ਐਤਵਾਰ ਨੂੰ ਡੇਰਾ ਸ਼ਰਧਾਲੂਆਂ ਦਾ ਇੱਕ ਅਨੋਖਾ ਤੇ ਅਦਭੁੱਤ ਕਾਰਜ ਦੇਖਣ ਨੂੰ ਮਿਲਿਆ
ਜਾਜਪੁਰ (ਉੜੀਸਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਰਹਿਨੁਮਾਈ ਹੇਠ ਉਹਨਾਂ ਦੇ ਸੇਵਕ 147 ਮਾਨਵਤਾ ਭਲਾਈ ਦੇ ਕਾਰਜ” ਕਰ ਰਹੇ ਹਨ, ਉਹਨਾਂ ਵਿੱਚੋਂ ਇੱਕ ਹੈ ‘‘ਜਨਨੀ ਸਤਕਾਰ”’’ ਉਸੇ ਕਾਰਜ ਦੇ ਤਹਿਤ ‘‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ’’ ਦੇ ਸੇਵਾਦਾਰਾਂ ਨੇ ਜਾਜਪੁਰ ਰੋਡ ਰੇਲਵੇ ਸਟੇਸ਼ਨ ਕੋਲ ਝੁੱਗੀ ਝੋਪੜੀ ’ਚ ਰਹਿ ਰਹੀ ਬੇਹੱਦ ਜਰੂਰਤਮੰਦ 4 ਗਰਭਵਤੀ ਮਹਿਲਾਵਾਂ ਨੂੰ ਪੋਸ਼ਟਿਕ ਆਹਾਰ ਦਿੱਤਾ ਗਿਆ। ਜਿਸ ਵਿੱਚ ਗਾਂ ਦਾ ਸ਼ੁੱਧ ਦੇਸੀ ਘਿਓ, ਸੋਇਆਬੀਨ, ਛੋਲਿਆਂ ਦੀ ਦਾਲ, ਤਰ ਦੀ ਦਾਲ, ਚਾਵਲ, ਸੇਬ, ਕੇਲੇ ਆਦਿ ਸੀ। ਸੇਵਾਦਾਰਾਂ ਨੇ ਦੱਸਿਆ ਕਿ ਇਹ ਪੋਸਟਿਕ ਡਾਈਟ ਰਾਸ਼ਨ ਉਨ੍ਹਾਂ ਨੂੰ ਹਰ ਮਹੀਨੇ ਦਿੱਤਾ ਜਾਵੇਗਾ। ਬਹੁਤ ਹੀ ਗਰੀਬ ਅਤੇ ਲੋੜਵੰਦ ਔਰਤਾਂ ਨੇ ਇਹ ਭੋਜਨ ਪ੍ਰਾਪਤ ਕਰਨ ਤੋਂ ਬਾਅਦ ‘‘ਸੰਤ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ’’ ਦਾ ਧੰਨਵਾਦ ਕੀਤਾ!
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ