ਠੀਕ ਹੋਣ ਵਾਲਿਆਂ ਦੀ ਰਫ਼ਤਾਰ ਵੀ ਘਟੀ, ਠੀਕ ਹੋਏ 979
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਦੇ ਕਹਿਰ ਨਾਲ 26 ਜਣਿਆਂ ਦੀ ਮੌਤ ਹੋ ਗਈ ਹੈ। ਹਾਲਾਂਕਿ ਬੀਤੇ ਦਿਨਾਂ ਤੋਂ ਲਗਾਤਾਰ ਮੌਤਾਂ ਹੋਣ ਦੀ ਗਿਣਤੀ ਵਿੱਚ ਕਟੌਤੀ ਹੁੰਦੀ ਨਜ਼ਰ ਆ ਰਹੀ ਹੈ ਪਰ ਫਿਰ ਵੀ ਗੁਆਢੀਂ ਸੂਬਿਆਂ ਨਾਲੋਂ ਜਿਆਦਾ ਹੁਣ ਵੀ ਮੌਤਾਂ ਪੰਜਾਬ ਵਿੱਚ ਹੀ ਹੋ ਰਹੀਆਂ ਹਨ। ਇਸ ਨਾਲ ਹੀ 507 ਨਵੇਂ ਮਰੀਜ ਅੱਜ ਪੰਜਾਬ ਵਿੱਚ ਆਏ ਹਨ। ਜਦੋਂ ਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 979 ਦੱਸੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਘੱਟ ਹੁੰਦੀ ਨਜ਼ਰ ਆ ਰਹੀ ਹੈ।
ਸ਼ੁੱਕਰਵਾਰ ਨੂੰ ਹੋਈਆਂ 26 ਮੌਤਾਂ ਵਿੱਚ ਅੰਮ੍ਰਿਤਸਰ ਤੋਂ 6, ਬਠਿੰਡਾ ਤੋਂ 1, ਫਿਰੋਜਪੁਰ ਤੋਂ 2, ਗੁਰਦਾਸਪੁਰ ਤੋਂ 1, ਹੁਸ਼ਿਆਰਪੁਰ ਤੋਂ 2, ਜਲੰਧਰ ਤੋਂ 3, ਲੁਧਿਆਣਾ ਤੋਂ 5, ਮੁਹਾਲੀ ਤੋਂ 1, ਪਠਾਨਕੋਟ ਤੋਂ 1, ਰੋਪੜ ਤੋਂ 2 ਅਤੇ ਤਰਨਤਾਰਨ ਤੋਂ 2 ਸ਼ਾਮਲ ਹਨ। ਇਸ ਨਾਲ ਹੀ ਨਵੇਂ ਆਏ 507 ਮਰੀਜਾਂ ਵਿੱਚ ਲੁਧਿਆਣਾ ਤੋਂ 68, ਜਲੰਧਰ ਤੋਂ 54, ਪਟਿਆਲਾ ਤੋਂ 60, ਮੁਹਾਲੀ ਤੋਂ 42, ਅੰਮ੍ਰਿਤਸਰ ਤੋਂ 40, ਗੁਰਦਾਸਪੁਰ ਤੋਂ 25, ਬਠਿੰਡਾ ਤੋਂ 43, ਹੁਸ਼ਿਆਰਪੁਰ ਤੋਂ 23, ਫਿਰੋਜਪੁਰ ਤੋਂ 18, ਪਠਾਨਕੋਟ ਤੋਂ 37, ਸੰਗਰੂਰ ਤੋਂ 11, ਕਪੂਰਥਲਾ ਤੋਂ 11, ਫਰੀਦਕੋਟ ਤੋਂ 10, ਮੁਕਤਸਰ ਤੋਂ 15, ਫਾਜਿਲਕਾ ਤੋਂ 7, ਮੋਗਾ ਤੋਂ 8, ਰੋਪੜ ਤੋਂ 2, ਫਤਿਹਗੜ ਸਾਹਿਬ ਤੋਂ 8, ਬਰਨਾਲਾ ਤੋਂ 5, ਤਰਨਤਾਰਨ ਤੋਂ 5, ਐਸਬੀਐਸ ਨਗਰ ਤੋਂ 8 ਅਤੇ ਮਾਨਸਾ ਤੋਂ 7 ਸ਼ਾਮਲ ਹਨ।
ਪਿਛਲੇ 24 ਘੰਟਿਆਂ ਵਿੱਚ ਠੀਕ ਹੋਣ ਵਾਲੇ 979 ਮਰੀਜਾਂ ਵਿੱਚ ਲੁਧਿਆਣਾ ਤੋਂ 103, ਜਲੰਧਰ ਤੋਂ 88, ਪਟਿਆਲਾ ਤੋਂ 40, ਮੁਹਾਲੀ ਤੋਂ 123, ਅੰਮ੍ਰਿਤਸਰ ਤੋਂ 119, ਗੁਰਦਾਸਪੁਰ ਤੋਂ 52, ਬਠਿੰਡਾ ਤੋਂ 103, ਹੁਸ਼ਿਆਰਪੁਰ ਤੋਂ 110, ਪਠਾਨਕੋਟ ਤੋਂ 21, ਸੰਗਰੂਰ ਤੋਂ 14, ਕਪੂਰਥਲਾ ਤੋਂ 38, ਫਰੀਦਕੋਟ ਤੋਂ 20, ਮੁਕਤਸਰ ਤੋਂ 22, ਫਾਜਿਲਕਾ ਤੋਂ 28, ਮੋਗਾ ਤੋਂ 23, ਰੋਪੜ ਤੋਂ 34, ਫਤਿਹਗੜ ਸਾਹਿਬ ਤੋਂ 6, ਬਰਨਾਲਾ ਤੋਂ 7, ਤਰਨਤਾਰਨ ਤੋਂ 2, ਐਸਬੀਐਸ ਨਗਰ ਤੋਂ 9 ਅਤੇ ਮਾਨਸਾ ਤੋਂ 17 ਸ਼ਾਮਲ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 126737 ਹੋ ਗਈ ਹੈ, ਜਿਸ ਵਿੱਚੋਂ 116165 ਠੀਕ ਹੋ ਗਏ ਹਨ ਅਤੇ 3980 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 6592 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਅਤੇ ਖ਼ੁਦ ਦੇ ਘਰਾਂ ਵਿੱਚ ਚਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.