ਫ਼ਲਦਾਰ ਬੂਟਿਆਂ ਵਿੱਚ ਖੁਰਾਕੀ ਤੱਤਾਂ ਦੀ ਘਾਟ ਅਤੇ ਪੂਰਤੀ ਦੇ ਢੰਗ
ਫ਼ਲਦਾਰ ਬੂਟਿਆਂ ਦਾ ਉਤਪਾਦਨ ਅਤੇ ਮਿਆਰ ਵਧਾਉਣ ਵਿੱਚ ਖੁਰਾਕੀ ਤੱਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਕਿਸਾਨ ਵੀਰਾਂ ਨੂੰ ਖੁਰਾਕੀ ਤੱਤਾਂ ਦੀ ਸਹੀ ਮਾਤਰਾ, ਪਾਉਣ ਦਾ ਢੰਗ ਅਤੇ ਸਮੇਂ ਬਾਰੇ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ ਕਿਉਂਕਿ ਖੁਰਾਕੀ ਤੱਤਾਂ ਦੀ ਘਾਟ ਨੂੰ ਅਣ- ਗੌਲਿਆਂ ਕਾਰਨ ਨਾਲ, ਫ਼ਲਦਾਰ ਬੂਟਿਆਂ ਦਾ ਪੂਰਾ ਵਾਧਾ ਨਹੀਂ ਹੁੰਦਾ ਅਤੇ ਫ਼ਲ ਦੇ ਝਾੜ ਅਤੇ ਮਿਆਰ ਤੇ ਮਾੜਾ ਅਸਰ ਪੈਂਦਾ ਹੈ ਇਸ ਲਈ ਕਿਸਾਨਾਂ ਲਈ ਇਹ ਜ਼ਰੂਰੀ ਨਹੀ ਹੈ ਕਿ ਇਹਨਾਂ ਤੱਤਾਂ ਦੀ ਘਾਟ ਨੂੰ ਪਛਾਣਕੇ ਤੁਰੰਤ ਇਹਨਾਂ ਦੀ ਪੂਰਤੀ ਕਰਨ ਤਾਂ ਜੋਂ, ਬੂਟਿਆਂ ਨੂੰ ਲੰਮੇ ਸਮੇਂ ਤੱਕ ਤੰਦਰੁਸਤ ਰੱਖਿਆ ਜਾਂ ਸਕੇ ਅਤੇ ਮਿਆਰ ਭਬਪੂਰ ਉਤਪਾਦਨ ਸਦਕਾ ਚੰਗਾ ਮੁਨਾਫ਼ਾ ਕਮਾਇਆ ਜਾ ਸਕੇ ਕਿਸਾਨਾਂ ਦੀ ਤਕਨੀਕੀ ਜਾਣਕਾਰੀ ਲਈ ਖੁਰਾਕੀ ਤੱਤਾਂ ਦੀ ਘਾਟ ਦੇ ਲੱਛਣਾਂ ਨੂੰ ਅਤੇ ਇਲਾਜ ਦੇ ਤਰੀਕੇ ਨੂੰ ਹੇਠਾਂ ਵਿਸਥਾਰ ਗਿੱਚ ਬਿਆਨ ਕੀਤਾ ਗਿਆਂ ਹੈ।
ਵੱਡੇ ਖ਼ੁਰਾਕੀ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ
ਨਾਈਟ੍ਰੋਜਨ :
ਇਸ ਦੀ ਘਾਟ ਨਾਲ ਪੌਦਿਆਂ ਦਾ ਵਾਧਾ ਰੁੱਕ ਜਾਂਦਾ ਹੈ ਫ਼ਲਦਾਰ ਬੂਟਿਆਂ ਦੇ ਪੁਰਾਣੇ ਪੱਤੇ ਪੀਲੇ ਪੈਂ ਜਾਂਦੇ ਹਨ ਵਧੇਰੇ ਘਾਟ ਕਾਰਨ ਨਵੇਂ ਆਏ ਪੱਤੇ ਵੀ ਪੀਲੇ ਪੈ ਜਾਂਦੇ ਹਨ ਅਤੇ ਪੁਰਾਣੇ ਪੱਤੇ ਝੜ ਜਾਂਦੇ ਹਨ ਅਦਗੌਲੇ ਬਾਗਾਂ ਵਿੱਚ ਇਸ ਦੀ ਘਾਟ ਆਮ ਦੇਖਣ ਨੂੰ ਮਿਲਦੀ ਹੈ।
ਫ਼ਾਸਫ਼ੋਰਸ:
ਇਸ ਤੱਤ ਦੀ ਘਾਟ ਕਾਰਨ ਪੌਦੇ ਕੱਦ ਵਿੱਚ ਛੋਟੇ ਰਹਿ ਜਾਂਦੇ ਹਨ ਪੱਤੇ ਗੂੜ੍ਹੇ ਹਰੇ ਰੰਗ ਦੇ ਨਜ਼ਰ ਆਉਦੇ ਹਨ ਪੱਤਿਆਂ ਉੱਪਰ ਜਾਮਣੀ ਰੰਗ ਦੇ ਧੱਬੇ ਪੈਂ ਜਾਂਦੇ ਹਨ ਫ਼ਲਦਾਰ ਬੂਟੇ ਤੇ ਫੁੱਲ ਘੱਟ ਆਉਦੇ ਹਨ, ਫ਼ਲ ਦੇਰ ਨਾਲ ਪੱਕ ਦਾ ਹੈ ਅਤੇ ਝਾੜ ਘੱਟ ਜਾਂਦਾ ਹੈ ਇਸ ਤੱਤ ਦੀ ਘਾਟ ਆਮ ਤੌਰ ਤੇ ਅਮਰੂਦ ਅਤੇ ਆੜਨੂੰ ਵਿੱਚ ਦੇਖਣ ਨੂੰ ਮਿਲਦੀ ਹੈ।
ਪੋਟਾਸ਼ੀਅਮ :
ਇਸ ਤੱਤ ਦੀ ਘਾਟ ਕਾਰਨ ਪੱਤਿਆਂ ਦੇ ਸਿਰਿਆਂ ਅਤੇ ਬਾਹਰੀ ਭਾਗ ਤੋਂ ਪੀਲੇ ਹੋ ਜਾਂਦੇ ਹਨ ਪੋਟਾਸ਼ੀਅਮ ਤੱਤ ਦੀ ਬਹੁਤਾਤ ਵਿੱਚ ਘਾਟ ਨਾਲ ਪੱਤੇ ਸੜ ਜਾਂਦੇ ਹਨ ਇਸ ਤੱਤ ਦੀ ਘਾਟ ਆਮ ਤੌਰ ਤੇ ਅੰਬ ਦੇ ਬਾਗਾਂ ਵਿੱਚ ਮਿਲਦੀ ਹੈ।
ਕੈਲਸ਼ੀਅਮ :
ਇਸ ਤੱਤ ਦੀ ਘਾਟ ਕਾਰਨ ਨਵੀਆਂ ਬਣੀਆਂ ਅੱਖਾਂ ਪੀਲੀਆਂ ਪੈ ਜਾਂਦੀਆਂ ਹਨ ਫ਼ਲ ਉੱਪਰ ਧੱਬੇ ਪੈ ਜਾਂਦੇ ਹਨ ਅਤੇ ਝਾੜ ਤੇ ਮਾੜਾ ਅਸ਼ਰ ਪੈਦਾ ਹੈ ਇਸ ਤੱਤ ਦੀ ਪੂਰਤੀ ਲਈ ਪੱਤਿਆਂ ਉੱਪਰ 0.5% ਕੈਲਸ਼ੀਅਮ ਕਲੋਰਾਈਡ ਨੂੰ ਜੂਨ-ਜੁਲਾਈ ਮਹੀਨੇ ਛਿੜਕਾਅ ਕੀਤਾ ਜਾਂ ਸਕਦਾ ਹੈ।
ਮੈਗਨੀਸ਼ੀਅਮ:
ਇਸ ਤੱਤ ਦੀ ਘਾਟ ਕਾਰਨ ਪੱਤੇ ਦੀ ਮੁੱਖ ਨਾੜ ਹਰੀ ਰਹਿੰਦੀ ਹੈ ਜਦਕਿ ਪੱਤੇ ਸਿਰੇ ਅਤੇ ਬਾਹਰੀ ਹਿੱਸੇ ਪੀਲੇ ਪੈ ਜਾਂਦੇ ਹਨ ਪੱਤੇ ਉੱਪਰ ਨੂੰ ਮੁੜ ਜਾਂਦੇ ਹਨ।
ਸਲਫ਼ਰ :
ਇਸ ਤੱਤ ਦੀ ਘਾਟ ਨਾਲ ਪੌਦਿਆਂ ਦਾ ਵਾਧਾ ਰੁਕ ਜਾਂਦਾ ਹੈ ਇਸ ਦੀ ਘਾਟ ਦਾ ਮਾੜਾ ਪ੍ਰਭਾਵ ਠੰਡੇ ਇਲਾਕੇ ਦੇ ਬੂਟਿਆਂ ਉੱਪਰ ਵੱਧ ਦੇਖਣ ਨੂੰ ਮਿਲਦਾ ਹੈ।
ਸੂਖਮ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਅਤੇ ਇਲਾਜ
ਜਿੰਕ:
ਜਿੰਕ ਦੀ ਘਾਟ ਵਾਲੇ ਪੌਦਿਆਂ ਦੀਆਂ ਟਾਹਣੀਆਂ ਦੇ ਸਿਰੇ ਵਾਲੇ ਪੱਤੇ, ਸਧਾਰਨ ਨਾਲੋਂ ਛੋਟੇ ਅਕਾਰ ਦੇ ਅਤੇ ਨੇੜੇ-ਨੇੜੇ ਰਹਿ ਜਾਂਦੇ ਹਨ ਜਿੰਕ ਦੀ ਘਾਟ ਕਾਰਨ ਨਵੇਂ ਨਿੱਕਲ ਰਹੇ ਪੱਤਿਆਂ ਉੱਤੇ ਰੰਗ-ਬਿਰੰਗੇ ਧੱਬੇ ਦਿਖਾਈ ਦਿੰਦੇ ਹਨ ਇਸ ਤੱਤ ਦੀ ਪੂਰਤੀ ਕਾਰਨ ਲਈ ਜਿੰਕ ਸਲਫ਼ੇਟ ਦਾ 0.47 ਫ਼ੀਸਦੀ ਦੇ ਘੋਲ (470 ਗ੍ਰਾਮ ਜ਼ਿੰਕ ਸਲਫ਼ੇਟ ਪ੍ਰਤੀ 100 ਲਿਟਰ ਪਾਣੀ) ਦਾ ਛਿੜਕਾਅ ਕਰਨਾ ਚਾਹੀਦਾ ਹੈ ਕਿੰਨੂੰ ਵਿੱਚ ਬਾਹਰ ਦੀ ਫ਼ੋਟ ਨੂੰ ਇਹ ਛਿੜਕਾਅ ਆਖ਼ੀਰ-ਅਪ੍ਰੈਲ ਵਿੱਚ ਕਰ ਦਿੱਉ ਪਰ ਗਰਮੀਆਂ ਦੀ ਪਛੇਤੀ ਫ਼ੋਟ ਲਈ ਅੱਧ ਅਗਸਤ ਮਹੀਨਾ ਛਿੜਕਾਅ ਲਈ ਵਧੇਰੇ ਢੁੱਕਵਾਂ ਹੈ ਕਿੰਨੂ ਵਿੱਚ ਆਮ ਤੌਰ ਤੇ ਜ਼ਿੰਕ ਦੀ ਘਾਟ।
ਬੂਟੇ ਦੇ ਚੌਥੇ ਸਾਲ ਵਿੰਚ ਪਹਿਲਾ ਫ਼ਲ ਲੈਣ ਮਗਰੋਂ ਆਉਦੀ ਹੈ, ਇਸ ਕਾਰਕੇ ਬੂਟੇ ਨੂੰ ਤੀਜੇ ਸਾਲ ਪਿੱਛੋਂ ਹਰ ਸਾਲ ਛਿੜਕਾਅ ਕਰ ਦੇਣਾ ਚਾਹੀਦਾ ਹੈ ਜ਼ਿੰਕ ਅਤੇ ਮੈਂਗਨੀਜ਼ ਦੀ ਘਾਟ ਦੀ ਪੂਰਤੀ ਲਈ ਜ਼ਿੰਕ ਸਲਫ਼ੇਟ(4.70ਗ੍ਰਾਮ ਪ੍ਰਤੀ ਲੀਟਰ) ਅਤੇ ਮੈਂਗਨੀਜ਼(3.30ਗ੍ਰਾਮ ਪ੍ਰਤੀ ਲੀਟਰ ਪਾਣੀ) ਨੂੰ ਰਲਾ ਕੇ ਆਖੀਰ ਅਪ੍ਰੈਲ ਅਤੇ ਮੱਘ ਅਗਸਤ ਦੌਰਾਨ ਛਿੜਕਾਅ ਕਰੋ ਅਮਰੂਦ ਵਿੱਚ ਜ਼ਿਕ ਦੀ ਘਾਟ ਵਾਲੇ ਬੂਟਿਆਂ ਦੇ ਪੱਤਿਆਂ ਦਾ ਅਕਾਰ ਸਧਾਰਨ ਨਾਲੋਂ ਕੁਝ ਛੋਟਾ ਰਹਿ ਜਾਂਦਾ ਹੈ ਅਮਰੂਦ ਵਿੱਚ ਜ਼ਿੰਕ ਦੀ ਘਾਟ ਪੂਰੀ ਕਰਨ ਲਈ 1.0ਕਿੱਲੋ ਜ਼ਿੰਕ ਸਲਫ਼ੇਟ ਅਤੇ 500 ਗ੍ਰਾਮ ਅਣ-ਬੁੱਝਿਆ ਚੂਨਾ, 100 ਲੀਟਰ ਪਾਣੀ ਵਿੱਚ ਘੋਲ ਕੇ ਪੌਦਿਆਂ ਤੇ ਛਿੜਕਾਅ ਕਰੋ ਜੂਨ ਤੋ ਸਤੰਬਰ ਦੇ ਮਹੀਨਿਆਂ ਵਿੱਚ ਹਰ 15 ਦਿਨਾਂ ਦੇ ਵਕਫ਼ੇ ਤੇ ਇਹੋਂ ਜਿਹੇ ਦੋ-ਤਿੰਨ ਛਿੜਕਾਅ ਕਰੋ।
ਲੋਹੇ ਦੀ ਘਾਟ:
ਇਸ ਤੱਤ ਦੀ ਘਾਟ ਆਮ ਤੌਰ ਤੇ ਨਾਖ ਅਤੇ ਆੜੂ ਦੇ ਬਾਗਾਂ ਵਿੱਚ ਦਿਖਾਈ ਦਿੰਦੀ ਹੈ ਲੋਹੇ ਦੀ ਘਾਟ ਨਾਲ ਉੱਪਰਲੇ ਪੱਤਿਆਂ ਦੀਆਂ ਨਾੜੀਆਂ ਦੇ ਵਿਚਕਾਰ ਦੀ ਥਾਂ ਹਲਕੇ ਪੀਲੇ ਰੰਗ ਦੀ ਨਜ਼ਰ ਆਉਂਦੀ ਹੈ ਸਭ ਤੋਂ ਪਹਿਲਾਂ ਉੱਪਰਲੀਆਂ ਟਾਹਣੀਆਂ ਦੇ ਨਵੇਂ ਨਿਕਲੇ ਪੱਤਿਆਂ ਤੇ ਲੋਹੇ ਦੀ ਘਾਟ ਨਜ਼ਰ ਆਉਂਦੀ ਹੈ ਲੋਹੇ ਦੀ ਘਾਟ 0.3 ਫ਼ੀਸਦੀ ਫ਼ੈਰਸ ਸਲਫ਼ੇਟ(300ਗ੍ਰਾਮ ਫ਼ੈਰਸ ਸਲਫ਼ੇਟ ਪ੍ਰਤੀ 100ਲਿਟਰ)ਦੇ ਘੋਲ ਦਾ ਛਿੜਕਾਅ ਕਰਕੇ ਕੀਤੀ ਜਾ ਸਕਦੀ ਹੈ ਬੂਟਿਆਂ ਤੇ ਇਹ ਛਿੜਕਾਅ ਅਪ੍ਰੈਲ ਅਗਸਤ ਵਿੱਚ ਕਰੋ।
ਮੈਂਗਨੀਜ਼:
ਇਸ ਤੱਤ ਦੀ ਘਾਟ ਕਾਰਨ ਪੱਤੇ ਪੀਲੇ ਪੈ ਜਾਂਦੇ ਹਨ ਪੱਤਿਆਂ ਦਾ ਅਕਾਰ ਛੋਟਾ ਰਹਿ ਜਾਂਦਾ ਹੈ ਇਸ ਤੱਤ ਦੀ ਘਾਟ ਆਮ ਤੌਰ ਤੇ ਕਿੰਨੂੰ ਦੇ ਬਾਗਾਂ ਵਿੱਚ ਦਿਖਾਈ ਦਿੰਦੀ ਹੈ ਕਿੰਨੂੰ ਵਿੱਚ ਜ਼ਿੰਕ ਅਤੇ ਮੈਂਗਨੀਜ਼ ਦੀ ਇਕੱਠੀ ਘਾਟ ਆਉਂਣ ਤੇ ਜ਼ਿੰਕ ਸਲਫ਼ੇਟ(0.47%) ਅਤੇ ਮੈਂਗਨੀਜ਼ ਸਲਫ਼ੇਟ(0.33%) ਦਾ ਆਖੀਰ ਅਪ੍ਰੈਲ ਅਤੇ ਅਗਸਤ ਵਿੱਚ ਛਿੜਕਾਅ ਕਰੋ।
ਬੋਰੋਨ:
ਇਸ ਤੱਤ ਦੀ ਘਾਟ ਨਾਲ ਪੱਤੇ ਸੜ ਜਾਂਦੇ ਹਨ ਫ਼ਲ ਦਾ ਅਕਾਰ ਛੋਟਾ ਰਹਿ ਜਾਂਦਾ ਹੈ ਇਸ ਤੱਤ ਦੀ ਘਾਟ ਆਮ ਤੌਰ ਤੇ ਅੰਬ ਦੇ ਬਾਗਾਂ ਵਿੱਚ ਦਿਖਾਈ ਦਿੰਦੀ ਹੈ ਬੋਰੋਨ ਦੀ ਘਾਟ 0.1% ਬੋਰਿਕ ਐਸਿਡ ਦਾ ਛਿੜਕਾਅ ਕਰਕੇ ਦੂਰ ਕੀਤੀ ਜਾ ਸਕਦੀ ਹੈ ਕਿਸਾਨਾਂ ਅਤੇ ਬਾਗਬਾਨਾਂ ਨੂੰ ਮਾਹਿਰਾਂ ਦੀ ਸ਼ਿਫ਼ਾਰਸ਼ ਅਨੁਸਾਰ ਫ਼ਲਦਾਰ ਬੂਟਿਆਂ ਵਿੱਚ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਫ਼ਲ ਵਿਗਿਆਨ ਵਿਭਾਗ