2 ਦਿਨਾਂ ਬਾਅਦ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਲਿਖਿਆ, ਜਿੰਦਗੀ ਦੇ ਨਵੇਂ ਅਧਿਆਏ ਦੀ ਸ਼ੁਰੂਆਤ | Neeraj Chopra Marriage
Neeraj Chopra Wedding: ਸਪੋਰਟਸ ਡੈਸਕ। ਹਰਿਆਣਾ ਦੇ ਪਾਣੀਪਤ ’ਚ ਰਹਿਣ ਵਾਲੇ ਗੋਲਡਨ ਬੁਆਏ ਓਲੰਪੀਅਨ ਨੀਰਜ ਚੋਪੜਾ ਨੇ ਸੋਨੀਪਤ ਦੀ ਟੈਨਿਸ ਖਿਡਾਰਨ ਹਿਮਾਨੀ ਮੋਰ ਨਾਲ ਵਿਆਹ ਕਰ ਲਿਆ ਹੈ। ਨੀਰਜ ਨੇ ਐਤਵਾਰ ਰਾਤ ਨੂੰ ਸੋਸ਼ਲ ਮੀਡੀਆ ਰਾਹੀਂ ਵਿਆਹ ਬਾਰੇ ਜਾਣਕਾਰੀ ਦਿੱਤੀ। ਨੀਰਜ ਨੇ ਵਿਆਹ ’ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਇੱਕ ਸ਼ਰਤ ਰੱਖੀ ਗਈ ਸੀ ਕਿ ਕੋਈ ਵੀ ਫੋਟੋ ਜਾਂ ਵੀਡੀਓ ਕਿਤੇ ਵੀ ਜਾਰੀ ਨਹੀਂ ਕਰੇਗਾ। ਵਿਆਹ ਦੀਆਂ ਰਸਮਾਂ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਇੱਕ ਰਿਜ਼ੋਰਟ ’ਚ ਹੋਈਆਂ। ਵਿਆਹ ਤੋਂ ਬਾਅਦ ਨੀਰਜ ਆਪਣੀ ਪਤਨੀ ਹਿਮਾਨੀ ਨਾਲ ਸੋਨੀਪਤ ਚਲੇ ਗਏ ਤੇ ਉੱਥੋਂ ਦੋਵੇਂ ਅਮਰੀਕਾ ਚਲੇ ਗਏ।
ਨੀਰਜ ਦੇ ਚਾਚਾ ਸੁਰੇਂਦਰ ਚੋਪੜਾ ਨੇ ਕਿਹਾ ਕਿ ਵਿਆਹ ’ਚ ਸਿਰਫ਼ ਮੁੰਡੇ ਤੇ ਕੁੜੀ ਦੇ ਪਰਿਵਾਰਾਂ ਦੇ ਮੈਂਬਰ ਹੀ ਸ਼ਾਮਲ ਹੋਏ ਸਨ। ਪਿੰਡ ’ਚ ਜਾਂ ਰਿਸ਼ਤੇਦਾਰਾਂ ’ਚੋਂ ਕਿਸੇ ਨੂੰ ਵੀ ਵਿਆਹ ਬਾਰੇ ਨਹੀਂ ਦੱਸਿਆ ਗਿਆ। ਦੋਵਾਂ ਦਾ ਵਿਆਹ 16 ਜਨਵਰੀ ਨੂੰ ਹੋਇਆ। ਨੀਰਜ ਦੀ ਲਾੜੀ ਹਿਮਾਨੀ ਮੋਰ ਦੀ ਮਾਂ ਮੀਨਾ ਮੋਰ ਨੇ ਕਿਹਾ ਕਿ ਵਿਆਹ ’ਚ ਸਿਰਫ਼ ਪਰਿਵਾਰਕ ਮੈਂਬਰਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ। ਦੋਵੇਂ ਪਰਿਵਾਰ ਇੱਕ-ਦੂਜੇ ਨੂੰ 7-8 ਸਾਲਾਂ ਤੋਂ ਜਾਣਦੇ ਹਨ। ਡੋਨਾਲਡ ਟਰੰਪ 20 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ, ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ਵਾਪਸ ਜਾਣਾ ਪੈਂਦਾ ਹੈ, ਇਸ ਲਈ ਹਿਮਾਨੀ ਵਾਪਸ ਅਮਰੀਕਾ ਗਈ ਹੈ।
ਵਿਆਹ ਦੀਆਂ ਫੋਟੋਆਂ ਪੋਸਟ ਹੋਣ ਤੋਂ ਬਾਅਦ ਸਭ ਹੈਰਾਨ
ਨੀਰਜ ਚੋਪੜਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਵਿਆਹ ਦੀਆਂ ਤਸਵੀਰਾਂ ਪੋਸਟ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਸੋਸ਼ਲ ਮੀਡੀਆ ਪੋਸਟ ’ਚ ਆਪਣਾ ਨਾਂਅ ਤੇ ਆਪਣੀ ਪਤਨੀ ਹਿਮਾਨੀ ਦਾ ਨਾਂਅ ਲਿਖਿਆ ਤੇ ਇੱਕ ਦਿਲ ਵਾਲਾ ਇਮੋਜੀ ਬਣਾਇਆ। ਉਨ੍ਹਾਂ ਅੰਗਰੇਜ਼ੀ ’ਚ ਲਿਖਿਆ, ‘ਮੈਂ ਉਨ੍ਹਾਂ ਸਾਰਿਆਂ ਦੇ ਆਸ਼ੀਰਵਾਦ ਲਈ ਧੰਨਵਾਦੀ ਹਾਂ ਜੋ ਸਾਡੇ ਇਸ ਪਲ ਦਾ ਹਿੱਸਾ ਬਣੇ।’ ਪਿਆਰ ’ਚ ਬੱਝੇ ਹੋਏ, ਹਮੇਸ਼ਾ ਲਈ ਖੁਸ਼। Neeraj Chopra Marriage
ਕੌਣ ਹੈ ਨੀਰਜ਼ ਚੋਪੜਾ ਦੀ ਪਤਨੀ ਹਿਮਾਨੀ? | Neeraj Chopra Marriage
ਨੀਰਜ ਨੇ ਆਪਣੇ ਹੀ ਸੂਬੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਲਾਡਸੌਲੀ ਪਿੰਡ ਦੀ ਰਹਿਣ ਵਾਲੀ ਟੈਨਿਸ ਖਿਡਾਰਨ ਹਿਮਾਨੀ ਮੋਰ ਨਾਲ 7 ਫੇਰੇ ਲਏ। ਹਿਮਾਨੀ ਅਮਰੀਕਾ ਤੋਂ ਖੇਡਾਂ ਦੀ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਦੇ ਪਿਤਾ ਚੰਦ ਰਾਮ ਲਗਭਗ 2 ਮਹੀਨੇ ਪਹਿਲਾਂ ਸਟੇਟ ਬੈਂਕ ਆਫ਼ ਇੰਡੀਆ ਤੋਂ ਸੇਵਾਮੁਕਤ ਹੋਏ ਸਨ। ਹਿਮਾਨੀ ਦੇ ਪਿਤਾ ਨੇ ਪਿੰਡ ’ਚ ਇੱਕ ਖੇਡ ਸਟੇਡੀਅਮ ਬਣਾਇਆ ਹੈ। ਇੱਥੇ ਉਹ ਖਿਡਾਰੀਆਂ ਨੂੰ ਸਰਕਲ ਕਬੱਡੀ ਖਿਡਾਉਂਦੇ ਹਨ।
ਸਕੂਲ ਸਮੇਂ ਤੋਂ ਟੈਨਿਸ ਖੇਡਣਾ ਸ਼ੁਰੂ ਕੀਤਾ
ਹਿਮਾਨੀ ਮੋਰ ਨੇ ਸੋਨੀਪਤ ਦੇ ਲਿਟਲ ਏਂਜਲ ਸਕੂਲ ’ਚ ਪੜ੍ਹਦਿਆਂ ਟੈਨਿਸ ਖੇਡਣਾ ਸ਼ੁਰੂ ਕਰ ਦਿੱਤਾ। ਹਿਮਾਨੀ ਦੀ ਮਾਂ ਮੀਨਾ ਨੇ ਉਨ੍ਹਾਂ ਨੂੰ ਸ਼ੁਰੂਆਤੀ ਪੜਾਵਾਂ ’ਚ ਸਿਖਲਾਈ ਦਿੱਤੀ। ਉਨ੍ਹਾਂ ਪਿੰਡ ਛੱਡਿਆ ਤੇ ਸੋਨੀਪਤ ’ਚ ਕਿਰਾਏ ਦਾ ਘਰ ਲੈ ਲਿਆ। ਖੇਡਾਂ ਦੇ ਨਾਲ-ਨਾਲ, ਉਨ੍ਹਾਂ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਫਿਰ ਉਨ੍ਹਾਂ 2017-18 ’ਚ ਤਾਈਵਾਨ ’ਚ ਹੋਈ ਯੂਨੀਵਰਸਿਟੀ ਟੈਨਿਸ ਚੈਂਪੀਅਨਸ਼ਿਪ ’ਚ ਭਾਰਤ ਦੀ ਨੁਮਾਇੰਦਗੀ ਕੀਤੀ। ਮਾਂ ਤੋਂ ਇਲਾਵਾ, ਪਿਤਾ ਚੰਦ ਰਾਮ ਮੋਰ ਨੇ ਵੀ ਹਮੇਸ਼ਾ ਆਪਣੀ ਧੀ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਹਿਮਾਨੀ ਦਾ ਛੋਟਾ ਭਰਾ ਹਿਮਾਂਸ਼ੂ ਵੀ ਇੱਕ ਟੈਨਿਸ ਖਿਡਾਰੀ ਹੈ। ਇਸ ਤੋਂ ਇਲਾਵਾ, 2 ਚਚੇਰੇ ਭਰਾ ਅੰਤਰਰਾਸ਼ਟਰੀ ਖਿਡਾਰੀ ਰਹਿ ਚੁੱਕੇ ਹਨ।
ਹੁਣ ਵਿਦੇਸ਼ ਗਏ ਨੀਰਜ਼ ਤੇ ਹਿਮਾਨੀ | Neeraj Chopra Marriage
ਮਿਲੀ ਜਾਣਕਾਰੀ ਮੁਤਾਬਕ ਵਿਆਹ ਦੀ ਰਸਮ ਬਹੁਤ ਗੁਪਤ ਰੱਖੀ ਗਈ ਸੀ। ਵਿਆਹ ’ਚ ਸਿਰਫ਼ ਮੁੰਡੇ ਤੇ ਕੁੜੀ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਪਿੰਡ ’ਚ ਕਿਸੇ ਨੂੰ ਵੀ ਜਾਂ ਰਿਸ਼ਤੇਦਾਰਾਂ ਨੂੰ ਵੀ ਵਿਆਹ ਬਾਰੇ ਨਹੀਂ ਪਤਾ ਸੀ। ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਸਾਰਿਆਂ ਨੂੰ ਵਿਆਹ ਬਾਰੇ ਪਤਾ ਲੱਗਿਆ। ਇਹ ਵਿਆਹ 17 ਜਨਵਰੀ ਨੂੰ ਭਾਰਤ ’ਚ ਹੋਇਆ ਸੀ। ਨੀਰਜ ਆਪਣੀ ਪਤਨੀ ਐਤਵਾਰ ਸਵੇਰੇ ਵਿਦੇਸ਼ ਗਏ ਹਨ। ਉਨ੍ਹਾਂ ਦੇ ਭਾਰਤ ਵਾਪਸ ਆਉਣ ਤੋਂ ਬਾਅਦ ਹੀ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਜਾਵੇਗਾ।