Flood Relief Team: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸੱਦੇ ’ਤੇ ਰਾਹਤ ਸਮੱਗਰੀ ਦੀ ਪਹਿਲੀ ਖੇਪ ਰਵਾਨਾ

Flood Relief Team: ਏਡੀਸੀ ਮੋਗਾ ਮੈਡਮ ਚਾਰੂਮਿਤਾ ਵੱਲੋਂ ਹਰੀ ਝੰਡੀ ਦਿਖਾ ਕੇ ਰਾਹਤ ਸਮੱਗਰੀ ਦੀਆਂ ਭਰੀਆਂ ਟਰਾਲੀਆਂ ਨੂੰ ਕੀਤਾ ਰਵਾਨਾ

Flood Relief Team: ਮੋਗਾ (ਵਿੱਕੀ/ਦੁਰਗਾ/ਜਗਦੀਪ)। ਪੰਜਾਬ ਵਿੱਚ ਹੜ੍ਹਾਂ ਨਾਲ ਹੋ ਰਹੀ ਤਬਾਹੀ ਨੂੰ ਧਿਆਨ ’ਚ ਰੱਖਦਿਆਂ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਬੀਤੇ ਦਿਨੀਂ ਆਪਣੀ ਸੰਗਤ ਨੂੰ ਹੜ੍ਹ ਪੀੜ੍ਹਤਾਂ ਦੀ ਮਦਦ ਦੇ ਦਿੱਤੇ ਹੋਕੇ ਤੋਂ ਬਾਅਦ ਅੱਜ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਵੱਲੋਂ ਰਾਹਤ ਸਮੱਗਰੀ ਦੀ ਪਹਿਲੀ ਖੇਪ ਰਵਾਨਾ ਕਰ ਦਿੱਤੀ ਹੈ।

ਜਿਸ ਵਿੱਚ ਲਗਭਗ 50 ਟਰਾਲੀਆਂ ‘ਚ ਰਾਹਤ ਸਮੱਗਰੀ ਅਤੇ 150 ਡੇਰਾ ਪ੍ਰੇਮੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ, ਮੋਗਾ ਤੋਂ ਰਵਾਨਾ ਹੋਏ, ਜਿਹਨਾਂ ਨੂੰ ਏਡੀਸੀ ਮੈਡਮ ਚਾਰੂਮਿਤਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਬੋਲਦਿਆ ਏਡੀਸੀ ਮੈਡਮ ਚਾਰੂਮਿਤਾ ਨੇ ਕਿਹਾ ਕਿ ਪੰਜਾਬ ਹੜ੍ਹ ਦੀ ਆਫਤ ਕਾਰਨ ਬਹੁਤ ਔਖੀ ਘੜੀ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਦੂਜੇ ਦੀ ਮੱਦਦ ਕਰਨ ਦੀ ਜ਼ਰੂਰਤ ਹੈ। Flood Relief Team

Flood Relief Team

ਉਨ੍ਹਾਂ ਅੱਜ ਡੇਰਾ ਸੱਚਾ ਸੌਦਾ ਵੱਲੋਂ ਭੇਜੀ ਰਾਹਤ ਸਮੱਗਰੀ ਦੀ ਪਹਿਲੀ ਖੇਪ ਲਈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਉਹਨਾਂ ਦੇ ਸ਼ਰਧਾਲੂਆਂ ਦਾ ਇਸ ਰਾਹਤ ਕਾਰਜ ਲਈ ਧੰਨਵਾਦ ਕੀਤਾ, ਉਹਨਾਂ ਕਿਹਾ ਕਿ ਡੇਰੇ ਵੱਲੋਂ ਤਿਆਰ ਕੀਤੀ ਗਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਜੋ ਅੱਜ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਸਮੱਗਰੀ ਲੈ ਕੇ ਗਈ ਹੈ ਉਹ ਘਰ-ਘਰ ਤੱਕ ਜਾ ਕੇ ਇਹ ਰਾਹਤ ਸਮੱਗਰੀ ਵੰਡਣਗੇ, ਜਿਸ ਦੀ ਅੱਜ ਬਹੁਤ ਜ਼ਰੂਰਤ ਹੈ । ਉਹਨਾਂ ਕਿਹਾ ਕਿ ਅੱਜ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਰਾਹਤ ਸਮੱਗਰੀ ਦੀ ਪਹਿਲੀ ਖੇਪ ਲੈ ਕੇ ਚੱਲੇ ਹਨ, ਅੱਗੇ ਹੋਰ ਰਾਹਤ ਸਮੱਗਰੀ ਵੀ ਇਹਨਾਂ ਵੱਲੋਂ ਭੇਜੀ ਜਾਣੀ ਹੈ, ਜਿਸ ਲਈ ਉਹ ਇਹਨਾਂ ਦੀ ਧੰਨਵਾਦੀ ਹੈ।

Flood Relief Team

Flood Relief Team

ਇਸ ਮੌਕੇ ਸੱਚੇ ਨਮਰ ਸੇਵਦਾਰ ਛਿੰਦਰਪਾਲ ਇੰਸਾਂ ਅਤੇ ਗੁਰਦੇਵ ਇੰਸਾਂ ਨੇ ਏਡੀਸੀ ਮੈਡਮ ਚਾਰੂਮਿਤਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਅੱਜ ਪਹਿਲੀ ਖੇਪ ਦੀ ਰਾਹਤ ਸਮੱਗਰੀ ਵਿੱਚ 50 ਟਰਾਲੀਆਂ ਰਵਾਨਾ ਕੀਤੀਆਂ ਗਈਆਂ, ਜਿਸ ਵਿੱਚ 1000 ਬੈਗ ਰਾਸ਼ਨ, ਹਰਾ ਚਾਰਾ, ਅਚਾਰ, ਤੂੜੀ, 400 ਤਰਪਾਲਾਂ, 200 ਪੀਸ ਕਛੂਆ ਸ਼ਾਪ, ਦਵਾਈਆਂ, 2 ਪਾਣੀ ਦੀਆਂ ਟੈਕੀਆਂ ਭੇਜੀਆਂ ਗਈਆਂ ਹਨ ਅਤੇ ਅਸੀਂ ਜਿਲ੍ਹਾ ਅੰਮ੍ਰਿਤਸਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਰਾਹਤ ਸਮੱਗਰੀ ਹੜ੍ਹ ਪੀੜ੍ਹਤਾਂ ਦੇ ਘਰ-ਘਰ, ਜਿਹਨਾਂ ਤੱਕ ਅਜੇ ਤੱਕ ਕੋਈ ਸਮੱਗਰੀ ਨਹੀਂ ਪਹੁੰਚੀ ਉੱਥੇ ਤੱਕ ਪਹੁੰਚਾਈ ਜਾਵੇਗੀ।

Read Also : ਵੇਖ ਲਵੋ ਘੱਗਰ ’ਚ ਪਾਣੀ ਦਾ ਵਹਾਅ, ਅਗਲੇ 48 ਘੰਟੇ ਬਹੁਤ ਭਾਰੀ, Ghaggar ਤੋਂ LIVE

ਇਸ ਮੌਕੇ ਸੱਚੇ ਨਮਰ ਸੇਵਦਾਰ ਸੇਵਕ ਸਿੰਘ ਇੰਸਾਂ ਗੋਨੇਆਣਾ, ਗੁਰਜੀਤ ਸਿੰਘ ਇੰਸਾਂ , ਰਾਮ ਲਾਲ ਇੰਸਾਂ , ਰਣਵਿੰਦਰ ਸਿੰਘ ਇੰਸਾਂ, ਜਗਜੀਤ ਸਿੰਘ ਰੰਧਾਵਾ ਇੰਸਾਂ, ਰਾਕੇਸ਼ ਕੁਮਾਰ ਇੰਸਾਂ ਆਦਿ ਤੋਂ ਇਲਾਵਾ ਸੈਂਕੜੇ ਡੇਰਾ ਪ੍ਰੇਮੀ ਹਾਜ਼ਰ ਸਨ।