ਪੂਜਨੀਕ ਗੁਰੂ ਜੀ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Depth Campaign

ਪੂਜਨੀਕ ਗੁਰੂ ਜੀ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੰਗਲਵਾਰ ਨੂੰ ਰੂਹਾਨੀ ਸਤਿਸੰਗ ਦੌਰਾਨ ਪੁਲਵਾਮਾ ਦੇ ਸ਼ਹੀਦਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕੀਤੀ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ 14 ਫਰਵਰੀ 2019 ਨੂੰ ਪੁਲਵਾਮਾ ਅਟੈਕ ਹੋਇਆ ਸੀ ਤੇ ਉਸ ’ਚ ਸਾਡੇ ਆਰਮੀ ਦੇ ਜਵਾਨ ਵੀ ਸ਼ਹੀਦ ਹੋ ਗਏ ਸਨ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਕਤੀ ਦੇਵੇ, ਹਿੰਮਤ ਦੇਵੇ, ਘਰਾਂ ’ਚ ਤਰੱਕੀਆਂ ਦੇਵੇ ਤੇ ਉਸ ਆਤਮਾ ਦਾ ਪਰਮਾਤਮਾ ਜ਼ਰੂਰ ਭਲਾ ਕਰੇ। ਸਾਰੀ ਸਾਧ-ਸੰਗਤ ਨਾਅਰਾ ਲਗਾਵੇ ਅਤੇ ਪਰਮਾਤਮਾ ਦੇ ਚਰਨ ਕਮਲਾਂ ’ਚ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਕਿਉਂਕਿ ਦੇਸ਼ ਲਈ ਜੋ ਕੁਰਬਾਨ ਹੋ ਜਂਦੇ ਹਨ ਉਨਾਂ ਦਾ ਨਾਂਅ ਹਮੇਸ਼ਾ ਅਮਰ ਰਹਿੰਦਾ ਹੈ। ਸਾਡੇ ਜੋ ਆਰਮੀਮੈਨ ਹਨ ਜੋ ਦੇਸ਼ ਲਈ ਦਿਨ-ਰਾਤ ਇੱਕ ਕਰ ਦਿੰਦੇ ਹਨ ਉਨ੍ਹਾਂ ਨੂੰ ਪਰਮਾਤਮਾ ਹੋਰ ਸ਼ਕਤੀ ਦੇਵੇ ਕਿ ਉਹ ਆਪਣੇ ਆਪ ਨੂੰ ਬਚਾਉਂਦੇ ਹੋਏ ਸਾਡੇ ਦੇਸ਼ ਦਾ ਭਲਾ ਤੇ ਰੱਖਿਆ ਵੀ ਕਰਨ ਤੇ ਖੁਸ਼ੀਆਂ ਵੀ ਹਾਸਲ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here