ਆਈਸੀਐਮਆਰ ਨੇ ਦਿੱਤੀ ਮਨਜ਼ੂਰੀ
ਨਵੀਂ ਦਿੱਲੀ l ਕੋਰੋਨਾ ਵਾਇਰਸ ਦੇ ਦੇਸ਼ ’ਚ ਰੋਜ਼ਾਨਾ ਲੱਖਾਂ ਦੀ ਗਿਣਤੀ ’ਚ ਜਾਂਚ ਹੋ ਰਹੀ ਹੈ ਹਾਲਾਂਕਿ ਲੋਕਾਂ ਦਾ ਜ਼ਿਆਦਾ ਭਰੋਸਾ ਆਰਟੀ-ਪੀਸੀਆਰ ਜਾਂਚ ’ਤੇ ਹੁੰਦਾ ਹੈ ਪਰ ਕਾਉਂਸਿਲ ਆਫ਼ ਸਾਈਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ ਨੇ ਇੱਕ ਅਜਿਹੀ ਤਕਨੀਕ ਬਣਾਈ ਹੈ, ਜਿਸ ਦੀ ਮੱਦਦ ਨਾਲ ਸਿਰਫ਼ ਤਿੰਨ ਘੰਟਿਆਂ ’ਚ ਹੀ ਪਤਾ ਚੱਲ ਸਕੇਗਾ ਕਿ ਤੁਹਾਨੂੰ ਕੋਰੋਨਾ ਹੈ ਜਾਂ ਫਿਰ ਨਹੀਂ ਇਸ ’ਚ ਗਰਾਰਾ ਕਰਕੇ ਕੋਰੋਨਾ ਬਾਰੇ ਪਤਾ ਲਾਇਆ ਜਾ ਸਕੇਗਾl
ਆਈਸੀਐਮਆਰ ਨੇ ਵੀ ਇਸ ਤਕਨੀਕ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ’ਚ ਇੱਕ ਟਿਊਬ ਹੋਵੇਗੀ, ਜਿਸ ’ਚ ਸਲਾਈਨ ਹੋਵੇਗਾ ਲੋਕਾਂ ਨੂੰ ਕੋਰੋਨਾ ਦੀ ਜਾਂਚ ਲਈ ਇਸ ਸਲਾਈਨ ਨੂੰ ਮੁੰਹ ’ਚ ਪਾਉਣ ’ਤੇ 15 ਸੈਕਿੰਡ ਤੱਕ ਗਰਾਰਾ ਕਰਨਾ ਹੋਵੇਗਾ ਜਦੋਂ ਵਿਅਕਤੀ ਗਰਾਰਾ ਕਰ ਲਵੇਗਾ ਫਿਰ ਉਸ ਨੂੰ ਟਿਊਬ ’ਚ ਥੁੱਕਣਾ ਪਵੇਗਾ ਤੇ ਟੈਸਟਿੰਗ ਦੇ ਲਈ ਦੇ ਦੇਣਾ ਹੋਵੇਗਾ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਇਸ ਤਕਨੀਕ ਨੂੰ ਰਿਮਾਰਕਬਲ ਇਨੋਵੇਸ਼ਨ ਕਰਾਰ ਦਿੱਤਾ ਹੈ ਉਨ੍ਹਾਂ ਕਿਹਾ, ਇਹ ਸਵੈਬ ਫ੍ਰੀ ਫ੍ਰੀ ਤਕਨੀਕ ਗੇਮ ਚੇਂਜਰ ਸਾਬਤ ਹੋ ਸਕਦੀ ਹੈl
ਨੀਰੀ ਵਾਤਾਵਰਨ ਵਾਇਰੋਲਾਜੀ ਸੇਲ ਦੇ ਸੀਨੀਅਰ ਸਾਇੰਟਿਸਟ ਡਾ. ਕ੍ਰਿਸ਼ਨ ਖੈਰਨਾਰ ਨੇ ਦੱਸਿਆ, ਸੈਂਪਲ ਕਲੈਕਸ਼ਨ ਨੂੰ ਸੌਖਾ ਤੇ ਪੇਸ਼ੈਂਟ ਫ੍ਰੈਂਡਲੀ ਬਣਾਉਣ ਲਈ ਨੀਰੀ ਨੇ ਸੋਚਿਆ ਸੀ ਘੱਟ ਤੋਂ ਘੱਟ ਪੇਸ਼ੈਂਟ ਨੂੰ ਤਕਲੀਫ਼ ਪਹੁੰਚਾ ਕੇ ਕਲੈਕਸ਼ਨ ਲੈ ਸਕਦੇ ਹਨ ਸਲਾਈਨ ਨੂੰ ਪੀਣਾ ਪੈਂਦਾ ਹੈ ਤੇ ਫਿਰ ਗਰਾਰਾ ਕਰਨਾ ਪੈਂਦਾ ਹੈ ਤਿੰਨ ਘੰਟਿਆਂ ’ਚ ਅਸੀਂ ਆਰਟੀ-ਪੀਸੀਆਰ ਵਾਲੀ ਰਿਪੋਰਟ ਦੇ ਸਕਦੇ ਹਾਂ ਸਾਨੂੰ ਆਈਸੀਐਮਆਰ ਦੀ ਮਨਜ਼ੂਰੀ ਮਿਲ ਗਈ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।