ਗ੍ਰਾਂਟ ਮਿਲਣ ’ਤੇ ਮਿਮਿਟ ਮਲੋਟ ਨੇ ਕੀਤਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਧੰਨਵਾਦ

 ਸੰਸਥਾ ਦੇ ਡਾਇਰੈਕਟਰ, ਸਮੂਹ ਫੈਕਲਟੀ, ਸਟਾਫ ਅਤੇ ਵਰਕਰਾਂ ਨੇ ਕੀਤਾ ਧੰਨਵਾਦ

(ਮਨੋਜ) ਮਲੋਟ। ਕੈਬਨਿਟ ਮੰਤਰੀ ਪੰਜਾਬ ਅਤੇ ਹਲਕ ਮਲੋਟ ਦੇ ਵਿਧਾਇਕ ਡਾ. ਬਲਜੀਤ ਕੌਰ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ (Mimit Malout) ਲਈ ਸਲਾਨਾ ਗ੍ਰਾਂਟ 5 ਕਰੋੜ ਤੋੋਂ ਵਧਾ ਕੇ 10 ਕਰੋੜ ਰੁਪਏ ਮਨਜ਼ੂਰ ਕੀਤੀ ਗਈ ਸੀ।

ਇਹ ਵੀ ਪੜ੍ਹੋ : ਚਾਰ ਦੋਸਤਾਂ ਨੇ 230 ਸਪੀਡ ’ਤੇ ਗੱਡੀ ਭਜਾ ਕੇ ਠੋਕੀ ਕੰਟੇਨਰ ’ਚ, ਮੌਕੇ ’ਤੇ ਚਾਰਾਂ ਦੀ ਮੌਤ

ਇਸ ਬਾਰੇ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗ੍ਰਾਂਟ ਵਿੱਚੋਂ ਪਹਿਲੀ ਕਿਸ਼ਤ 4.50 ਕਰੋੜ ਰੁਪਏ ਸੰਸਥਾ ਨੂੰ ਪ੍ਰਾਪਤ ਹੋ ਗਈ ਹੈ ਅਤੇ ਸੰਸਥਾ ਦੇ ਸਮੂਹ ਫੈਕਲਟੀ, ਸਟਾਫ਼ ਅਤੇ ਵਰਕਰਾਂ ਨੂੰ ਪਿਛਲੀਆਂ ਸਾਰੀਆਂ ਤਨਖਾਹਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ, ਸਮੂਹ ਫੈਕਲਟੀ, ਸਟਾਫ਼ ਅਤੇ ਵਰਕਰਾਂ ਨੇ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ, ਪੰਜਾਬ-ਕਮ-ਚੇਅਰਮੈਨ ਬੋਰਡ ਆਫ ਗਵਰਨਰਜ਼, ਮਿਮਿਟ ਮਲੋਟ, ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਅਤੇ ਹਲਕੇ ਦੇ ਐਮ. ਐਲ.ਏ. ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ। (Mimit Malout) ਗ੍ਰਾਂਟ ਜਾਰੀ ਹੋਣ ਤੇ ਸੰਸਥਾ ਦੇ ਸਮੂਹ ਫੈਕਲਟੀ, ਸਟਾਫ਼ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਇਸ ਮੌਕੇ ਮਿਮਿਟ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਨੇ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ