ਪੂਜਨੀਕ ਗੁਰੂ ਜੀ ਦੀ ਆਮਦ ਤੇ ਸਾਧ ਸੰਗਤ ’ਚ ਭਾਰੀ ਉਤਸ਼ਾਹ, ਗਿੱਧੇ ਭੰਗੜੇ ਪਾ ਕੇ ਵੰਡੇ ਲੱਡੂ

5000 ਦੀਵਿਆਂ ਨਾਲ ਕੀਤੀ ਦੀਪਮਾਲਾ

ਤਪਾ (ਸੁਰਿੰਦਰ ਮਿੱਤਲ਼)| ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ¿; ਆਮਦ ’ਤੇ ਸਾਧ ਸੰਗਤ ਦੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ। ਇਸ ਪੂਰੇ ਦੇਸ਼ ’ਚ ਹੀ ਨਹੀਂ ਵਿਦੇਸ਼ਾਂ ਦੀ ਸਾਧ ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਸੰਗਤ ਅਪਣੇ ਅਪਣੇ ਤਰੀਕੇ ਨਾਲ ਇਸ ਖੁਸ਼ੀ ਨੂੰ ਸਾਂਝਾ ਕਰ ਰਹੀ ਹੈ। ਬਲਾਕ ਤਪਾ ਭਦੌੜ ਦੀ ਸਾਧ ਸੰਗਤ ਨੇ ਵੀ ਬੀਤੀ ਸ਼ਾਮ ਬਲਾਕ ਦੇ ਪਿੰਡ ਢਿੱਲਵਾਂ ਸਥਿਤ ਨਾਮ ਚਰਚਾ ਘਰ ਵਿਖੇ ਰਵਾਇਤੀ ਪਹਿਰਾਵੇ ਪਹਿਣਕੇ ਜਾਗੋ ਕੱਢੀ, 5000 ਹਜਾਰ ਦੀਵੇ ਜਗਾ ਕੇ , ਜਗ੍ਹਾ ਜਗ੍ਹਾ ਰੰਗੋਲੀ ਸਜਾ ਕੇ, ਆਤਿਸ਼ਬਾਜ਼ੀ ਕੀਤੀ ਅਤੇ ਪੂਜਨੀਕ ਗੁਰੂ ਜੀ ਦੇ ਗਾਏ ਹੋਏ ਭਜਨਾਂ ’ਤੇ ਗਿੱਧਾ, ਭੰਗੜਾ ਪਾਇਆ ਗਿਆ।

ਉਪਰੰਤ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਨਾਮ ਚਰਚਾ ਘਰ ਵਿਖੇ ਪਿਛਲੇ ਦੋ ਦਿਨਾਂ ਤੋਂ ਸੇਵਾਦਾਰ ਭੈਣਾਂ ਅਤੇ ਭਾਈਆਂ ਵੱਲੋਂ ਇਸ ਜਸ਼ਨ ਨੂੰ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਐਮਐਸਜੀ ਇੰਸਾਂ ਵਾਲੀ ਬਣਾਈ ਰੰਗੋਲੀ ਅਤੇ ਉਸ ਉੱਪਰ ਸੰਗਤ ਵਲੋਂ ਜਗਾਏ ਹਜਾਰਾਂ ਦੀਵੇ ਦਿਲਕਸ਼ ਨਜ਼ਾਰਾ ਪੇਸ਼ ਕਰ ਰਹੇ ਸਨ। ਬਲਾਕ ਭੰਗੀਦਾਸ ਅਸ਼ੋਕ ਇੰਸਾਂ ਨੇ ਇਸ ਮੌਕੇ ਪੂਜਨੀਕ ਗੁਰੂ ਜੀ ਵੱਲੋਂ ਲਾਈਵ ਹੋ ਕੇ ਦਿੱਤਾ ਗਿਆ ਸੰਦੇਸ਼ ਸਾਧ ਸੰਗਤ ਨੂੰ ਸੁਣਾਇਆ। ਸਾਧ ਸੰਗਤ ਨੇ ਕਿਸੇ ਦੇ ਵੀ ਬਹਿਕਾਵੇ ’ਚ ਨਾ ਆ ਕੇ ਏਕਤਾ ਨਾਲ ਚੱਲਣ ਦਾ ਪ੍ਰਣ ਦੁਹਰਾਇਆ।

ਇਸ ਮੌਕੇ ਹਜਾਰਾਂ ਦੀ ਗਿਣਤੀ ’ਚ ਪਹੁੰਚੇ ਡੇਰਾ ਸ਼ਰਧਾਲੂਆਂ ਦਾ ਜੋਸ਼ ਦੇਖਣ ਲਾਇਕ ਸੀ। ਇਸ ਮੌਕੇ 15 ਸੁਖਵਿੰਦਰ ਸਿੰਘ ਇੰਸਾਂ, ਜਗਤਾਰ ਸਿੰਘ ਇੰਸਾਂ, ਭੋਲਾ ਸਿੰਘ ਇੰਸਾਂ, ਜਗਦੀਸ਼ ਸਿੰਘ ਇੰਸਾਂ, ਸੁਰਜੀਤ ਸਿੰਘ ਇੰਸਾਂ ਭੰਗੀਦਾਸ ਰਾਜਵਿੰਦਰ ਇੰਸਾਂ, ਬਿਹਾਰਾ ਸਿੰਘ ਇੰਸਾਂ ਰਾਮ ਦਾਸ ਇੰਸਾਂ ਹਰਦੇਵ ਇੰਸਾਂ ਜਗਸੀਰ ਇੰਸਾਂ, ਡੈਨੀ ਇੰਸਾਂ, ਡਾਕਟਰ ਸੰਜੀਵ ਇੰਸਾਂ, ਵਿਸ਼ਪ ਇੰਸਾਂ, ਲੱਕੀ ਵਰਮਾ ਇੰਸਾਂ, ਰਮਿਤ ਇੰਸਾਂ, ਸੁਜਾਨ ਭੈਣ¿; ਅੰਜੁ ਇੰਸਾਂ, ਸਤਿਆ ਦੇਵੀ ਇੰਸਾਂ, ਆਈ ਟੀ ਵਿੰਗ ਦੀ ਮਨੀਸ਼ਾ ਮਿੱਤਲ਼ ਇੰਸਾਂ, ਵੰਦਨਾ ਇੰਸਾਂ, ਅਨੀਤਾ ਇੰਸਾਂ, ਪਰੀ ਇੰਸਾਂ, ਕਿਰਨ ਇੰਸਾਂ, ਮਨਜੀਤ ਇੰਸਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਨੇ ਖੁਸ਼ੀ ਮਨਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here