ਪਰਮਾਣੂ ਬਿਆਨਬਾਜ਼ੀ ਰਣਨੀਤਿਕ ਬਿਆਨ ਜਾਂ ਧਮਕੀ

Nuclear Rhetoric

ਸ਼ੀਤ ਜੰਗ ਦੀ ਸਮਾਪਤੀ ਦੇ ਬਾਅਦ ਸਾਲ 1991 ’ਚ ਜਦੋਂ ਨੋਬੇਲ ਪੁਰਸਕਾਰ ਪ੍ਰਾਪਤ ਕਰਦਿਆਂ ਸੋਵੀਅਤ ਸੰਘ ਦੇ ਆਖਰੀ ਆਗੂ ਮਿਖਾਇਲ ਗੋਬਾਰਚੇਵ ਨੇ ਕਿਹਾ ਕਿ ਸੰਸਾਰਿਕ ਪਰਮਾਣੂ ਜੰਗ ਦਾ ਖਤਰਾ ਵਿਵਹਾਰਿਕ ਰੂਪ ’ਚ ਗਾਇਬ ਹੋ ਗਿਆ ਹੈ ਦੁਨੀਆ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਗੋਬਾਰਚੇਵ ਦੇ ਇਸ ਬਿਆਨ ਤੋਂ ਬਾਅਦ ਵਿਸ਼ਵ ਭਾਈਚਾਰੇ ਦੇ ਮੱਥੇ ’ਤੇ ਉਭਰੀਆਂ ਹੋਈਆਂ ਚਿੰਤਾਵਾਂ ਦੀਆਂ ਰੇਖਾਵਾਂ ਕੁਝ ਘੱਟ ਹੋਈਆਂ ਅਤੇ ਦੁਨੀਆ ਨੇ ਰਾਹਤ ਦੀ ਸਾਹ ਲਈ ਇਸ ਦੀ ਵੱਡੀ ਵਜ੍ਹਾ ਇਹ ਸੀ ਕਿ ਗੋਬਚਰਵ ਦੇ ਬਿਆਨ ’ਚ ਕਿਤੇ ਨਾ ਕਿਤੇ ਅਮਰੀਕਨ ਰਾਸ਼ਟਰਪਤੀ ਰੋਨਾਲਡ ਦੀ ਵਿਚਾਰਧਾਰਾ ਵੀ ਘੱਟ ਕਰ ਰਹੀ ਸੀ ਗੋਬਾਚਰਵ-ਰੀਗਨ ਦੇ ਬਿਆਨ ਦੇ ਤਿੰਨ ਦਹਾਕੇ ਬਾਅਦ 2021 ’ਚ ਦੁਨੀਆ ਇੱਕ ਵਾਰ ਫਿਰ ਆਸਵੰਦ ਹੋਈ ਮੌਕਾ ਸੀ। (Nuclear Rhetoric)

ਜਿਨੇਵਾ ਸ਼ਿਖਰ ਸੰਮੇਲਨ ਦਾ ਜਿੱਥੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਗੋਬਾਚਰਵ ਰੀਗਨ ਦੇ ਬਿਆਨ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਪਰਮਾਣੂ ਜੰਗ ਨਹੀਂ ਜਿੱਤੀ ਜਾ ਸਕਦੀ ਹੈ ਅਤੇ ਇਸ ਨੂੰ ਕਦੇ ਵੀ ਨਹੀਂ ਲੜਿਆ ਜਾਣਾ ਚਾਹੀਦਾ ਪਰ ਫਰਵਰੀ 2022 ’ਚ ਯੂਕਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਦੁਨੀਆ ਨੂੰ ਫਿਰ ਪਰਮਾਣੂ ਹਮਲੇ ਦਾ ਡਰ ਸਤਾਉਣ ਲੱਗਿਆ ਹੈ ਯੂਕਰੇਨ ’ਤੇ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਪੁਤਿਨ ਵਾਰ-ਵਾਰ ਪਰਮਾਣੂ ਹਥਿਆਰਾਂ ਦੇ ਉਪਯੋਗ ਦੀ ਗੱਲ ਕਰ ਰਿਹਾ ਹੈ ਉਸ ਨਾਲ ਇਹ ਸਵਾਲ ਇੱਕ ਵਾਰ ਫਿਰ ਪ੍ਰੇਸ਼ਾਨ ਕਰਨ ਲੱਗਿਆ ਹੈ। (Nuclear Rhetoric)

ਕਿ ਕੀ ਮਨੁੱਖ ਜਾਤੀ ਵਿਨਾਸ਼ਕਾਰੀ ਹਥਿਆਰਾਂ ਦੇ ਖਤਰੇ ਦੇ ਨਜਦੀਕੀ ਹੈ ਇਹ ਸਵਾਲ ਇਸ ਲਈ ਬਹਿਸ ਦੇ ਕੇਂਦਰ ’ਚ ਹੈ ਕਿਉਂਕਿ ਪਿਛਲੇ ਦਿਨੀਂ ਪੁਤਿਨ ਨੇ ਆਪਣੇ ਰਾਸ਼ਟਰ ਦੇ ਨਾਂਅ ਸੰਬੋਧਨ ’ਚ ਨਾਟੋ ਦੇਸ਼ਾਂ ਨੂੰ ਧਮਕਾਉਂਦੇ ਹੋਏ ਕਿਹਾ ਕਿ ਜੇਕਰ ਉਹ ਯੂਕਰੇਨ ’ਚ ਰੂਸ ਦੇ ਖਿਲਾਫ਼ ਲੜਨ ਦੇ ਲਈ ਫੌਜ ਭੇਜਦੇ ਹੈ ਤਾਂ ਰੂਸ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰੇਗਾ ਹੁਣ ਰਾਸ਼ਟਰਪਤੀ ਚੋਣ ’ਚ ਪੁਤਿਨ ਦੀ ਰਿਕਾਰਡ ਜਿੱਤ ਤੋਂ ਬਾਅਦ ਪੱਛਮੀ ਦੇਸ਼ ਸਕਤੇ ’ਚ ਹਨ ਜਿੱਤ ਦੇ ਤੁਰੰਤ ਬਾਅਦ ਪੁਤਿਨ ਵੱਲੋਂ ਜੋ ਪ੍ਰਤੀਕਿਰਿਆ ਆਈ ਉਹ ਵੀ ਸ਼ਾਂਤੀ ਵਾਲੀ ਨਹੀਂ ਹੈ ਪੁਤਿਨ ਨੇ ਬਿਨਾਂ ਲਾਗ-ਲਪੇਟ ਨੇ ਕਿਹਾ ਕਿ ਹੁਣ ਰੂਸ ਪਹਿਲਾਂ ਤੋਂ ਜਿਆਦਾ ਤਾਕਤਵਰ ਅਤੇ ਪ੍ਰਭਾਵਸ਼ਾਲੀ ਬਣੇਗਾ ਬਿਨਾਂ ਸ਼ੱਕ, ਪੁਤਿਨ ਦੀ ਇਹ ਪ੍ਰਤੀਕਿਰਿਆ ਇੱਕ ਤਰ੍ਹਾਂ ਨਾਲ ਪੱਛਮ ਲਈ ਚੁਣੌਤੀ ਹੈ ਸਵਾਲ ਇਹ ਹੈ। (Nuclear Rhetoric)

ਕਿ ਪੁਤਿਨ ਦੀ ਪਰਮਾਣੂ ਬਿਆਨਬਾਜ਼ੀ ਮਹਿਜ਼ ਧਮਕੀ ਹੈ ਜਾਂ ਉਸ ਦਾ ਕੋਈ ਰਣਨੀਤਿਕ ਹਥਿਆਰ ਮਾਤਰ ਹੈ ਸੱਚ ਤਾਂ ਇਹ ਹੈ ਕਿ ਪਰਮਾਣੂ ਹਥਿਆਰਾਂ ਦੀ ਵਰਤੋਂ ਕ੍ਰੇਮਲਿਨ ਦੇ ਪਰਮਾਣੂ ਸਿਧਾਂਤ ਦਾ ਇੱਕ ਹਿੱਸਾ ਹੈ ਇਸ ਸਿਧਾਂਤ ’ਚ ਇਸ ਗੱਲ ਨੂੰ ਸਾਫ ਕਰ ਦਿੱਤਾ ਗਿਆ ਹੈ ਕਿ ਕਿਹੜੇ ਹਾਲਾਤਾਂ ’ਚ ਰੂਸ ਵਿਨਾਸ਼ਕਾਰੀ ਹਥਿਆਰਾਂ ਦੀ ਵਰਤੋਂ ਕਰ ਸਕੇਗਾ ਤਾਂ ਕੀ ਕਦੇ ਅਜਿਹੇ ਹਾਲਾਤ ਪੈਦਾ ਹੋ ਸਕਦੇ ਹਨ ਜਿਸ ’ਚ ਪੁਤਿਨ ਆਪਣੇ ਪਰਮਾਣੂ ਸਿਧਾਂਤ ਨੂੰ ਅਮਲੀ ਜਾਮਾ ਪਹਿਨਾ ਸਕਣਗੇ ਕਿਤੇ ਅਜਿਹਾ ਤਾਂ ਨਹੀਂ ਕਿ ਜੰਗ ਨੂੰ ਲੰਮਾ ਖਿੱਚਦਾ ਦੇਖ ਕੇ ਪੁਤਿਨ ਵੱਲੋਂ ਆਪਣੇ ਆਪ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਜਾਣਗੇ। ਜੋ ਉਨ੍ਹਾਂ ਦੇ ਪਰਮਾਣੂ ਬਦਲ ਨੂੰ ਸਹੀ ਠਹਿਰਾਉਂਦੇ ਹੋਵੇ ਬਿਨਾਂ ਸ਼ੱਕ ਇਹ ਸਵਾਲ ਪਹਿਲਾਂ ਦੇ ਸਾਰੇ ਸਵਾਲਾਂ ਤੋਂ ਵੱਡਾ ਅਤੇ ਗੰਭੀਰ ਹੈ। (Nuclear Rhetoric)

Kotak Mahindra Bank: ਆਰਬੀਆਈ ਦੇ ਐਕਸ਼ਨ ਦਾ ਅਸਰ, ਕੋਟਕ ਬੈਂਕ ਦੇ ਡਿੱਗੇ ਸ਼ੇਅਰ

ਪੱਛਮੀ ਦੇੇਸ਼ ਜੇਕਰ ਯੂਕਰੇਨ ਲਈ ਰਣਖੇਤਰ ’ਚ ਉਤਰਦੇ ਹਨ ਤਾਂ ਦ੍ਰਿੜਤਾ ਹੀ ਪੁਤਿਨ ਨੂੰ ਆਪਣੇ ਪਰਮਾਣੂ ਸਿਧਾਂਤ ਨੂੰ ਵਿਵਹਾਰਿਕ ਰੂਪ ਦੇਣ ਦਾ ਰਸਤਾ ਖੁੱਲ੍ਹ ਜਾਵੇਗਾ ਦਰਅਸਲ, ਪੁਤਿਨ ਦੀ ਪਰਮਾਣੂ ਧਮਕੀ ਦੇ ਕਈ ਛੁਪੇ ਹੋਏ ਕਾਰਨ ਹਨ ਸਭ ਤੋਂ ਪਹਿਲਾ ਅਤੇ ਅਸਥਾਈ ਕਾਰਨ ਤਾਂ ਇਹ ਹੈ ਕਿ ਸ਼ੁਰੂ ’ਚ ਪੁਤਿਨ ਯੂਕਰੇਨ ਜੰਗ ਨੂੰ ਰਾਸ਼ਟਰਵਾਦ ਵਰਗੇ ਭਾਵੁਕ ਵਿਚਾਰ ਨਾਲ ਜੋੜਨਾ ਚਾਹੁੰਦੇ ਸਨ ਇਸ ਲਈ ਜੰਗ ਦੇ ਸ਼ੁਰੂਆਤੀ ਦੌਰ ’ਚ ਉਨ੍ਹਾਂ ਨੇ ਜਨਤਾ ਨੂੰ ਜੰਗ ਸਬੰਧੀ ਕਾਰਵਾਈ ’ਚ ਰੁਚੀ ਲੈਣ ਲਈ ਉਤਸ਼ਾਹਿਤ ਕੀਤਾ ਪਰ ਜੰਗ ਲੰਮੀ ਖਿੱਚੇ ਜਾਣ ਅਤੇ ਲੋੜੀਂਦੇ ਨਤੀਜੇ ਨਾ ਆਉਣ ਕਾਰਨ ਪੁਤਿਨ ਦੇ ਪ੍ਰਤੀ ਅਸੰਤੋਸ਼ ਵਧ ਰਿਹਾ ਹੈ ਬਹੁਤ ਸੰਭਵ ਹੈ ਕਿ ਪੁਤਿਨ ਸਾਈਕੋਲਾਜ਼ੀਕਲ ਵਾਰਫੇਅਰ ਦੇ ਸਹਾਰੇ ਦੇਸ਼ਵਾਸੀਆਂ ਦੇ ਡਿੱਗਦੇ ਹੋਏ ਮਨੋਬਲ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ। (Nuclear Rhetoric)

ਹੋਣ ਦੂਜੀ, ਜੰਗ ’ਚ ਰੂਸ ਹੁਣ ਪਹਿਲਾਂ ਤੋਂ ਕਾਫ਼ੀ ਬਿਹਤਰ ਸਥਿਤੀ ’ਚ ਹੈ ਯੂਕਰੇਨ ਦੇ ਮੁੱਖ ਸ਼ਹਿਰ ਅਵਦੀਵਕਾ ’ਤੇ ਹੁੁਣ ਉਸ ਦਾ ਪੂਰਨ ਕੰਟਰੋਲ ਹੈ ਇਸ ਸਫਲਤਾ ਤੋਂ ਬਾਅਦ ਲੱਗ ਰਿਹਾ ਹੈ ਕਿ ਰੂਸ ਨੇ ਜੰਗ ’ਚ ਜਿੱਤ ਦੀ ਜ਼ਮੀਨ ਤਿਆਰ ਕਰ ਲਈ ਹੈ ਨਾਟੋ ਦੇਸ਼ਾਂ ਦਾ ਦਖ਼ਲ ਉਸ ਦੇ ਮਨਸੂਬਿਆਂ ’ਤੇ ਪਾਣੀ ਫੇਰ ਸਕਦਾ ਹੈ ਆਖ਼ਰ : ਨਾਟੋ ਸੈਨਿਕਾਂ ਦੀ ਸੰਭਾਵਿਤ ਭਾਗੀਦਾਰੀ ਨੂੰ ਰੋਕਣ ਅਤੇ ਉਨ੍ਹਾਂ ਨੂੰ ਸੀਮਾ ’ਚ ਰਹਿਣ ਲਈ ਮਜ਼ਬੂਰ ਕਰਨ ਲਈ ਪੁਤਿਨ ਪਰਮਾਣੂ ਬਦਲ ਦੇ ਪ੍ਰਚਾਰ ਦਾ ਸਹਾਰਾ ਲੈ ਰਹੇ ਹਨ। ਤੀਜਾ, ਕ੍ਰੇਮਲਿਨ ਦੀ ਪਰਮਾਣੂ ਧਮਕੀ ਯੂਕੇ੍ਰਨ ਨੂੰ ਆਤਮ ਸਮਰਪਣ ਲਈ ਮਜ਼ਬੂਰ ਕਰਨ ਦੀ ਇੱਕ ਚਾਲ ਵੀ ਹੋ ਸਕਦੀ ਹੈ। (Nuclear Rhetoric)

ਪੁਤਿਨ ਨੂੰ ਲੱਗਦਾ ਹੈ ਕਿ ਪਰਮਾਣੂ ਧਮਕੀ ਨਾਲ ਨਾਟੋ ਦੇਸ਼ ਭੈਅਭੀਤ ਹੋ ਜਾਣਗੇ ਅਤੇ ਯੂਕੇ੍ਰਨ ਲਈ ਆਪਣਾ ਸਮਰੱਥਨ ਘੱਟ ਕਰ ਦੇਣਗੇ ਇਸ ਸਥਿਤੀ ਦਾ ਫਾਇਦਾ ਉਠਾ ਕੇ ਮਾਸਕੋ ਯੂਕਰੇਨ ਨੂੰ ਆਪਣੀਆਂ ਸ਼ਰਤਾਂ ’ਤੇ ਗੱਲਬਾਤ ਲਈ ਰਾਜੀ ਕਰ ਸਕਣਗੇ ਚੌਥਾ ਪਰਮਾਣੂ ਧਮਕੀ ਨੂੰ ਯੂਕਰੇਨ ਅਤੇ ਪੱਛਮ ਲਈ ਇੱਕ ਚਿਤਾਵਨੀ ਵੀ ਕਿਹਾ ਜਾ ਰਿਹਾ ਹੈ ਇਸ ਚਿਤਾਵਨੀ ਤੋਂ ਬਾਅਦ ਹੁਣ ਗੇਂਦ ਯੂਕਰੇਨ ਦੇ ਪਾਲੇ ’ਚ ਹੈ ਜਾਂ ਤਾਂ ਇਹ ਪਿੱਛੇ ਹਟ ਜਾਣਗੇ ਜਾਂ ਨਤੀਜੇ ਭੁਗਤਣ ਲਈ ਤਿਆਰ ਰਹਿਣਗੇ ਰੂਸ ਦੁਨੀਆ ਦੀ ਸਭ ਤੋਂ ਵੱਡੀ ਪਰਮਾਣੂ ਸ਼ਕਤੀ ਹੈ ਉਸ ਦੀ ਅਸਲਾ ਸਟੋਰ ’ਚ ਕਰੀਬ 6000 ਪਰਮਾਣੂ ਹਥਿਆਰ ਹਨ। (Nuclear Rhetoric)

ਇਨ੍ਹਾਂ ’ਚ 1500 ਦੇ ਕਰੀਬ ਵੱਖ-ਵੱਖ ਟਾਰਗੇਟ ’ਤੇ ਤੈਨਾਤ ਹੈ ਰੂਸ ਕੋਲ ਜਾਰ ਬੰਬੇ ਏਐਨ 602 (ਪਰਮਾਣੂ ਬੰਬਾਂ ਦਾ ਰਾਜਾ) ਉਚ ਮਾਰਕ ਸਮਰੱਥਾ ਵਾਲਾ ਬੰਬ ਵੀ ਹੈ ਇਹ ਹਿਰੋਸ਼ੀਮਾ ’ਤੇ ਸੁੱਟੇ ਗਏ ਪਰਮਾਣੂ ਬੰਬ ਦੀ ਤੁਲਨਾ ’ਚ 3300 ਗੁਣਾਂ ਜ਼ਿਆਦਾ ਸ਼ਕਤੀਸ਼ਾਲੀ ਹੈ ਅਜਿਹੇ ’ਚ ਪੁਤਿਨ ਦੇ ਬਿਆਨ ਨੂੰ ਕੋਰੀ ਧਮਕੀ ਮੰਨ ਲੈਣਾ ਵੀ ਪੱਛਮੀ ਦੇਸ਼ਾਂ ਦੀ ਨਾਸਮਝੀ ਹੋਵੇਗੀ ਜਿਸ ਦੀ ਵੱਡੀ ਕੀਮਤ ਮਾਨਵਤਾ ਨੂੰ ਚੁਕਾਉਣੀ ਪੈ ਸਕਦੀ ਹੈ ਇਸ ਲਈ ਪੁਤਿਨ ਦੀ ਰਣਨੀਤੀ ਦੀ ਸਫਲਤਾ ਪੱਛਮ ਵੱਲੋਂ ਉਨ੍ਹਾਂ ਦੇ ਇਰਾਦਿਆਂ ਦੀ ਵਿਆਖਿਆ ’ਤੇ ਨਿਰਭਰ ਹੈ ਹਲਾਂਕਿ, ਪੁਤਿਨ ਦੀ ਰਣਨੀਤੀ ਰੂਸ ਲਈ ਵੀ ਖਤਰਨਾਕ ਸਾਬਤ ਹੋ ਸਕਦੀ ਹੈ।

ਜੇਕਰ ਪੱਛਮੀ ਦੇਸ਼ ਉਨ੍ਹਾਂ ਦੀ ਪਰਮਾਣੂ ਧਮਕੀ ਨੂੰ ਮਹਿਜ਼ ਇੱਕ ਵਿਖਾਵਾ ਮੰਨਦੇ ਹੋਏ ਯੂਕਰੇਨ ਨੂੰ ਦਿੰੱਤੇ ਜਾ ਰਹੇ ਫੌਜੀ ਸਮਰੱਥਨ ਦੇ ਮੁੱਦੇ ’ਤੇ ਅੱਗੇ ਵਧਦੇ ਹਨ ਤਾਂ ਬਿਨਾਂ ਸ਼ੱਕ ਹੋਰ ਜਿਆਦਾ ਭੜਕ ਸਕਦਾ ਹੈ ਕੋਈ ਦੋ ਰਾਇ ਨਹੀਂ ਕਿ ਜੇਕਰ ਯੂਕਰੇਨ ’ਚ ਸੰਘਰਸ਼ ਤੇਜ਼ ਹੁੰਦਾ ਹੈ, ਤਾਂ ਕ੍ਰੇਮਲੀਕਨ ਦੇ ਮਕਸਦ ਕਮਜ਼ੋਰ ਹੋ ਸਕਦੇ ਹਨ ਕੁੱਲ ਮਿਲਾ ਕੇ ਕਹੀਏ ਤਾਂ ਸਾਰਾ ਦਾਰੋਮਦਾਰ ਪੱਛਮੀ ਦੇਸ਼ਾਂ ਦੇ ਇਸ ਦ੍ਰਿਸ਼ਟੀਕੋਣ ’ਤੇ ਨਿਰਭਰ ਹੈ ਕਿ ਉਹ ਪੁਤਿਨ ਦੇ ਬਿਆਨ ਨੂੰ ਕਿਸ ਸੰਦਰਭ ’ਚ ਦੇਖਦੇ ਹਨ ਕੀ ਉਹ ਪੁਤਿਨ ਦੇ ਗੁੰਮਰਾਹਕੁੰਨ ਪ੍ਰਚਾਰ ਨੂੰ ਸਵੀਕਾਰ ਕਰਨਗੇ ਜਾਂ ਉਨ੍ਹਾਂ ਦੇ ਉਚ ਦਾਅ ਵਾਲੇ ਪਰਮਾਣੂ ਰੁਖ ਦੇ ਅੱਗੇ ਝੁਕ ਜਾਣਗੇ। (Nuclear Rhetoric)