ਤਿੰਨ ਰੇਸਾਂ ’ਚ ਪਹਿਲਾ ਸਥਾਨ ਹਾਸਿਲ ਕਰਕੇ ਕੁੱਲ 10 ਨੈੱਟ ਅੰਕ ਕੀਤੇ ਹਾਸਿਲ
(ਏਜੰਸੀ) ਨਵੀਂ ਦਿੱਲੀ। ਟੋਕੀਓ ਓਲੰਪੀਅਨ ਨੇਤਰਾ ਕੁਮਾਨਨ ਨੇ ਸਪੇਨ ’ਚ ਯੂਰਪੀ ਖੇਤਰ ਦੇ ਓਪਨ ਮੁਕਾਬਲੇ ਚੋਂ ਇੱਕ ਗਰੇਨ ਕੈਨਾਰੀਆ ਸੇਿਗ ਚੈਂਪੀਅਨਸ਼ਿਪ ਦੀ ਲੇਜਰ ਰੇਡੀਅਲ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ 24 ਸਾਲ ਦੀ ਨੇਤਰਾ ਨੇ ਪਿਛਲੇ ਹਫ਼ਤੇ ਗਰੇਨ ਕੈਨਾਰੀਆ ’ਚ ਆਈਐੱਲਸੀਏ 6 ਮੁਕਾਬਲਿਆਂ ਦੀ ਛੇ ’ਚੋਂ ਪਹਿਲੀਆਂ ਤਿੰਨ ਰੇਸਾਂ ’ਚ ਪਹਿਲਾ ਸਥਾਨ ਹਾਸਿਲ ਕਰਕੇ ਕੁੱਲ 10 ਨੈੱਟ ਅੰਕ ਹਾਸਿਲ ਕੀਤੇ।
ਬੇਨੇਯਟੋ ਲਾਂਚੋ ਅਤੇ ਮਾਰਟਿਨਾ ਰੇਨੋ ਕਾਚੋ (ਦੋਨੋਂ ਸਪੇਨ ਦੀਆਂ) ਕ੍ਰਮਵਾਰ ਦੂਸਰੇ ਅਤੇ ਤੀਸਰੇ ਸਥਾਨ ’ਤੇ ਰਹੀਆਂ ਭਾਰਤੀ ਖੇਡ ਐਕਟੀਕਰਣ (ਸਾਇ) ਨੇ ਨੇਤਰਾ ਨੂੰ ਇਸ ਜਿੱਤ ਦੇ ਲਈ ਵਧਾਈ ਦਿੱਤੀ ਸਾਇ ਨੇ ਇੱਕ ਟਵੀਟ ਕੀਤਾ, ਸੈਲਰ ਨੇਤਰਾ ਕੁਮਾਨਨ ਨੇ ਗਰੇਨ ਕੈਨਾਰੀਆ ਸੇਿਗ ਚੈਂਪੀਅਨਸ਼ਿਪ (ਯੂਰਪੀ ਖੇਤਰ ਓਪਨ ਮੁਕਾਬਲੇ) ’ਚ ਲੇਜ਼ਰ ਰੇਡੀਅਲ ’ਚ ਸੋਨ ਤਮਗਾ ਜਿੱਤਿਆ। ਸਾਇ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਰੇਸਾਂ ਜਿੱਤੀਆਂ ਅਤੇ ਬਾਕੀ ਦੋ ਹੋਰ ’ਚ ਤੀਸਰੇ ਅਤੇ ਚੌਥੇ ਸਥਾਨ ’ਤੇ ਰਹੀਆਂ ਮੁਕਾਬਿਲਆਂ ’ਚ ਤਿੰਨ ਦੇਸ਼ਾਂ ਦੇ 20 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਜਿਸ ’ਚ ਤਿੰਨ ਓਲੰਪੀਅਨ ਸ਼ਾਮਿਲ ਸਨ ਨੇਤਰਾ ਸਾਲ ਦੇ ਸ਼ੁਰੂ ’ਚ ਟੋਕੀਓ ਓਲੰਪਿਕ ’ਚ ਆਪਣੀ ਸ਼ੁਰੂਆਤ ’ਚ ਲੇਜਰ ਰੇਡੀਅਲ ਕਲਾਸ ’ਚ 44 ਪ੍ਰਤੀਭਾਗੀਆਂ ’ਚ 35ਵੇਂ ਸਥਾਨ ’ਤੇ ਰਹੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ