ਕੈਲੀਫੋਰਨੀਆ ਦੇ ਚਰਚ ਵਿੱਚ ਗੋਲੀਬਾਰੀ, ਇੱਕ ਦੀ ਮੌਤ, ਚਾਰ ਦੀ ਹਾਲਤ ਗੰਭੀਰ
ਵਾਸ਼ਿੰਗਟਨ। ਅਮਰੀਕਾ ਦੇ ਸ਼ਹਿਰ ਬਫੇਲੋ ਵਿੱਚ ਗੋਲੀਬਾਰੀ ‘ਚ 10 ਲੋਕਾਂ ਦੇ ਮਾਰੇ ਜਾਣ ਤੋਂ ਇਕ ਦਿਨ ਬਾਅਦ ਕੈਲੀਫੋਰਨੀਆ ਦੇ ਇਕ ਚਰਚ (California Church Shooting) ਵਿੱਚ ਅੰਨ੍ਹੇਵਾਹ ਗੋਲੀਬਾਰੀ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਓਰੇਂਜ ਕਾਉਂਟੀ ਦੇ ਅੰਡਰਸ਼ੈਰਿਫ ਜੈਫ ਹਾਲੌਕ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਐਤਵਾਰ ਦੁਪਹਿਰ 1.26 ਵਜੇ ਜੇਨੇਵਾ ਪ੍ਰੈਸਬੀਟੇਰੀਅਨ ਚਰਚ ਦੇ ਅੰਦਰ ਗੋਲੀਬਾਰੀ ਦੀ ਸੂਚਨਾ ਮਿਲੀ।
ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਇੱਕ ਹਥਿਆਰ ਵੀ ਬਰਾਮਦ ਕੀਤਾ ਹੈ, ਜੋ ਘਟਨਾ ਦੌਰਾਨ ਵਰਤਿਆ ਗਿਆ ਹੋ ਸਕਦਾ ਹੈ। ਉਹਨਾਂ ਨੇ ਦੱਸਿਆ ਕਿ ਚਰਚ ਦੇ ਕੁਝ ਲੋਕਾਂ ਨੇ ਹੌਂਸਲਾ ਦਿਖਾਉਂਦੇ ਹੋਏ ਮੁਲਜ਼ਮ ਦੀਆਂ ਲੱਤਾਂ ਨੂੰ ਐਕਸਟੈਂਸ਼ਨ ਦੀਆਂ ਤਾਰਾਂ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੁਲਜ਼ਮ ਕੋਲੋਂ ਉਸ ਦੀਆਂ ਦੋ ਹੈਂਡਗੰਨਾਂ ਵੀ ਖੋਹ ਲਈਆਂ ਗਈਆਂ ਅਤੇ ਉਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ। ਸੀਐਨਐਨ ਨੇ ਚਰਚ ਦੇ ਮੁਖੀ ਟੌਮ ਕ੍ਰੈਮਰ ਦੇ ਹਵਾਲੇ ਨਾਲ ਦੱਸਿਆ ਕਿ ਗੋਲੀਬਾਰੀ ਜਿਨੀਵਾ ਪ੍ਰੈਸਬੀਟੇਰੀਅਨ ਚਰਚ ਵਿੱਚ ਹੋਈ, ਜਿੱਥੇ ਤਾਈਵਾਨੀ ਭਾਈਚਾਰੇ ਦੇ ਇੱਕ ਸਾਬਕਾ ਪਾਦਰੀ ਦੇ ਸਨਮਾਨ ਲਈ ਇੱਕ ਸਭਾ ਅਤੇ ਦੁਪਹਿਰ ਦਾ ਖਾਣਾ ਰੱਖਿਆ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ