ਵਿਸ਼ਵ ਕੱਪ ‘ਚ ਰਚਿਨ ਰਵਿੰਦਰਾ ਦਾ ਲਗਾਤਾਰ ਦੂਜਾ ਅਰਧ
ਨਵੀਂ ਦਿੱਲੀ। ਵਿਸ਼ਵ ਕੱਪ 2023 ਦਾ ਛੇਵਾਂ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਕ੍ਰਿਕਟ ਸਟੇਡੀਅਮ ‘ਚ ਨਿਊਜ਼ੀਲੈਂਡ ਅਤੇ ਨੀਦਰਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੀਦਰਲੈਂਡ ਨੂੰ 332 ਦੌੜਾਂ ਦਾ ਟੀਚਾ ਦਿੱਤਾ ਹੈ। ਨਿਊਜ਼ੀਲੈਂਡ ਨੇ 50 ਓਵਰਾਂ ’ਚ ਸੱਤ ਵਿਕਟਾਂ ਗੁਆ ਕੇ 322 ਦੌੜਾਂ ਬਣਾਈਆਂ। (NZ Vs NED Match)
ਇਹ ਵੀ ਪੜ੍ਹੋ : ਭਾਜਪਾ ਨੇ ਰਾਜਸਥਾਨ ‘ਚ 41 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
ਨੀਦਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਜ ਦੀ ਸ਼ੁਰੂਆਤ ਹਾਲਾਂਕਿ ਖਰਾਬ ਰਹੀ ਪਰ ਫਿਰ ਅਖਰੀਲੇ ਬੱਲਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਸਦਕਾ ਟੀਮ ਨੇ ਇੱਕ ਵਾਰ ਫਿਰ ਵੱਡਾ ਸਕੋਰ ਖੜਾ ਕੀਤਾ। ਕੀਵੀ ਟੀਮ ਵੱਲੋਂ 3 ਅਰਧ ਸੈਂਕੜੇ ਲੱਗੇ। ਵਿਲ ਯੰਗ ਨੇ 70 ਦੌੜਾਂ ਬਣਾਈਆਂ ਜਦਕਿ ਰਚਿਨ ਰਵਿੰਦਰਾ ਨੇ 51 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਅੰਤ ਵਿੱਚ ਟਾਮ ਲੈਥਮ ਅਤੇ ਮਿਸ਼ੇਲ ਸੈਂਟਨਰ ਨੇ ਵਿਸਫੋਟਕ ਅੰਦਾਜ਼ ਵਿੱਚ ਬੱਲੇਬਾਜ਼ੀ ਕੀਤੀ। ਦੋਵਾਂ ਬੱਲੇਬਾਜ਼ਾਂ ਨੇ ਮਿਲ ਕੇ ਟੀਮ ਦਾ ਸਕੋਰ 322 ਦੌੜਾਂ ਤੱਕ ਪਹੁੰਚਾਇਆ।