ਸਿਆਸੀ ਪਾਰਟੀਆਂ ਨੂੰ ਜਵਾਬਦੇਹ ਬਣਾਉਣ ਦੀ ਸਲਾਹ | CJI
ਨਵੀਂ ਦਿੱਲੀ (ਏਜੰਸੀ) । ਦੇਸ਼ ਦੇ ਮੁੱਖ ਜੱਜ ਜਗਦੀਸ਼ ਸਿੰਘ ਖੇਹਰ ਨੇ (CJI) ਅੱਜ ਕਿਹਾ ਕਿ ਚੋਣਾਵੀ ਵਾਅਦੇ ਆਮ ਤੌਰ ‘ਤੇ ਪੂਰੇ ਨਹੀਂ ਕੀਤੇ ਜਾਂਦੇ ਤੇ ਐਲਾਨਨਾਮਾ ਪੱਤਰ ਸਿਰਫ਼ ਕਾਗਜ਼ ਦਾ ਇੱਕ ਟੁੱਕੜਾ ਬਣ ਕੇ ਰਹਿ ਜਾਂਦਾ ਹੈ ਉਨ੍ਹਾਂ ਕਿਹਾ ਕਿ ਇਸ ਲਈ ਸਿਆਸੀ ਪਾਰਟੀਆਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ ਸੀਜੇਆਈ ਨੇ ਇੱਥੇ ‘ਚੋਣਾਵੀ ਮੁੱਦਿਆਂ ਸਬੰਧੀ ਆਰਥਿਕ ਸੁਧਾਰ’ ਵਿਸ਼ੇ ‘ਤੇ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਚੋਣਾਵੀ ਐਲਾਨਨਾਮਾ ਪੱਤਰ ਸਿਰਫ਼ ਕਾਗਜ਼ ਦੇ ਟੁੱਕੜੇ ਬਣ ਕੇ ਰਹਿ ਗਏ ਹਨ, ਉਸਦੇ ਲਈ ਸਿਆਸੀ ਪਾਰਟੀਆਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।
ਸੈਮੀਨਾਰ ‘ਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵੀ ਹਿੱਸਾ ਲਿਆ। ਸੀਜੇਆਈ ਖੇਹਰ ਨੇ ਕਿਹਾ ਕਿ ਚੋਣਾਵੀ ਵਾਅਦੇ ਪੂਰੇ ਨਾ ਕਰਨ ਨੂੰ ਨਿਆਯੋਚਿਤ ਠਹਿਰਾਉਂਦਿਆਂ ਸਿਆਸੀ ਪਾਰਟੀਆਂ ਦੇ ਮੈਂਬਰ ਆਮ ਸਹਿਮਤੀ ਦੀ ਘਾਟ ਵਰਗੇ ਬਹਾਨੇ ਬਣਾਉਂਦੇ ਹਨ ਮੁੱਖ ਜੱਜ ਨੇ ਕਿਹਾ ਕਿ ਨਾਗਰਿਕਾਂ ਦੀ ਯਾਦਦਾਸ਼ਤ ਅਲਪਕਾਲੀਕ ਹੋਣ ਦੀ ਵਜ੍ਹਾ ਨਾਲ ਇਹ ਚੋਣਾਵੀ ਐਲਾਨਨਾਮਾ ਪੱਤਰ ਕਾਗਜ਼ ਦੇ ਟੁੱਕੜੇ ਬਣ ਕੇ ਰਹਿ ਜਾਂਦੇ ਹਨ ਪਰ ਇਸਦੇ ਲਈ ਸਿਆਸੀ ਪਾਰਟੀਆਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ।
ਸਾਲ 2014 ‘ਚ ਹੋਈਆਂ ਆਮ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਦੇ ਐਲਾਨਨਾਮਾ ਪੱਤਰਾਂ ਸਬੰਧੀ ਮੁੱਖ ਜੱਜ ਨੇ ਕਿਹਾ ਕਿ ਇਨ੍ਹਾਂ ‘ਚ ਕਿਸੇ ‘ਚ ਵੀ ਚੋਣ ਸੁਧਾਰਾਂ ਤੇ ਸਮਾਜ ਦੇ ਸੀਮਾਂਤ ਵਰਗ ਦੇ ਲਈ ਆਰਥਿਕ-ਸਮਾਜਿਕ ਨਿਆਂ ਯਕੀਨੀ ਕਰਨ ਦੇ ਸੰਵਿਧਾਨਿਕ ਟੀਚੇ ਦਰਮਿਆਨ ਕਿਸੇ ਤਰ੍ਹਾਂ ਦੇ ਸੰਪਰਕ ਦਾ ਸੰਕੇਤ ਹੀ ਨਹੀਂ ਸੀ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਾਲ ਰੋੜੀਆਂ ਦੇਣ ਐਲਾਨਨਾਮੇ ਦੇ ਖਿਲਾਫ਼ ਦਿਸ਼ਾ-ਨਿਰਦੇਸ਼ ਦੇ ਲਈ ਚੋਣ ਕਮਿਸ਼ਨ ਨੂੰ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕਮਿਸ਼ਨ ਆਚਾਰ ਸੰਹਿਤਾ ਦੀ ਉਲੰਘਣਾ ਲਈ ਸਿਆਸੀ ਪਾਰਟੀਆਂ ਖਿਲਾਫ਼ ਕਾਰਵਾਈ ਕਰ ਰਿਹਾ ਹੈ।
ਮੁੱਖ ਜੱਜ ਤੋਂ ਬਾਅਦ ਦੂਜੇ ਸਭ ਤੋਂ ਸੀਨੀਅਰ ਜੱਜ ਜਸਟਿਸ ਦੀਪਕ ਮਿਸ਼ਰਾ ਨੇ ਵੀ ਚੋਣ ਸੁਧਾਰਾਂ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਖਰੀਦਣ ਦੀ ਤਾਕਤ ਦਾ ਚੋਣਾਂ ‘ਚ ਕੋਈ ਸਥਾਨ ਨਹੀਂ ਹੈ ਤੇ ਉਮੀਦਵਾਰਾਂ ਨੂੰ ਇਹ ਧਿਆਨ ‘ਚ ਰੱਖਣਾ ਚਾਹੀਦਾ ਹੈ ਕਿ ‘ਚੋਣ ਲੜਨਾ ਕਿਸੇ ਤਰ੍ਹਾਂ ਦਾ ਨਿਵੇਸ਼ ਨਹੀਂ ਹੈ’ ਉਨ੍ਹਾਂ ਕਿਹਾ ਚੋਣਾਂ ਅਪਰਾਧੀਕਰਨ ਤੋਂ ਮੁਕਤ ਹੋਣੀਆਂ ਚਾਹੀਦੀਆਂ ਹਨ ਤੇ ਜਨਤਾ ਨੂੰ ਚਾਹੀਦਾ ਹੈ ਕਿ ਉਮੀਦਵਾਰਾਂ ਨੂੰ ਉਨ੍ਹਾਂ ਦੇ ਉੱਚ ਨੇਤਿਕ ਮੁੱਲਾਂ ਦੇ ਆਧਾਰ ‘ਤੇ ਹੀ ਵੋਟ ਦੇਣ।