LIVE ਹੋਕੇ ਸਾਧ ਸੰਗਤ ਨੂੰ ਲਾਗਾਤਾਰ ਖੁਸ਼ੀਆਂ ਦੇ ਰਹੇ Saint Dr. MSG
ਹਿਸਾਰ (ਸੱਚ ਕਹੂੰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੁੱਧਵਾਰ ਨੂੰ ਵਿਦੇਸ਼ਾਂ ਸਮੇਤ ਦੇਸ਼ ਦੇ ਕੋਨੇ-ਕੋਨੇ ’ਚ ਡੇਰਾ ਸੱਚਾ ਸੌਦਾ ਦੇ ਨਾਮੀ ਆਸ਼ਰਮਾਂ ’ਚ ਬੈਠੇ। ਸ਼ਾਹ ਸਤਿਨਾਮ ਜੀ ਡੇਰਾ, ਬਰਨਾਵਾ ਉੱਤਰ ਪ੍ਰਦੇਸ਼ ਤੋਂ ਸਾਧ-ਸੰਗਤ ਨਾਲ ਆਨਲਾਈਨ ਗੁਰੂਕੁਲ ਰਾਹੀਂ ਨਿਹਾਲ ਕੀਤਾ। ਉਹਨਾਂ ਨੇ ਸੰਗਤਾਂ ਨੂੰ ਦਰਸ਼ਨ ਦੇਕੇ ਆਪਣਾ ਪਵਿੱਤਰ ਅਸ਼ੀਰਵਾਦ ਦਿੱਤਾ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਗੁਰਮੰਤਰ ਬਾਰੇ ਦੱਸਦੇ ਹੋਏ ਕਿਹਾ ਕਿ ਗੁਰੂਮੰਤਰ ਇੱਕ ਪੁਰਾਤਨ ਸ਼ਬਦ ਹੈ।
ਅਸੀਂ ਲਗਭਗ 12 ਹਜ਼ਾਰ ਸਾਲ ਪੁਰਾਣੇ ਬਣੇ ਪਵਿੱਤਰ ਵੇਦਾਂ ਨੂੰ ਪੜਿ੍ਹਆ ਹੈ। ਪਰ ਗੁਰੂਮੰਤਰ ਇਸ ਤੋਂ ਵੀ ਪੁਰਾਣਾ ਹੈ। ਇਸ ਲਈ ਅਸੀਂ ਪਹਿਲਾਂ ਪ੍ਰਾਚੀਨ ਸ਼ਬਦ ਅਰਥਾਤ ਗੁਰੂ ਮੰਤਰ ਦੀ ਵਿਆਖਿਆ ਕਰਨਾ ਚਾਹੁੰਦੇ ਹਾਂ। ਉਧਰ, ਆਨ ਲਾਈਨ ਗੁਰੂਕੁਲ ਰਾਹੀਂ ਰਾਜਗੜ੍ਹ ਰੋਡ ’ਤੇ ਸਥਿਤ ਚੌਧਰੀ ਰਿਜ਼ੋਰਟ ਵਿਖੇ ਪੂਜਨੀਕ ਸੰਤ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਦੇ ਦਰਸ਼ਨ ਕਰਕੇ ਨਿਹਾਲ ਕੀਤਾ। ਪੂਜਨੀਕ ਗੁਰੂ ਜੀ ਲਗਾਤਾਰ ਬਰਨਾਵਾ ਆਸ਼ਰਮ ਉੱਤਰ ਪ੍ਰਦੇਸ਼ ਤੋਂ ਯੂਟਿਊਬ ’ਤੇ ਸਕਰੀਨ ਰਾਹੀਂ ਲਾਈਵ ਹੋ ਕੇ ਸਾਧ-ਸੰਗਤ ਨੂੰ ਖੁਸ਼ੀਆਂ ਦੇ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ