ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 6, 2026
More
    Home Breaking News Free Medical ...

    Free Medical Camp: ਚੌਥੇ ਦਿਨ ਇਸਤਰੀ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ, Cardiology (ਦਿਲ ਦੇ ਰੋਗਾਂ) ਜਾਂਚ ਸਬੰਧੀ ਕੈਂਪ ਅੱਜ

    Free Medical Camp
    Free Medical Camp: ਚੌਥੇ ਦਿਨ ਇਸਤਰੀ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ, Cardiology (ਦਿਲ ਦੇ ਰੋਗਾਂ) ਜਾਂਚ ਸਬੰਧੀ ਕੈਂਪ ਅੱਜ

    Free Medical Camp: ਮੈਡੀਕਲ ਜਾਂਚ ਕੈਂਪ ਨੂੰ ਮਿਲਿਆ ਭਰਵਾਂ ਹੁੰਗਾਰਾ

    • ਨਿਯਮਤ ਸਿਹਤ ਜਾਂਚ, ਸੰਤੁਲਿਤ ਖੁਰਾਕ ਅਤੇ ਸਫਾਈ ਸਬੰਧੀ ਵੀ ਕੀਤਾ ਜਾਗਰੂਕਤਾ | Cardiology

    Free Medical Camp: ਸਰਸਾ (ਸੱਚ ਕਹੂੰ/ਸੁਨੀਲ ਵਰਮਾ)। ਸੱਚੇ ਰੂੁਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਲਾਏ ਜਾ ਰਹੇ ਵਿਸ਼ਾਲ ਸਿਹਤ ਜਾਂਚ ਕੈਂਪ ਵੀਰਵਾਰ ਨੂੰ ਚੌਥੇ ਦਿਨ ਵੀ ਜਾਰੀ ਰਿਹਾ। ਸੇਵਾ ਦੇ ਇਸ ਮਹਾਂਕੁੰਭ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਇਸਤਰੀ ਰੋਗ ਜਾਂਚ ਕੈਂਪ ਲਾਇਆ ਗਿਆ, ਜਿੱਥੇ ਇਸਤਰੀ ਰੋਗਾਂ ਮਾਹਿਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ।

    Read Also : ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਡੇਰਾ ਸ਼ਰਧਾਲੂ ਪਰਿਵਾਰ ਨੇ ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ

    ਇਸ ਦੌਰਾਨ ਔਰਤਾਂ ਦੀ ਵੱਖ-ਵੱਖ ਇਸਤਰੀ ਰੋਗਾਂ ਨਾਲ ਸਬੰਧਿਤ ਸਮੱਸਿਆਵਾਂ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੀਆਂ ਸਿਹਤ ਸਮੱਸਿਆਵਾਂ ਦੇ ਅਧਾਰ ’ਤੇ ਢੁਕਵੀਂ ਸਲਾਹ ਦਿੱਤੀ। ਕੈਂਪ ’ਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਪਹੁੰਚ ਕੇ ਇਸ ਮੁਫਤ ਡਾਕਟਰੀ ਸਹੂਲਤ ਦਾ ਲਾਭ ਉਠਾਇਆ।

    Free Medical Camp | Cardiology

    ਕੈਂਪ ਵਿੱਚ ਦਿੱਲੀ ਤੋਂ ਡਾ. ਅਨੁਰਾਧਾ ਸ਼ਰਮਾ, ਡਾ. ਸੋਨਮ ਨੈਨ ਅਤੇ ਡਾ. ਬਿੰਦੂ, ਸਰਸਾ ਤੋਂ ਡਾ. ਦਿਵਿਆ, ਸ਼੍ਰੀਗੰਗਾਨਗਰ ਤੋਂ ਡਾ. ਰੀਤਾ ਬੇਦੀ, ਸਰਹਿੰਦ ਤੋਂ ਡਾ. ਸੋਨੀਆ ਚੋਪੜਾ ਅਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਤੋਂ ਇਸਤਰੀ ਰੋਗ ਮਾਹਿਰ ਡਾ. ਮੰਨੂ ਸਿੰਗਲਾ ਨੇ ਸੇਵਾਵਾਂ ਦਿੱਤੀਆਂ ਡਾਕਟਰਾਂ ਨੇ ਔਰਤਾਂ ਨੂੰ ਨਿਯਮਤ ਸਿਹਤ ਜਾਂਚ, ਸੰਤੁਲਿਤ ਖੁਰਾਕ, ਸਫਾਈ ਅਤੇ ਇਲਾਜ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ।

    ਡਾਕਟਰਾਂ ਨੇ ਕਿਹਾ ਕਿ ਅੱਜ ਦੀ ਰੁਝੇਵਿਆਂ ਭਰੀ ਜੀਵਨ ਸ਼ੈਲੀ ਵਿੱਚ, ਔਰਤਾਂ ਅਕਸਰ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰਦੀਆਂ ਹਨ, ਜਿਸ ਕਾਰਨ ਛੋਟੀਆਂ-ਮੋਟੀਆਂ ਸਮੱਸਿਆਵਾਂ ਵੀ ਗੰਭੀਰ ਹੋ ਜਾਂਦੀਆਂ ਹਨ। ਅਜਿਹੇ ਕੈਂਪ ਔਰਤਾਂ ਨੂੰ ਸਮੇਂ ਸਿਰ ਜਾਂਚ ਅਤੇ ਸਹੀ ਮਾਰਗਦਰਸ਼ਨ ਦੇਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਡੇਰਾ ਸੱਚਾ ਸੌਦਾ ਵੱਲੋਂ ਲਾਏ ਇਸ ਵਿਸ਼ਾਲ ਸਿਹਤ ਜਾਂਚ ਕੈਂਪ ਦੀ ਚਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।

    ਕੈਂਪ ਦਾ ਅਗਲਾ ਪ੍ਰੋਗਰਾਮ ਇਸ ਤਰ੍ਹਾਂ ਹੈ: | Cardiology

    • 16 ਜਨਵਰੀ (ਸ਼ੁੱਕਰਵਾਰ): ਕਾਰਡੀਓਲੋਜੀ (ਦਿਲ ਦੇ ਰੋਗ) ਜਾਂਚ
    • 17 ਜਨਵਰੀ (ਸ਼ਨਿੱਚਰਵਾਰ): ਗਠੀਆ (ਜੋੜਾਂ ਦਾ ਦਰਦ) ਦੇ ਰੋਗਾਂ ਦੀ ਜਾਂਚ
    • 18 ਜਨਵਰੀ (ਐਤਵਾਰ): ਅੱਖਾਂ, ਚਮੜੀ ਅਤੇ ਨਿਊਰੋਲੋਜੀ (ਦਿਮਾਗ ਅਤੇ ਨਸਾਂ) ਦੇ ਰੋਗਾਂ ਦੀ ਜਾਂਚ