ਸਾਡੇ ਨਾਲ ਸ਼ਾਮਲ

Follow us

10.2 C
Chandigarh
Sunday, January 18, 2026
More
    Home Breaking News ਸੜਕ ਹਾਦਸੇ ’ਚ ...

    ਸੜਕ ਹਾਦਸੇ ’ਚ ਇੱਕ ਦੀ ਮੌਤ, ਦੋ ਜ਼ਖਮੀ

    Road-Accident
    ਗੋਬਿੰਦਗੜ੍ਹ: ਮ੍ਰਿਤਕ ਲਖਵਿੰਦਰ ਸਿੰਘ ਦੀ ਫਾਇਲ ਫੋਟੋ ।

    (ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਨੇੜਲੇ ਪਿੰਡ ਭਾਈ ਕੀ ਪਿਸੌਰ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਉਸਦੇ 2 ਸਾਥੀ ਗੰਭੀਰ ਜ਼ਖਮੀ ਹੋ ਗਏ। ਜਖਮੀ ਹੋਏ ਵਿਅਕਤੀਆਂ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਇਸ ਘਟਨਾ ਸਬੰਧੀ ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਕਾਰ ਚਾਲਕ ਖਿਲਾਫ ਮੁਕੱਦਮਾ ਦਰਜ਼ ਕਰਕੇ ਮਿ੍ਰਤਕ ਦੀ ਲਾਸ਼ ਅਤੇ ਵਰਨਾ ਗੱਡੀ ਨੂੰ ਆਪਣੇ ਵਿਚ ਕਬਜ਼ੇ ਵਿਚ ਲੈ ਕੇ ਕਥਿਤ ਦੋਸੀ ਦੀ ਭਾਲ ਸੁਰੂ ਕਰ ਦਿੱਤੀ ਹੈ। Road Accident​

    ਇਹ ਵੀ ਪੜ੍ਹੋ: ਪੰਜਾਬ ਦੇ ਸਕੂਲਾਂ ਦੀਆਂ ਛੁੱਟੀਆਂ ’ਚ ਵਾਧਾ ਅਤੇ ਬਦਲਿਆਂ ਸਮਾਂ

    ਥਾਣਾ ਲਹਿਰਾਗਾਗਾ ਦੇ ਐਸਐਚਓ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਪਿੰਡ ਭਾਈ ਕੀ ਪਿਸੌਰ ਦੇ ਨੌਜਵਾਨ ਲਖਵਿੰਦਰ ਸਿੰਘ (23) ਪੁੱਤਰ ਕਾਕਾ ਸਿੰਘ, ਮਨਜਿੰਦਰ ਸਿੰਘ ਉਰਫ ਲਾਲੀ (20) ਇੰਦਰਜੀਤ ਸਿੰਘ ਅਤੇ ਮਨਪ੍ਰੀਤ ਸਿੰਘ (18) ਜਗਤਾਰ ਸਿੰਘ ਬੀਤੀ ਸ਼ਾਮ ਆਪਣੇ ਕੰਮਾਂ ਕਾਰਾਂ ਤੋਂ ਆ ਰਹੇ ਸਨ, ਜਿਨ੍ਹਾਂ ਨੂੰ ਪਿੱਛੇ ਤੋ ਇੱਕ ਵਰਨਾ ਗੱਡੀ ਨੇ ਟੱਕਰ ਮਾਰੀ, ਜਿਸ ਕਰਕੇ ਲਖਵਿੰਦਰ ਸਿੰਘ ਦੀ ਮੌਕੇ ਉਪਰ ਮੌਤ ਹੋ ਗਈ। ਮਨਜਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਮਿ੍ਰਤਕ ਲਖਵਿੰਦਰ ਸਿੰਘ ਦੇ ਪਿਤਾ ਕਾਕਾ ਪੁੱਤਰ ਜਗਦੇਵ ਸਿੰਘ ਵਾਸੀ ਸੇਖੂਵਾਸ ਦੇ ਬਿਆਨਾਂ ’ਤੇ ਵਰਨਾ ਕਾਰ ਚਾਲਕ ਹਰਤਾਲਬ ਸਿੰਘ ਫੌਜੀ ਵਾਸੀ ਸੇਖੂਵਾਸ ਖਿਲਾਫ਼ ਮੁੱਕਦਮਾ ਰਜਿਸਟਰਡ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। Road Accident​

    LEAVE A REPLY

    Please enter your comment!
    Please enter your name here