73ਵੇਂ ਅਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਸ਼ਣ ‘ਚ ਕੇਂਦਰ ਸਰਕਾਰ ਐਨਡੀਏ ਦੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਕੁਝ ਵੱਡੇ ਟੀਚਿਆਂ ਦਾ ਵੀ ਜ਼ਿਕਰ ਕੀਤਾ ਉਹਨਾਂ ਦਾ ਭਾਸ਼ਣ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਕੇਂਦਰਿਤ ਸੀ ਪਰ ਇਸ਼ਾਰਿਆਂ-ਇਸ਼ਾਰਿਆਂ ‘ਚ ਉਹਨਾਂ ਨੇ 370 ਲਈ ਕਾਂਗਰਸ ‘ਤੇ ਨਿਸ਼ਾਨਾ ਵੀ ਸਾਧਿਆ ਮੁੱਖ ਤੌਰ ‘ਤੇ ਉਹਨਾਂ ਦਾ ਭਾਸ਼ਣ ਦੋ ਬਿੰਦੂਆਂ ‘ਤੇ ਕੇਂਦਰਿਤ ਰਿਹਾ ਫੌਜੀ ਸ਼ਕਤੀ ਤੇ ਜਲ ਸ਼ਕਤੀ ਮੋਦੀ ਨੇ ਤਿੰਨਾਂ ਫੌਜਾਂ ਦਾ ਸਾਂਝਾ ਮੁਖੀ (ਚੀਫ਼ ਆਫ਼ ਡਿਫੈਂਸ ਸਟਾਫ਼) ਲਾਉਣ ਦਾ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ‘ਚ ਗੁਆਂਢੀ ਮੁਲਕ ਪਾਕਿਸਤਾਨ ਨੂੰ ਇੱਕ ਵਾਰ ਫੇਰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਭਾਰਤ ਅੱਤਵਾਦ ਸਹਿਣ ਨਹੀਂ ਕਰੇਗਾ ਤੇ ਨਾ ਹੀ 370 ‘ਤੇ ਸਰਕਾਰ ਪਿਛਾਂਹ ਮੁੜ ਕੇ ਵੇਖੇਗੀ ਹੜਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਦੇ ਕਈ ਰਾਜਾਂ ‘ਚ ਹੜ੍ਹਾਂ ਦੀ ਸਮੱਸਿਆ ਦਾ ਜ਼ਿਕਰ ਤਾਂ ਕੀਤਾ ਹੈ, ਪਰ ਉਹਨਾਂ ਦਾ ਜ਼ਿਆਦਾ ਜ਼ੋਰ ਸਰਕਾਰ ਦੇ ਗੁਣਗਾਣ ‘ਤੇ ਰਿਹਾ ਹੈ ਪ੍ਰਸੰਸਾਤਮਕ ਸੁਰ ਦੇ ਬਾਵਜੂਦ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਜੋ ਸਭ ਤੋਂ ਅਹਿਮ ਹਿੱਸਾ ਹੈ ਉਹ ਜਲ ਸ਼ਕਤੀ ਮਿਸ਼ਨ ਦੀ ਸ਼ੁਰੂਆਤ ਇਹ ਪਹਿਲੀ ਵਾਰ ਹੈ ਜਦੋਂ ਪਾਣੀ ਦੀ ਹੋ ਰਹੀ ਕਮੀ ਨੂੰ ਅਜ਼ਾਦੀ ਦਿਹਾੜੇ ਮੌਕੇ ਦੇਸ਼ ਦੀ ਵੱਡੀ ਚੁਣੌਤੀ ਦੇ ਤੌਰ ‘ਤੇ ਲਿਆ ਗਿਆ।
ਇਸ ਮਿਸ਼ਨ ਲਈ ਸਾਢੇ ਤਿੰਨ ਲੱਖ ਕਰੋੜ ਦੀ ਰਾਸ਼ੀ ਦਾ ਵੀ ਐਲਾਨ ਕਰ ਦਿੱਤਾ ਹੈ ਜਿਸ ਦੇ ਤਹਿਤ ਸਮੁੰਦਰ ਦੇ ਪਾਣੀ ਨੂੰ ਵਰਤੋਂ ਯੋਗ ਬਣਾਉਣ, ਪਾਣੀ ਨੂੰ ਸ਼ੁੱਧ ਕਰਨ ਤੇ ਵਰਖਾ ਦੇ ਪਾਣੀ ਦੀ ਸੰਭਾਲ ਦਾ ਕੰਮ ਕੀਤਾ ਜਾਵੇਗਾ ਵਾਕਿਆਈ ਜਲ ਸ਼ਕਤੀ ਹੀ ਹੈ ਜੋ ਜੀਵਨ ਦਾ ਆਧਾਰ ਹੈ ਤੇ ਅਨਾਜ ਦੇ ਉਤਪਾਦਨ ਲਈ ਅਹਿਮ ਤੱਤ ਹੈ ਅੱਜ ਦੇਸ਼ ਦੀ ਅਬਾਦੀ ਦੇ ਵੱਡੇ ਹਿੱਸੇ ਨੂੰ ਘਰੇਲੂ ਵਰਤੋਂ ਲਈ ਹੀ ਪਾਣੀ ਦੀ ਕਮੀ ਆ ਰਹੀ ਹੈ ਦਰਿਆਵਾਂ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ ਤੇ ਧਰਤੀ ਹੇਠਲਾ ਪਾਣੀ ਘਟ ਰਿਹਾ ਹੈ ਪੰਜਾਬ, ਹਰਿਆਣਾ, ਕੇਰਲ, ਕਰਨਾਟਕ, ਤਾਮਿਲਨਾਡੂ ਵਰਗੇ ਸੂਬੇ ਦਰਿਆਈ ਪਾਣੀ ਦੇ ਬਟਵਾਰੇ ਦੀ ਕਾਨੂੰਨੀ ਲੜਾਈ ਲੜ ਰਹੇ ਹਨ ਦਰਿਆਈ ਪਾਣੀ ਦੀ ਕਮੀ ਤੇ ਧਰਤੀ ਹੇਠਲੇ ਪਾਣੀ ਦੀ ਕਮੀ ਕਾਰਨ ਖੇਤੀ ਲਾਗਤ ਖਰਚੇ ਵਧ ਰਹੇ ਹਨ ਜਿਨ੍ਹਾਂ ਖੇਤਰਾਂ ‘ਚ ਕਦੇ 50-60 ਫੁੱਟ ਤੱਕ ਹੀ ਬੋਰ ਕਰਨ ਦੀ ਜ਼ਰੂਰਤ ਹੀ ਉੱਥੇ ਅੱਜ 300 ਫੁੱਟ ਤੱਕ ਬੋਰ ਹੋ ਰਹੇ ਹਨ ਪ੍ਰਦੂਸ਼ਣ ਕਾਰਨ ਸਤਿਲੁਜ ਦਰਿਆ ਤਾਂ ਸੀਵਰੇਜ ਬਣ ਕੇ ਰਹਿ ਗਿਆ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਸਿਆਸਤ ਦਾ ਗ੍ਰਹਿਣ ਲੱਗਣ ਕਰਕੇ ਚਿੱਟੇ ਹਾਥੀ ਬਣ ਕੇ ਰਹਿ ਗਏ ਹਨ ਕੇਂਦਰ ਤੇ ਰਾਜਾਂ ਦਰਮਿਆਨ ਤਾਲਮੇਲ ਦੀ ਕਮੀ ਹੈ ਜੇਕਰ ਸਰਕਾਰ ਪਾਣੀ ਦੇ ਮਾਮਲੇ ‘ਚ ਗੰਭੀਰਤਾ ਵਿਖਾਏ ਤੇ ਵਰਖਾ ਦੇ ਪਾਣੀ ਦੀ ਵਰਤੋਂ ਨੂੰ ਯਕੀਨੀ ਬਣਾਏ ਤਾਂ ਦੇਸ਼ ਨੂੰ ਵੱਡੀ ਸਮੱਸਿਆ ਤੋਂ ਰਾਹਤ ਮਿਲੇਗ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।