ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ ਇੱਕ ਗ੍ਰਿਫਤਾਰ, ਦੂਜਾ ਫਰਾਰ
ਅਬੋਹਰ, (ਸੁਧੀਰ ਅਰੋੜਾ) ਸਪੈਸ਼ਲ ਟਾਸਕ ਫੋਰਸ ਸ਼੍ਰੀ ਮੁਕਤਸਰ ਸਾਹਿਬ ਦੇ ਸਬ-ਇੰਸਪੈਕਟਰ ਗੁਰਮੇਜ ਸਿੰਘ ਨੇ ਅਬੋਹਰ ਵਿੱਚ ਦਬਿਸ਼ ਦੇਕੇ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ ਕਾਰ ਸਵਾਰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਉਸਦਾ ਸਾਥੀ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਆਰੋਪੀਆਂ ਵਿਰੁੱਧ ਥਾਣਾ ਸਿਟੀ-2 ਅਬੋਹਰ ਵਿੱਚ ਐਨਡੀਪੀਐਸ ਐਕਟ ਦੇ ਅੰਤਰਗਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਥਾਣਾ ਸਿਟੀ-2 ਦੇ ਐਸਐਚਓ ਬਲਦੇਵ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਸਪੈਸ਼ਲ ਟਾਸਕ ਫੋਰਸ ਸ਼੍ਰੀ ਮੁਕਤਸਰ ਸਾਹਿਬ ਦੇ ਸਬ- ਇੰਸਪੈਕਟਰ ਗੁਰਮੇਜ ਸਿੰਘ ਨੇ ਪੁਲਿਸ ਪਾਰਟੀ ਸਮੇਤ ਸੀਤੋ ਰੋਡ ਬਾਈਪਾਸ ਚੌਕ ‘ਤੇ ਗਸ਼ਤ ਦੌਰਾਨ ਸਾਹਮਣੇ ਤੋਂ ਆ ਰਹੀ ਸਫੈਦ ਰੰਗ ਦੀ ਸਵਿਫਟ ਕਾਰ (ਨੰ . ਪੀਬੀ30ਕਿਊ-4276) ਨੂੰ ਰੋਕਿਆ,ਤਾਂ ਉਸ ਚੋਂ ਇੱਕ ਜਵਾਨ ਫਰਾਰ ਹੋ ਗਿਆ
ਤਲਾਸ਼ੀ ਲੈਣ ‘ਤੇ ਕਾਰ ਵਿੱਚੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸਦੀ ਕੀਮਤ ਅੰਤਰਾਸ਼ਟਰੀ ਬਾਜ਼ਾਰ ਵਿੱਚ 15 ਲੱਖ ਰੁਪਏ ਦੱਸੀ ਜਾ ਰਹੀ ਹੈ ਗ੍ਰਿਫਤਾਰ ਆਰੋਪੀ ਦੀ ਪਹਿਚਾਣ ਸਰਾਭਾ ਨਗਰ ਮਲੋਟ ਨਿਵਾਸੀ ਬੇਅੰਤ ਸਿੰਘ ਪੁੱਤਰ ਮੇਜਰ ਸਿੰਘ ਵਜੋਂ ਹੋਈ ਹੈ, ਜਦੋਂ ਕਿ ਪਿੰਡ ਕਖਾਂਵਾਲੀ ( ਮੁਕਤਸਰ ) ਨਿਵਾਸੀ ਰਾਜੇਂਦਰ ਸਿੰਘ ਪੁੱਤਰ ਸੁਖਚੈਨ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ ਦੋਵਾਂ ਆਰੋਪੀਆਂ ਵਿਰੁੱਧ ਥਾਣਾ ਸਿਟੀ-2 ਅਬੋਹਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।