(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਐੱਨ.ਡੀ.ਪੀ.ਐੱਸ. ਐਕਟ ਤਹਿਤ 14 ਦਿਨ ਪਹਿਲਾਂ ਦਰਜ਼ ਕੀਤੇ ਗਏ ਇੱਕ ਮਾਮਲੇ ਵਿੱਚ ਇੱਕ ਨੂੰ ਕਾਬੂ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਗ੍ਰਿਫ਼ਤਾਰ ਵਿਅਕਤੀ ਦੇ ਕਬਜ਼ੇ ’ਚੋਂ ਪੁਲਿਸ ਨੂੰ ਹੈਰੋਇਨ, ਡਰੱਗ ਮਨੀ ਤੇ ਇੱਕ ਦੇਸੀ ਪਿਸਟਲ ਬਰਾਮਦ ਹੋਇਆ ਹੈ। Crime News
ਇਹ ਵੀ ਪੜ੍ਹੋ: ਈਡੀ ਦੀ ਵੱਡੀ ਕਾਰਵਾਈ, ਹਰਿਆਣਾ ’ਚ ਕਾਂਗਰਸ ਵਿਧਾਇਕ ਗ੍ਰਿਫ਼ਤਾਰ
ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੀ ਮੁੱਖ ਅਫ਼ਸਰ ਐੱਸਆਈ ਅਵਨੀਤ ਕੌਰ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ 7 ਜੁਲਾਈ ਨੂੰ 21- 61- 85 ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲੇ ’ਚ ਲੋੜੀਂਦੇ ਦੋਸ਼ੀ ਅਨੀਕੇਤ ਤਲਵਾੜਾ ਉਰਫ਼ ਜੈਰੀ ਵਾਸੀ ਅੰਬੇਦਕਰ ਨਗਰ ਲੁਧਿਆਣਾ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਿਸ ਦੇ ਕਬਜ਼ੇ ’ਚ ਪੁਲਿਸ ਪਾਰਟੀ ਨੂੰ 10 ਗ੍ਰਾਮ ਹੈਰੋਇਨ, 55 ਹਜ਼ਾਰ ਰੁਪਏ ਦੀ ਨਕਦੀ, ਇੱਕ ਐਕਟਿਵਾ (ਨੰਬਰ ਪੀ.ਬੀ. 10 – ਐੱਚ.ਕਿਊ. – 3996) ਅਤੇ ਇੱਕ ਦੇਸੀ ਪਿਸਟਲ 32 ਬੋਰ ਵੀ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜੈਰੀ ਖਿਲਾਫ਼ ਇਸ ਤੋਂ ਪਹਿਲਾਂ ਵੀ ਥਾਣਾ ਡਵੀਜਨ ਨੰਬਰ 5 ਅਤੇ ਥਾਣਾ ਮਾਡਲ ਟਾਊਨ ਲੁਧਿਆਣਾ ਵਿਖੇ ਆਰਮਜ ਐਕਟ ਤਹਿਤ ਦੋ ਮਾਮਲੇ ਦਰਜ਼ ਹਨ। ਮਾਮਲੇ ’ਚ ਜੈਰੀ ਕੋਲ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।