਤੰਬਰ 1969 ਵਿਚ ਸਿਏਟਲ ਵਿਚ ਅਮਰੀਕੀ ਸੀਨੇਟਰ ਜੋਰਾਲਡ ਨੈਲਸਨ ਨੇ 1970 ਦੀ ਬਸੰਤ ‘ਚ ਵਾਤਾਵਰਨ ਨੂੰ ਲੈ ਕੇ ਰਾਸ਼ਟਰ ਪੱਧਰੀ ਪ੍ਰਦਰਸ਼ਨ ਦਾ ਐਲਾਨ ਕੀਤਾ ਤਾਂ ਕਿ ਲੋਕ ਵਾਤਾਵਰਨ ਦੇ ਹੋ ਰਹੇ ਨੁਕਸਾਨ ਨੂੰ ਸਮਝ ਸਕਣ 1990 ਵਿਚ ਪਹਿਲੀ ਵਾਰ ਕੌਮਾਂਤਰੀ ਪੱਧਰ ‘ਤੇ ਇਸਨੂੰ ਮਨਾਉਣ ਦਾ ਨਿਸ਼ਚਾ ਕੀਤਾ ਜਿਸ ਵਿਚ 141 ਦੇਸ਼ਾਂ ਦੇ 20 ਕਰੋੜ ਲੋਕਾਂ ਦੀ ਸ਼ਮੂਲੀਅਤ ਰਹੀ ਹਾਲਾਂਕਿ, 21 ਮਾਰਚ 1970 ਨੂੰ ਸੰਘ ਦੇ ਤੱਤਕਾਲੀ ਜਨਰਲ ਸਕੱਤਰ ਯੂ ਥਾੱਟ ਨੇ ਧਰਤੀ ਦਿਵਸ ਨੂੰ ਕੌਮਾਂਤਰੀ ਸਮਾਰੋਹ ਸਵੀਕਾਰ ਕੀਤਾ ਸੀ 1992 ਵਿਚ ਰੀਓ ਡੀ ਜਿਨੇਰੀਓ ਵਿਚ ਸੰਯੁਕਤ ਰਾਸ਼ਟਰ ਧਰਤੀ ਸੰਮੇਲਨ ਹੋਇਆ ਗਲੋਬਲ ਵਾਰਮਿੰਗ ਪ੍ਰਤੀ ਚਿੰਤਾ ਪ੍ਰਗਟ ਕਰਦੇ ਹੋਏ ਸਵੱਛ ਊਰਜਾ ਦੀ ਵਰਤੋਂ ਨੂੰ ਉਤਸ਼ਾਹ ਦੇਣ ਦਾ ਸੰਕਲਪ ਲਿਆ ਗਿਆ 2009 ਵਿਚ ਸੰਯੁਕਤ ਰਾਸ਼ਟਰ ਨੇ 22 ਅਪਰੈਲ ਨੂੰ ਧਰਤੀ ਦਿਵਸ ਮਨਾਉਣ ਦਾ ਫੈਸਲਾ ਲਿਆ ਚੀਨ, ਪਾਕਿਸਤਾਨ, ਭਾਰਤ ਤੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਧਰਤੀ ਦਿਵਸ ਦੇ ਸੰਦਰਭ ਵਿਚ ਵਾਤਾਵਰਨ ਦੇ ਮਹੱਤਵ ਨੂੰ ਸਵੀਕਾਰਦੇ ਹੋਏ ਵੱਖ-ਵੱਖ ਮੁੱਲ ਵਰਗ ਦੀਆਂ ਡਾਕ ਟਿਕਟਾਂ ਜਾਰੀ ਕੀਤੀਆਂ ਹਨ ਜੇਕਰ ਅਸੀਂ ਧਰਤੀ ਨੂੰ ਬਚਾਉਣਾ ਚਾਹੁੰਦੇ ਹਾਂ ਅਤੇ ਚਾਹੁੰਦੇ ਹਾਂ ਕਿ ਆਉਣ ਵਾਲੀ ਪੀੜ੍ਹੀ ਦੇ ਹੱਥਾਂ ਵਿਚ ਇੱਕ ਹਰਿਆ-ਭਰਿਆ, ਜਲ ਭਰਪੂਰ ਅਤੇ ਖੁਸ਼ਹਾਲ ਵਾਤਾਵਰਨ ਸੌਂਪੀਏ ਤਾਂ ਸਾਨੂੰ ਆਪਣੀ ਰੋਜ਼ਮਰਾ ਦੀ ਜੀਵਨਸ਼ੈਲੀ ਬਦਲਣੀ ਹੋਵੇਗੀ ਸਾਨੂੰ ਕੁਦਰਤ ਵੱਲ ਮੁੜਨਾ ਹੋਵੇਗਾ ਬਜ਼ਾਰ ‘ਚੋਂ ਸਾਮਾਨ ਲਿਆਉਣ ਲਈ ਘਰੋਂ ਗੱਟੇ ਦਾ ਬਣਿਆ ਝੋਲਾ ਲੈ ਕੇ ਜਾਈਏ ਅਨਾਜ਼ ਭੰਡਾਰਨ ਲਈ ਪਲਾਸਟਿਕ ਥੈਲਿਆਂ ਦੀ ਬਜਾਏ ਜੂਟ ਦੀਆਂ ਬੋਰੀਆਂ ਇਸਤੇਮਾਲ ਕਰੀਏ ਰੋਜ਼ਮਰਾ ਦੇ ਕੰਮ ਜਿਵੇਂ ਕਰਿਆਨਾ, ਸਬਜ਼ੀ ਦੀ ਖਰੀਦਦਾਰੀ ਵਿਚ ਕਾਗਜ਼ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰੀਏ ਜੋ ਕਿਸੇ ਨੂੰ ਰੁਜ਼ਗਾਰ ਦੇਵੇਗਾ ਤੇ ਸਾਨੂੰ ਸੰਤੁਸ਼ਟੀ ਕਿਸਾਨਾਂ ਨੂੰ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਬਜ਼ਾਏ ਜੈਵਿਕ ਖਾਦ ਅਤੇ ਈਕੋ ਫਰੈਂਡਲੀ ਦੇਸੀ ਕੀਟਨਾਸ਼ਕਾਂ ਦੇ ਇਸਤੇਮਾਲ ਲਈ ਪ੍ਰੇਰਿਤ ਕਰੀਏ ਪਹਿਲ ਖੁਦ ਤੋਂ ਕਰਨੀ ਹੋਵੇਗੀ ਅਸੀਂ ਧਰਤੀ ਮਾਤਾ ਨੂੰ ਅਨੇਕਾਂ ਜ਼ਖ਼ਮ ਦਿੱਤੇ ਹਨ ਅੱਜ ਧਰਤੀ ਰੁਦਨ ਕਰ ਰਹੀ ਹੈ ਅਸੀਂ ਕਿਹੋ-ਜਿਹੀ ਔਲਾਦ ਹਾਂ ਕਿ ਸਾਨੂੰ ਧਰਤੀ ਦਾ ਇਹ ਮਾਰਮਿਕ ਰੁਦਨ ਸੁਣਾਈ ਨਹੀਂ ਦਿੰਦਾ ਜਾਂ ਫ਼ਿਰ ਅਸੀਂ ਸਵਾਰਥਵੱਸ ਅਣਸੁਣਿਆ ਕਰ ਰਹੇ ਹਾਂ ਧਰਤੀ ਦੀ ਹਰਿਆਲੀ ਅਤੇ ਸੁੰਦਰਤਾ ਨੂੰ ਸਾਡੇ ਲਾਲਚ ਨੇ ਨਿਗਲ ਲਿਆ ਹੈ ਜਿੱਥੇ ਕਦੇ ਹਰੇ-ਭਰੇ ਖੇਤ ਸਨ, ਜਿੱਥੇ ਫ਼ਸਲਾਂ ਹਵਾ ਵਿਚ ਲਹਿਰਾਉਂਦੀਆਂ ਸਨ, ਅੱਜ ਉੱਥੇ ਬੰਜਰ ਹੈ, ਜ਼ਹਿਰ ਹੈ ਸਿਰਫ਼ ਇੱਕ ਧਰਤੀ ਦਿਵਸ ਮਨਾਏ ਜਾਣ ਮਾਤਰ ਨਾਲ ਬਦਲਾਅ ਹੋਣ ਵਾਲਾ ਨਹੀਂ ਹੈ ਸਾਨੂੰ ਹਰ ਦਿਨ ਧਰਤੀ ਦਿਵਸ ਮਨਾਉਣਾ ਹੋਵੇਗਾ ਤੇ ਕੁਦਰਤ ਦੇ ਨਾਲ ਚੱਲਣਾ ਹੋਵੇਗਾ, ਜੀਣਾ ਹੋਵੇਗਾ ਤਾਂ ਹੀ ਇਹ ਧਰਤੀ ਬਚੇਗੀ ਅਤੇ ਅਸੀਂ ਵੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।