Martyrs Anniversary: (ਵਿੱਕੀ ਕੁਮਾਰ) ਮੋਗਾ। ਮਾਨਵਤਾ ਦੀ ਸੇਵਾ ਕਰਦਿਆਂ ਸ਼ਹੀਦ ਹੋਏ ਬਲਾਕ ਮੋਗਾ ਦੇ 5 ਯੋਧਿਆਂ ਦੀ 12ਵੀਂ ਬਰਸੀ ਮੌਕੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਮੋਗਾ ਵਿੱਚ ਨਾਮ ਚਰਚਾ ਕੀਤੀ ਗਈ। ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ਬੋਲ ਕੇ ਕੀਤੀ ਗਈ। ਮੋਗਾ ਬਲਾਕ ਦੇ ਪ੍ਰੇਮੀ ਸੇਵਕ ਕੁਲਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਸ਼ਹੀਦ ਲਾਲ ਚੰਦ ਇੰਸਾਂ ਮੋਗਾ ਜੋ ਕਿ ਬਹੁੱਤ ਸਮੇਂ ਤੋਂ ਡੇਰਾ ਸੱਚਾ ਸੌਦਾ ਦੇ ਨਾਲ ਜੁੜੇ ਹੋਏ ਸਨ ਇਹਨਾਂ ਦਾ ਸਾਰਾ ਪਰਿਵਾਰ ਅੱਜ ਵੀ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਮਾਨਵਤਾ ਭਲਾਈ ਦੇ ਕਾਰਜ ਕਰ ਰਿਹਾ ਹੈ।
ਇਹ ਵੀ ਪੜ੍ਹੋ: Diabetes: ਜੇਕਰ ਰਾਤ ਨੂੰ ਸੌਂਦੇ ਸਮੇਂ ਮਹਿਸੂਸ ਹੁੰਦੇ ਹਨ ਇਹ ਲੱਛਣ, ਤਾਂ ਹੋ ਜਾਓ ਸਾਵਧਾਨ, ਬਣ ਸਕਦੀ ਹੈ ਸ਼ੂਗਰ ਦੀ ਸਮੱ…
ਦੂਜੇ ਸ਼ਹੀਦ ਬਲਵਿੰਦਰ ਸਿੰਘ ਇੰਸਾਂ ਮੋਗਾ ਜੋ ਕਿ ਆਪਣੇ ਸਤਿਗੁਰੂ ਜੀ ਦੇ ਬਚਨਾਂ ’ਤੇ ਚੱਲਦੇ ਹੋਏ ਜਿੱਥੇ ਵੀ ਡੇਰਾ ਸੱਚਾ ਸੌਦਾ ਵੱਲੋਂ ਕੋਈ ਸੇਵਾ ਕਾਰਜ ਹੁੰਦਾ ਤਾਂ ਸਭ ਤੋਂ ਅੱਗੇ ਵਧ ਕੇ ਮਾਨਵਤਾ ਦੀ ਸੇਵਾ ਕਰਦੇ ਉਹ ਆਪਣੇ ਪੂਰੇ ਪਰਿਵਾਰ ਵਿਚੰ ਉਹੀ ਸੇਵਾ ਭਾਵਨਾ ਭਰ ਕੇ ਗਏ ਹਨ। ਤੀਸਰੇ ਸ਼ਹੀਦ ਕ੍ਰਿਸ਼ਨ ਕੁਮਾਰ ਇੰਸਾਂ ਮੋਗਾ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਆਪਣੀ ਸਾਰੀ ਜ਼ਿੰਦਗੀ ਮਾਨਵਤਾ ਦੀ ਸੇਵਾ ਕੀਤੀ ਅਤੇ ਆਪਣੇ ਆਖਰੀ ਸਾਹ ਵੀ ਸੇਵਾ ਕਰਦਿਆਂ ਹੀ ਛੱਡੇ ਅਤੇ ਪਿੱਛੇ ਅੱਜ ਵੀ ਉਹਨਾਂ ਦਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ।
ਚੌਥੇ ਸ਼ਹੀਦ ਸੁਪ੍ਰੀਤ ਸਿੰਘ ਇੰਸਾਂ ਜੋ ਕਿ ਛੋਟੀ ਜਿਹੀ ਉਮਰੇ ਆਪਣੀ ਜ਼ਿੰਦਗੀ ਮਾਨਵਤਾ ਦੀ ਸੇਵਾ ਲੇਖੇ ਲਾ ਗਏ ਉਹਨਾਂ ਦੇ ਪਿਤਾ ਹਰਭਜਨ ਸਿੰਘ ਜੋ ਅੱਜ ਵੀ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਕੰਮਾਂ ਵਿਚ ਵਧ-ਚੜ੍ਹ ਕੇ ਹਿਸਾ ਲੈਂਦੇ ਹਨ। ਪੰਜਵੇਂ ਸ਼ਹੀਦ ਮਨਪ੍ਰੀਤ ਸਿੰਘ ਇੰਸਾਂ ਜੋ ਕਿ ਮਾਨਵਤਾ ਦੀ ਸੇਵਾ ਕਰਦਿਆਂ ਸ਼ਹੀਦੀ ਦਾ ਅਮਰ ਜਾਮ ਪੀ ਸੱਚਖੰਡ ’ਚ ਜਾ ਬਿਰਾਜੇ ਹਨ। ਸ਼ਹੀਦ ਮਨਪ੍ਰੀਤ ਸਿੰਘ ਸਿਰਫ 15 ਵਰ੍ਹਿਆਂ ਦੇ ਹੀ ਸਨ ਉਹ ਡੇਰਾ ਸੱਚਾ ਸੌਦਾ ਦੇ ਹਰ ਸੇਵਾ ਅਭਿਆਨ ਵਿੱਚ ਹਿੱਸਾ ਲਿਆ ਕਰਦੇ ਸਨ ਅੰਤ ’ਚ ਵੀ ਸੇਵਾ ਕਰਦਿਆਂ ਸ਼ਹੀਦ ਹੋ ਗਏ ਸਨ।
ਅੱਜ ਨਾਮ ਚਰਚਾ ਦੌਰਾਨ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸੱਤ ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸਾਧ-ਸੰਗਤ ਦਾ ਭਾਰੀ ਇਕੱਠ ਸੀ। ਸਾਰੀ ਸੰਗਤ ਲਈ ਲੰਗਰ ਦੀ ਵਿਵਸਥਾ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸ਼ਹੀਦਾਂ ਵੱਲੋਂ ਕੀਤੇ ਗਏ ਭਲਾਈ ਕਾਰਜਾਂ ਦੀ ਚਰਚਾ ਕਰਦਿਆਂ ਸ਼ਰਧਾਂਜਲੀ ਦਿੱਤੀ।