ਔਰਤਾਂ ਨੇ ਕੀਤਾ ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਦਾ ਧੰਨਵਾਦ
(ਸੱਚ ਕਹੂੰ ਨਿਊਜ਼)
ਕੁਰੂਕਸ਼ੇਤਰ। ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਪੇ੍ਰਨਾਵਾਂ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਲੋੜਵੰਦਾ ਦੀ ਮੱਦਦ ਲਈ ਲਗਾਤਾਰ ਲੱਗੇ ਹੋਏ ਹਨ। ਡੇੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਲਈ 139 ਕਾਰਜ਼ ਕੀਤੇ ਜਾ ਰਹੇ ਹਨ। ਇਸ ਤਹਿਤ ਲੋੜਵੰਦ ਗਰਭਵਤੀ ਔਰਤਾਂ ਨੂੰ ਪੋਸ਼ਟਿਕ ਭੋਜਨ ਦਿੱਤਾ ਜਾਣਾ ਹੈ। ਇਸੇ ਕੜੀ ’ਚ ਬਲਾਕ ਪਿਪਲੀ ਦੇ ਸੇਵਾਦਾਰਾਂ ਵੱਲੋਂ ਪਿੰਡ ਖੇੜੀ ਮਾਰਕੰਡਾ ’ਚ ਇੱਕ ਲੋੜਵੰਦ ਗਰਭਵਤੀ ਔਤਰ ਨੂੰ ਪੋਸ਼ਟਿਕ ਭੋਜਨ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ। ਸੇਵਾਦਾਰ ਹਰ ਰੋਜ਼ ਰਚਨਾ ਨੂੰ ਪੋਸ਼ਟਿਕ ਭੋਜਨ ਦੇਣਗੇ ਅਤੇ ਸੇਵਾਦਾਰ ਭੈਣਾਂ ਇਸ ਦੀ ਸੰਭਾਲ ਵੀ ਕਰਨਗੀਆਂ।
ਬਲਾਕ ਭੰਗੀਦਾਸ ਰਾਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਚਨਾ ਦਾ ਪਤੀ ਅਨਿਲ ਕਾਲੇ ਪੀਲੀਏ ਦਾ ਮਰੀਜ਼ ਹੈ ਅਤੇ ਦਿਹਾੜੀ ਕਰਕੇ ਪਰਿਵਾਰ ਦਾ ਖਰਚਾ ਚਲਾ ਰਿਹਾ ਹੈ। ਇਸ ਲਈ ਪਰਿਵਾਰ ਲਈ ਉਸ ਨੂੰ ਪੋਸ਼ਟਿਕ ਭੋਜਨ ਦੇਣਾ ਸੰਭਵ ਨਹੀਂ ਸੀ। ਜਦੋਂ ਸੇਵਾਦਾਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਔਰਤ ਨੂੰ ਪੋਸ਼ਟਿਕ ਭੋਜਨ ਦੇਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਗਰਭਵਤੀ ਰਚਨਾ ਨੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਜੀ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਸੇਵਾਦਾਰ ਉਸ ਦਾ ਸਹਾਰਾ ਬਣੇ ਹਨ। ਇਸ ਮੌਕੇ ਜਨਕਰਾਜ਼ ਅਤੇ ਰਾਜੀਵ ਤੋਂ ਇਲਾਵਾ ਸੇਵਾਦਾਰ ਭੈਣਾਂ ਹੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ