ਸ੍ਰੀਨਗਰ ਤੇ ਕਈ ਹੋਰ ਥਾਂਵਾਂ ‘ਤੇ ਪਹੁੰਚੇ ਐਨਐਸਏ ਅਜੀਤ ਡੋਭਾਲ
- ਮੁਸਲਿਮ ਭਾਈਚਾਰੇ ਨੇ ਇੱਕ-ਦੂਜੇ ਨੂੰ ਗਲੇ ਲਾ ਕੇ ਤੇ ਮਠਿਆਈਆਂ ਵੰਡ ਕੇ ਮਨਾਇਆ ਈਦ ਦਾ ਤਿਉਹਾਰ
ਨਵੀਂ ਦਿੱਲੀ (ਏਜੰਸੀ)। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਉੱਥੋਂ ਦੇ ਹਾਲਾਤ ਚਿੰਤਾਜਨਕ ਹਨ ਅੱਜ ਜੰਮੂ-ਕਸ਼ਮੀਰ ‘ਚ ਸ਼ਾਂਤੀਪੂਰਨ ਈਦ ਮਨਾਈ ਗਈ ਸੂਤਰਾਂ ਨੇ ਦੱਸਿਆ ਕਿ ਜ਼ਿਆਦਾਤਰ ਵੱਡੀਆਂ ਮਸਜਿਦਾਂ ‘ਚ ਈਦ ਦੇ ਨਮਾਜ ਦੀ ਆਗਿਆ ਨਹੀਂ ਦਿੱਤੀ ਗਈ ਛੋਟੀਆਂ-ਛੋਟੀਆਂ ਮਸਜਿਦਾਂ ‘ਚ ਈਦ ਦੀ ਨਮਾਜ ਕੀਤੀ ਗਈ ਜੰਮੂ-ਕਸ਼ਮੀਰ ਪੁਲਿਸ ਨੇ ਟਵਿੱਟਰ ਤੇ ਕਿਹਾ, ‘ਘਾਟੀ ਦੇ ਕਈ ਹਿੱਸਿਆਂ ‘ਚ ਈਦ ਦੀ ਨਮਾਜ਼ ਸ਼ਾਂਤਮਈ ਢੰਗ ਨਾਲ ਅਦਾ ਕੀਤੀ ਗਈ ਹੁਣ ਤੱਕ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਹੈ ਖ਼ਬਰਾਂ ਮੁਤਾਬਕ ਅਧਿਕਾਰੀਆਂ ਨੇ ਵੱਖ-ਵੱਖ ਮਸਜਿਦਾਂ ‘ਚ ਮਠਿਆਈਆਂ ਵੀ ਵੰਡੀਆਂ ਦੱਸਿਆ ਗਿਆ ਹੈ ਕਿ ਅਨੰਤਨਾਗ, ਬਾਰਾਮੂਲਾ, ਬੜਗਾਮ, ਬਾਂਦੀਪੁਰ ਵਿਚ ਬਿਨਾਂ ਕਿਸੇ ਮਾੜੀ ਘਟਨਾ ਸਾਰੀਆਂ ਮਸਜਿਦਾਂ ਵਿਚ ਸ਼ਾਂਤਮਈ ਢੰਗ ਨਾਲ ਈਦ ਦੀ ਨਮਾਜ਼ ਅਦਾ ਕੀਤੀ ਗਈ।
ਬੁਲਾਰੇ ਮੁਤਾਬਕ ਜੰਮੂ ਦੀ ਈਦਗਾਹ ਵਿਚ 4500 ਤੋਂ ਵੱਧ ਲੋਕਾਂ ਨੇ ਨਮਾਜ਼ ਅਦਾ ਕੀਤੀ ਈਦ ਮੌਕੇ ਘਾਟੀ ਵਿਚ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਸੀ ਤਾਂ ਕਿ ਲੋਕ ਤਿਉਹਾਰ ਵਿਚ ਖ਼ਰੀਦਦਾਰੀ ਕਰ ਸਕਣ ਖ਼ਬਰਾਂ ਮੁਤਾਬਕ ਕੁੱਝ ਥਾਵਾਂ ‘ਤੇ ਵਿਰੋਧ ਦੀਆਂ ਮਾਮੂਲੀ ਘਟਨਾਵਾਂ ਵਾਪਰੀਆਂ ਕਿਹਾ ਗਿਆ ਹੈ ਕਿ ਮੀਡੀਆ ਵਿਚ ਸੁਰੱਖਿਆ ਬਲਾਂ ਦੁਆਰਾ ਗੋਲੀਬਾਰੀ ਅਤੇ ਕੁੱਝ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਹਨ ਉਧਰ, ਬੁਲਾਰੇ ਨੇ ਕਿਹਾ ਕਿ ਰਾਜ ਵਿਚ ਗੋਲੀਬਾਰੀ ਦੀ ਕੋਈ ਘਟਨਾ ਨਹੀਂ ਵਾਪਰੀ ਸੁਰੱਖਿਆ ਬਲਾਂ ਨੇ ਨਾ ਤਾਂ ਕੋਈ ਗੋਲੀ ਚਲਾਈ ਅਤੇ ਨਾ ਹੀ ਕੋਈ ਜ਼ਖ਼ਮੀ ਹੋਇਆ।
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਲਗਾਤਾਰ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ‘ਚ ਨਜ਼ਰ ਆਹੇ ਡੋਭਾਲ ਸੂਬੇ ‘ਚ ਸੁਰੱÎਖਿਆ ਹਲਾਤਾਂ ਦਾ ਜਾਇਜ਼ਾ ਲੈਂਦੇ ਦਿਸੇ ਉਹ ਸੂਬੇ ਦੇ ਕਈ ਹਿੱਸਿਆਂ ‘ਚ ਲੋਕਾਂ ਨੂੰ ਮਿਲੇ ਡੋਭਾਲ ਨੇ ਅੱਜ ਸ੍ਰੀਨਗਰ, ਸੌਰਾ, ਪੰਪੋਰਾ, ਲਾਲ ਚੌਕ, ਹਜਰਬਲ, ਬੜਗਾਮ ਤੇ ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਪੁਲਵਾਮਾ, ਅੰਵਤੀਪੋਰਾ ‘ਚ ਲੋਕਾਂ ਨੂੰ ਮਿਲੇ ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਜੰਮੂ ਕਸ਼ਮੀਰ ‘ਚ ਲੋਕ ਨਮਾਜ ਅਦਾ ਕਰਨ ਲਈ ਵੱਡੀ ਗਿਣਤੀ ‘ਚ ਬਾਹਰ ਨਿਕਲੇ ਸ੍ਰੀਨਗਰ ਤੇ ਸੋਪੀਆਂ ‘ਚ ਮੁੱਖ ਮਸਜਿਦਾਂ ‘ਚ ਨਮਾਜ਼ ਪੜ੍ਹੀ ਗਈ ਘਾਟੀ ‘ਚ ਸੁਰੱਖਿਆ ਬਲ ਪੂਰੀ ਤਰ੍ਹਾਂ ਮੁਸਤੈਦ ਹਨ।
ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਇੱਥੇ ਈਦ ਮਨਾਈ ਗਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕਸ਼ਮੀਰ ਵਾਸੀਆਂ ਨੂੰ ਵਧਾਈ ਦਿੱਤੀ ਨੈਸ਼ਨਲ ਕਾਨਫਰੰਸ ਦੇ ਜੰਮੂ ਪ੍ਰਧਾਨ ਦੇਵੇਂਦਰ ਸਿੰਘ ਰਾਣਾ ਨੇ ਕਿਹਾ ਕਿ ਇਹ ਪੂਰਬ ਜੰਮੂ ਕਸ਼ਮੀਰ ‘ਚ ਸ਼ਾਂਤੀ ਤੇ ਖੁਸ਼ਹਾਲੀ ਲਿਆਏਗਾ ਅਨੰਤਨਾਗ, ਬਾਰਾਮੁਲਾ, ਬੜਗਾਮ, ਬਾਂਦੀਪੋਰ ਦੇ ਸਾਰੇ ਸਥਾਨਕ ਮਸਜਿਦਾਂ ‘ਚ ਈਦ ਦੀ ਨਮਾਜ ਬਿਨਾ ਕਿਸੇ ਘਟਨਾ ਦੇ ਅਦਾ ਕੀਤੀ ਗਈ ਪੁਰਾਣੇ ਸ਼ਹਿਰ ਬਾਰਾਮੁੱਲਾ ਦੇ ਜਾਮੀਆ ਮਸਜਿਦ ‘ਚ ਲਗਭਗ 10,000 ਲੋਕਾਂ ਨੇ ਨਮਾਜ ਅਦਾ ਕੀਤੀ।
ਜੰਮੂ-ਕਸ਼ਮੀਰ ਦੇ ਲੋਕਾਂ ਦਾ ਹੋਵੇਗਾ ਵਿਕਾਸ : ਪੀਐੱਮ
ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਆਪਣੇ ਪਹਿਲੇ ਇੰਟਰਵਿਊ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਸਬੰਧੀ ਕਈ ਅਹਿਮ ਗੱਲਾਂ ਕਹੀਆਂ ਹਨ ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਪੀਐਮ ਮੋਦੀ ਨੇ ਕਿਹਾ ਕਿ ਸੂਬੇ ਤੋਂ ਧਾਰਾ 370 ਹਟਾਉਣ ਦਾ ਫੈਸਲਾ ਬਹੁਤ ਸੋਚ-ਵਿਚਾਰ ਤੋਂ ਬਾਅਦ ਲਿਆ ਗਿਆ ਸੀ ਮੋਦੀ ਨੇ ਕਿਹਾ ਕਿ ਸਾਡੇ ਇਸ ਫੈਸਲੇ ਨਾਲ ਘਾਟੀ ਦੇ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ ਤੇ ਉੱਥੋਂ ਦੇ ਵਿਕਾਸ ਨੂੰ ਉਤਸ਼ਾਹ ਮਿਲੇਗਾ।
ਪਾਕਿਸਤਾਨ ਨੇ ਸਰਹੱਦ ‘ਤੇ ਤਾਇਨਾਤ ਕੀਤੇ ਜੰਗੀ ਜਹਾਜ਼
ਪਾਕਿਸਤਾਨ ਲੱਦਾਖ ਨਾਲ ਲੱਗਦੇ ਪਾਕਿਸਤਾਨ ਸਕਾਰਦੂ ਹਵਾਈ ਅੱਡੇ ‘ਤੇ ਜੰਗੀ ਜਹਾਜ਼ ਤਾਇਨਾਤ ਕਰ ਰਿਹਾ ਹੈ ਸਰਕਾਰੀ ਸੂਤਰਾਂ ਨੇ ਦੱਸਿਆ ਕਿ ‘ਪਾਕਿਸਤਾਨ ਹਵਾਈ ਫੌਜ ਦੇ ਤਿੰਨ ਸੀ-130 ਜਹਾਜ਼ਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਹੱਦ ਕੋਲ ਪਾਕਿਸਤਾਨ ਦੇ ਸਕਾਰਦੂ ਹਵਾਈ ਅੱਡੇ ‘ਤੇ ਤਾਇਨਾਤ ਕੀਤਾ ਗਿਆ ਹੈ ਹਾਲਾਂਕਿ ਭਾਰਤ ਦੀਆਂ ਏਜੰਸੀਆਂ ਪਾਕਿਸਤਾਨ ਦੀ ਹਰ ਇੱਕ ਚਾਲ ‘ਤੇ ਨਜ਼ਰ ਰੱਖ ਰਹੀਆਂ ਹਨ।
ਭਾਰਤ ਨਾਲ ਮਤਭੇਦ ਨੂੰ ਵਿਵਾਦ ਨਹੀਂ ਬਣਨ ਦਿਆਂਗੇ : ਚੀਨ
ਕਸ਼ਮੀਰ ਮਸਲੇ ‘ਤੇ ਭਾਰਤ ਤੇ ਪਾਕਿਸਤਾਨ ‘ਚ ਜਾਰੀ ਤਣਾਅ ਦਰਮਿਆਨ ਚੀਨ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਦੌਰਾਨ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਕੋਈ ਵੀ ਦੁਵੱਲੇ ਮਤਭੇਦ ਵਿਵਾਦ ਦਾ ਕਾਰਨ ਨਹੀਂ ਬਣਨਾ ਚਾਹੀਦਾ ਚੀਨ ਨੇ ਕਿਹਾ ਕਿ ਭਾਰਤ ਤੇ ਪਾਕਿ ਦਰਮਿਆਨ ਜਾਰੀ ਤਣਾਅ ‘ਤੇ ਉਸ ਦੀ ਬਾਜ ਨਜ਼ਰ ਹੈ।