ਸਾਡੇ ਨਾਲ ਸ਼ਾਮਲ

Follow us

21 C
Chandigarh
Wednesday, February 4, 2026
More
    Home Breaking News Road Accident...

    Road Accident: ਸੜਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ, ਇੱਕ ਜ਼ਖਮੀ 

    Road Accident
    ਫ਼ਤਹਿਗੜ੍ਹ ਸਾਹਿਬ : ਹਾਦਸਾਗ੍ਰਸਤ ਐਕਟੀਵਾ ਤੇ ਸਾਹਿਲ ਦੀ ਫਾਈਲ ਫ਼ੋਟੋ। ਤਸਵੀਰ: ਅਨਿਲ ਲੁਟਾਵਾ

    Road Accident: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸਰਹਿੰਦ ਵਿਖੇ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਅਤੇ ਇੱਕ ਨੌਜਵਾਨ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਸਬ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਹੰਮਦ ਸਮੀਲ ਸਮਸੀਰ ਅੰਸਾਰੀ ਪੁੱਤਰ ਮੁਹੰਮਦ ਸ਼ਾਹਬੀਰ ਆਲਮ ਵਾਸੀ ਕੁੰਦਨਪੁਰੀ ਲੁਧਿਆਣਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ, ਕਿ ਉਹ ਸਿਲਾਈ ਕਢਾਈ ਦਾ ਕੰਮ ਕਰਦਾ ਹੈ।

    ਉਸ ਦਾ ਦੋਸਤ ਸਾਹਿਲ ਅਤੇ ਉਸਦਾ ਦੋਸਤ ਹਾਸਿਮ ਪੁੱਤਰ ਮੁਹੰਮਦ ਜਵਾਰ ਵਾਸੀ ਕੁੰਦਨਪੁਰਾ ਲੁਧਿਆਣਾ ਐਕਟੀਵਾ ਨੰਬਰ ਪੀ. ਬੀ. 10 ਜੇ-ਜੀ- 1586 ਤੇ ਸਵਾਰ ਹੋ ਕੇ ਲੁਧਿਆਣਾ ਤੋਂ ਰੋਜ਼ਾ ਸ਼ਰੀਫ ਫ਼ਤਹਿਗੜ੍ਹ ਸਾਹਿਬ ਵਿਖੇ ਨਮਾਜ਼ ਪੜ੍ਹਨ ਲਈ ਆਏ ਸੀ, ਉਹ ਵੀ ਆਪਣੀ ਐਕਟੀਵਾ ’ਤੇ ਨਮਾਜ਼ ਕਰਨ ਲਈ ਰੋਜਾ ਸ਼ਰੀਫ ਵਿਖੇ ਆਇਆ ਸੀ, ਜਦੋਂ ਉਹ ਨਮਾਜ਼ ਪੜ੍ਹ ਕੇ ਵਾਪਸ ਲੁਧਿਆਣੇ ਨੂੰ ਜਾ ਰਹੇ ਸੀ, ਤਾਂ ਸਾਹਿਲ ਅਤੇ ਉਸਦਾ ਦੋਸਤ ਹਾਸਿਮ ਦੋਨੋਂ ਆਪਣੀ ਸਕੂ ਟਰੀ ’ਤੇ ਉਸਦੇ ਅੱਗੇ-ਅੱਗੇ ਜਾ ਰਹੇ ਸਨ, ਕਿ ਆਮ ਖਾਸ ਬਾਗ ਨੇੜੇ ਸੜਕ ਦੇ ਵਿਚਕਾਰ ਇੱਕ ਟਰੱਕ, ਜਿਸਦੇ ਪਾਰਕਿੰਗ ਲਾਈਟਾਂ ਨਹੀਂ ਸਨ ਅਤੇ ਕੋਈ ਰਿਫਲੈਕਟਰ ਵੀ ਨਹੀਂ ਲੱਗਿਆ ਹੋਇਆ ਸੀ ਖੜਾ ਸੀ।

    ਇਹ ਵੀ ਪੜ੍ਹੋ: Seechewal Model: ਤਿੰਨ ਪਿੰਡਾਂ ਦਾ ਗੰਦਾ ਪਾਣੀ ਰੋਕਣ ਲਈ ਸੀਚੇਵਾਲ ਮਾਡਲ ਦੀ ਉਸਾਰੀ ਸ਼ੁਰੂ

    ਉਸ ਟਰੱਕ ਦੇ ਪਿਛਲੇ ਪਾਸੇ ਟਰੱਕ ਦਾ ਤੇਲ ਡੁਲਿਆ ਹੋਇਆ ਸੀ, ਜਦੋਂ ਸਾਹਿਲ ਦੀ ਐਕਟੀਵਾ ਉਕਤ ਤੇਲ ਦੇ ਉੱਪਰੋਂ ਲੰਘੀ ਤਾਂ ਉਸਦਾ ਬੈਲੇਂਸ ਵਿਗੜ ਗਿਆ ਤੇ ਸਾਹਿਲ ਉਸ ਉੱਪਰ ਕਾਬੂ ਨਾ ਪਾ ਸਕਿਆ ਤੇ ਉਸ ਦੀ ਐਕਟੀਵਾ ਟਰੱਕ ਦੇ ਪਿਛਲੇ ਪਾਸੇ ਜਾ ਟਕਰਾਈ, ਜਿਸ ਨਾਲ ਸਾਹਿਲ ਅਤੇ ਹਾਸਿਮ ਦੋਵੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਸ ਨੇ ਦੋਹਾਂ ਨੂੰ ਸਿਵਿਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦਾਖਲ ਕਰਵਾਇਆ। ਜਿੱਥੋਂ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ, ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਸਾਹਿਲ ਦੀ ਮੌਤ ਹੋ ਗਈ ਅਤੇ ਹਾਸਿਮ ਹਾਲੇ ਵੀ ਇਲਾਜ ਅਧੀਨ ਹਸਪਤਾਲ ਵਿੱਚ ਦਾਖਲ ਹੈ। ਸਾਹਿਲ ਦੀ ਲਾਸ਼ ਦਾ ਹਸਪਤਾਲ ਵਿੱਚੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਥਾਣਾ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Road Accident

    LEAVE A REPLY

    Please enter your comment!
    Please enter your name here