ਗਰਭਵਤੀ ਔਰਤਾਂ ਨੂੰ ਸ਼ਿਸ਼ੂ ਸੰਭਾਲ ਮੁਹਿੰਮ ਤਹਿਤ ਵੰਡੀ ਪੌਸ਼ਟਿਕ ਖੁਰਾਕ
(ਸੁਰਿੰਦਰ ਸਿੰਗਲਾ) ਅਮਰਗੜ੍ਹ। ਸਥਾਨਕ ਨਾਮ-ਚਰਚਾ ਘਰ ਵਿਖੇ ਬਲਾਕ ਅਮਰਗੜ੍ਹ ਦੀਆਂ ਸੁਜਾਨ ਭੈਣਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ’ਤੇ ਚੱਲਦਿਆਂ 14 ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਵੰਡ ਕੇ ਇਨਸਾਨੀਅਤ ਦੇ ਸੱਚੇ ਪਹਿਰੇਦਾਰ ਹੋਣ ਦਾ ਫਰਜ਼ ਨਿਭਾਇਆ।
ਬਲਾਕ ਅਮਰਗੜ੍ਹ ਦੀ ਜ਼ਿੰਮੇਵਾਰ ਸੁਜਾਨ ਭੈਣ ਸੁਮਨ ਇੰਸਾਂ, ਰੇਖਾ ਇੰਸਾਂ, ਅਨੀਤਾ ਇੰਸਾਂ, ਜਗਮੇਲ ਕੌਰ, ਸੁਖਦੀਪ ਇੰਸਾਂ, ਦੀਪਾਂਸ਼ੂ ਇੰਸਾਂ, ਸੁਰਭੀ ਇੰਸਾਂ, ਪਰਮਜੀਤ ਕੌਰ, ਨਿਮਰਤਾ ਦੇਵੀ, ਮੂਰਤੀ ਦੇਵੀ ਆਦਿ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਚੱਲਦਿਆਂ ਬਲਾਕ ਅਮਰਗੜ੍ਹ ਵੱਲੋਂ 14 ਗਰਭਵਤੀ ਮਹਿਲਾਵਾਂ ਨੂੰ ਸ਼ਿਸ਼ੂ ਸੰਭਾਲ ਮੁਹਿੰਮ ਤਹਿਤ ਪੌਸ਼ਟਿਕ ਆਹਾਰ ਦਿੱਤਾ ਗਿਆ ਜਿਸ ਵਿੱਚ ਫਰੂਟ, ਦਲ਼ੀਆ, ਕਾਲੇ ਛੋਲੇ, ਭੁੱਜੇ ਹੋਏ ਛੋਲੇ, ਮੁਰੱਬਾ, ਗੁੜ ਆਦਿ ਵਧੀਆ ਟੋਕਰੀਆਂ ਦੇ ਰੂਪ ਵਿੱਚ ਵੰਡੇ ਗਏ। ਇਸ ਮੌਕੇ ਸੁਜਾਨ ਭੈਣ ਰੇਖਾ ਇੰਸਾਂ ਨੇ ਦੱਸਿਆ ਕਿ ਸਾਧ-ਸੰਗਤ ਸੌ ਫ਼ੀਸਦੀ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਮਾ ਰਹੀ ਹੈ।
ਇਸ ਮੌਕੇ 14 ਗਰਭਵਤੀ ਔਰਤਾਂ ਨੇ ਪੂਜਨੀਕ ਗੁਰੂ ਜੀ ਤੇ ਸਮੂਹ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹੋ-ਜਿਹੀ ਮਿਸਾਲ ਅਸੀਂ ਪਹਿਲਾਂ ਕਦੇ ਦੇਖੀ ਵੀ ਨਹੀਂ ਸੀ ਤੇ ਨਾ ਹੀ ਸੁਣੀ ਸੀ। ਦੱਸਣਯੋਗ ਹੈ ਕਿ ਕਮਿਊਨਿਟੀ ਹੈਲਥ ਸੈਂਟਰ ਦੇ ਮੈਡਮ ਸ਼ਰਨਜੀਤ ਕੌਰ ਨੇ 14 ਗਰਭਵਤੀ ਮਹਿਲਾਵਾਂ ਦੀ ਸੂਚੀ ਬਲਾਕ ਦੀਆਂ ਸੁਜਾਨ ਭੈਣਾਂ ਨੂੰ ਦਿੱਤੀ ਤੇ ਇਸ ਉਪਰੰਤ 14 ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਆਹਾਰ ਦੀ ਵੰਡ ਕੀਤੀ ਗਈ। ਬਲਾਕ ਦੀਆਂ ਸੁਜਾਨ ਭੈਣਾਂ ਨੇ ਇਸ ਸਬੰਧ ਵਿੱਚ ਮੈਡਮ ਸ਼ਰਨਜੀਤ ਕੌਰ ਨੂੰ ਬੇਨਤੀ ਪੱਤਰ ਵੀ ਦਿੱਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ