ਮਲੋਟ (ਮਨੋਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ ਬਲਾਕ ਮਲੋਟ ਦੇ 6 ਜੋਨਾਂ ਦੀ ਸਾਧ-ਸੰਗਤ ਨੇ ਵਧ-ਚੜ੍ਹ ਕੇ ਪੂਰੇ ਉਤਸ਼ਾਹ ਨਾਲ ਪੌਦੇ ਲਗਾਏ। ਜ਼ਿਕਰਯੋਗ ਹੈ ਕਿ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਅਗਸਤ ਮਹੀਨਾ ਸ਼ੁਰੂ ਹੁੰਦੇ ਸਾਰ ਹੀ ਵੱਡੀ ਗਿਣਤੀ ਵਿੱਚ ਬੂਟੇ ਲਾਉਣ (Tree Plantation) ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਸਾਧ-ਸੰਗਤ ਵਿੱਚ ਬੂਟੇ ਲਾਉਣ ਲਈ ਪੂਰਾ ਉਤਸ਼ਾਹ ਨਜ਼ਰ ਆਇਆ।
ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਹਰਪਾਲ ਇੰਸਾਂ (ਰਿੰਕੂ), ਕੁਲਭੂਸ਼ਣ ਇੰਸਾਂ, ਅਮਰਜੀਤ ਕੌਰ ਇੰਸਾਂ, ਮਮਤਾ ਇੰਸਾਂ, ਕਿਰਨ ਇੰਸਾਂ, ਸਤਵੰਤ ਕੌਰ ਇੰਸਾਂ, ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਦੇ ਸਬੰਧ ‘ਚ ਸਾਧ-ਸੰਗਤ ਵੱਡੀ ਗਿਣਤੀ ਵਿੱਚ ਬੂਟੇ ਲਗਾਉਂਦੀ ਆ ਰਹੀ ਹੈ ਅਤੇ ਇਸ ਵਾਰ ਵੀ ਬਲਾਕ ਮਲੋਟ ਦੇ ਜੋਨ 1 ਨੇ ਭੱਠੇ ਤੇ 100 ਪੌਦੇ ਲਾਏ ਜਦਕਿ ਜੋਨ 2 ਨੇ ਕ੍ਰਿਸ਼ਨਾ ਨਗਰ ਪਾਰਕ ਕੈਂਪ ‘ਚ ਅਤੇ ਜੋਨ ਦੀਆਂ ਵੱਖ-ਵੱਖ ਥਾਵਾਂ ‘ਤੇ 110 ਬੂਟੇ, (Tree Plantation)
ਜੋਨ 3 ਨੇ ਰੋਜ਼ ਪਬਲਿਕ ਸਕੂਲ, ਮਹਾਂਵੀਰ ਗਊਸ਼ਾਲਾ ਅਤੇ ਹੋਰ ਥਾਵਾਂ ‘ਤੇ 150 ਬੂਟੇ, ਜੋਨ 4 ਨੇ ਸ਼ਿਵਾਲਿਕ ਪਬਲਿਕ ਹਾਈ ਸਕੂਲ, ਸ਼੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਅਤੇ ਪਿ੍ੰਸ ਮਾਡਲ ਸਕੂਲ ‘ਚ 80 ਬੂਟੇ, ਜੋਨ 5 ਨੇ 185, ਜੋਨ 6 ਨੇ ਰੇਲਵੇ ਸਟੇਸ਼ਨ ਅਤੇ ਹੋਰ ਥਾਵਾਂ ‘ਤੇ 150 ਬੂਟੇ ਲਗਾਏ। ਇਸ ਤੋਂ ਇਲਾਵਾ ਸਾਧ-ਸੰਗਤ ਵੱਲੋਂ ਸੋਮ ਜਾਖੂ ਦੀ ਫੈਕਟਰੀ ਵਿੱਚ 750 ਬੂਟਿਆਂ ਸਮੇਤ ਕੁੱਲ 1525 ਬੂਟੇ ਲਗਾ ਕੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ‘ਤੇ ਠੱਲ੍ਹ ਪਾਉਣ ਦਾ ਉਪਰਾਲਾ ਕੀਤਾ।
ਜਿਕਰਯੋਗ ਹੈ ਕਿ ਵੱਖ-ਵੱਖ ਜੋਨਾਂ ‘ਚ ਬੂਟੇ ਲਾਉਣ ਦੀ ਸ਼ੁਰੂਆਤ ਸਮਾਜਸੇਵੀ ਸੋਨੂੰ ਡਾਵਰ, ਸਮਾਜਸੇਵੀ ਰਿੰਕੂ ਅਨੇਜਾ, ਐਲ.ਆਈ.ਸੀ. ਦੇ ਬਰਾਂਚ ਮੈਨੇਜਰ ਬਸੰਤ ਬੱਲਬ, ਕ੍ਰਿਸ਼ਨ ਲਾਲ ਇੰਸਾਂ ਅਤੇ ਸਮੂਹ ਪਰਿਵਾਰ, ਪਿ੍ੰਸੀਪਲ ਹਰੀਸ਼ ਗਰੋਵਰ, ਪਿ੍ੰਸੀਪਲ ਗੁਲਸ਼ਨ ਅਰੋੜਾ, ਪਿ੍ੰਸੀਪਲ ਧਰਮਪਾਲ ਗੂੰਬਰ, ਪ੍ਰਦੀਪ ਕੁਮਾਰ ਸ਼ਰਮਾ ਰੇਲਵੇ ਸਟੇਸ਼ਨ ਸੁਪਰਡੈਂਟ, ਬਲਦੇਵ ਸਿੰਘ ਡਿਪਟੀ ਸਟੇਸ਼ਨ ਸੁਪਰਡੈਂਟ ਅਤੇ ਅਨੁਜ ਕੁਮਾਰ ਸਟੇਸ਼ਨ ਮਾਸਟਰ ਨੇ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ।