ਸਾਡੇ ਨਾਲ ਸ਼ਾਮਲ

Follow us

15.8 C
Chandigarh
Saturday, February 7, 2026
More
    Home Breaking News IND vs ENG: ਹ...

    IND vs ENG: ਹੈਡਿੰਗਲੇ ਟੈਸਟ ਦਾ ਤੀਜਾ ਦਿਨ, ਓਲੀ ਪੋਪ ਨੂੰ ਪ੍ਰਸਿਧ ਕ੍ਰਿਸ਼ਨਾ ਨੇ ਭੇਜਿਆ ਪਵੇਲੀਅਨ, ਬੁਮਰਾਹ ਨੂੰ 3 ਵਿਕਟਾਂ

    IND vs ENG Test 2025
    IND vs ENG: ਹੈਡਿੰਗਲੇ ਟੈਸਟ ਦਾ ਤੀਜਾ ਦਿਨ, ਓਲੀ ਪੋਪ ਨੂੰ ਪ੍ਰਸਿਧ ਕ੍ਰਿਸ਼ਨਾ ਨੇ ਭੇਜਿਆ ਪਵੇਲੀਅਨ, ਬੁਮਰਾਹ ਨੂੰ 3 ਵਿਕਟਾਂ

    ਭਾਰਤ ਪਹਿਲੀ ਪਾਰੀ ’ਚ 471 ਦੌੜਾਂ ’ਤੇ ਆਲਆਊਟ

    • ਬੁਮਰਾਹ ਨੇ ਇੰਗਲੈਂਡ ਦੇ ਦੋਵੇਂ ਓਪਨਰ ਤੇ ਜੋ ਰੂਟ ਨੂੰ ਭੇਜਿਆ ਪਵੇਲੀਅਨ

    ਸਪੋਰਟਸ ਡੈਸਕ। IND vs ENG Test 2025: ਤੇਂਦੁਲਕਰ-ਐਂਡਰਸਨ ਟਰਾਫੀ ਦਾ ਪਹਿਲਾ ਟੈਸਟ ਲੀਡਜ਼ ਦੇ ਹੈਡਿੰਗਲੇ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਐਤਵਾਰ ਨੂੰ ਮੈਚ ਦਾ ਤੀਜਾ ਦਿਨ ਹੈ ਤੇ ਪਹਿਲਾ ਸੈਸ਼ਨ ਚੱਲ ਰਿਹਾ ਹੈ। ਇੰਗਲੈਂਡ ਨੇ ਪਹਿਲੀ ਪਾਰੀ ’ਚ 4 ਵਿਕਟਾਂ ’ਤੇ 237 ਦੌੜਾਂ ਬਣਾਈਆਂ ਹਨ। ਹੈਰੀ ਬਰੂਕ ਤੇ ਬੇਨ ਸਟੋਕਸ ਕ੍ਰੀਜ਼ ’ਤੇ ਹਨ। ਓਲੀ ਪੋਪ (106 ਦੌੜਾਂ) ਨੂੰ ਪ੍ਰਸਿਧ ਕ੍ਰਿਸ਼ਨਾ ਨੇ ਵਿਕਟਕੀਪਰ ਰਿਸ਼ਭ ਪੰਤ ਹੱਥੋਂ ਕੈਚ ਕਰਵਾਇਆ। IND vs ENG Test 2025

    ਇਹ ਖਬਰ ਵੀ ਪੜ੍ਹੋ : Pahalgam Terror Attack 2025: ਪਹਿਲਗਾਮ ਹਮਲਾ, ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ 2 ਲੋਕ ਗ੍ਰਿਫਤਾਰ

    ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ ਲਈਆਂ। ਉਨ੍ਹਾਂ ਨੇ ਬੇਨ ਡਕੇਟ (62 ਦੌੜਾਂ) ਨੂੰ ਬੋਲਡ ਕੀਤਾ ਤੇ ਜੈਕ ਕਰੌਲੀ (4 ਦੌੜਾਂ) ਤੇ ਜੋ ਰੂਟ (28 ਦੌੜਾਂ) ਨੂੰ ਕਰੁਣ ਨਾਇਰ ਦੇ ਹੱਥੋਂ ਕੈਚ ਕਰਵਾਇਆ। ਇੰਗਲੈਂਡ ਨੇ ਐਤਵਾਰ ਸਵੇਰੇ 209/3 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਓਲੀ ਪੋਪ ਨੇ 100 ਤੇ ਹੈਰੀ ਬਰੂਕ ਨੇ ਜ਼ੀਰੋ ਨਾਲ ਖੇਡਣਾ ਸ਼ੁਰੂ ਕੀਤਾ। ਭਾਰਤੀ ਟੀਮ ਪਹਿਲੀ ਪਾਰੀ ’ਚ 471 ਦੌੜਾਂ ਬਣਾਉਣ ਤੋਂ ਬਾਅਦ ਆਲ ਆਊਟ ਹੋ ਗਈ। IND vs ENG Test 2025